Wednesday, June 24, 2026

ਪੰਜਾਬੀ ਸਾਹਿਤ ਸਭਾ ਚੋਗਾਵਾਂ ਵੱਲੋਂ ਤਰਲੋਕ ਸਿੰਘ ਦੀਵਾਨਾ ਦੀ ਕਾਵਿ ਪੁਸਤਕ `ਸਿੱਖੀ ਦਾ ਮਹਿਲ` ਲੋਕ ਅਰਪਿਤ

ਅੰਮ੍ਰਿਤਸਰ, 17 ਅਪ੍ਰੈਲ (ਪੰਜਾਬ ਪੋਸਟ- ਦਵਿੰਦਰ ਸਿੰਘ) – PPN1704201704ਪੰਜਾਬੀ ਸਾਹਿਤ ਸਭਾ ਚੋਗਾਵਾਂ (ਰਜਿ.) ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕੋਹਾਲੀ ਵਿਖੇ ਕਰਵਾਏੇ ਗਏ ਸਾਹਿਤਕ ਸਮਾਰੋਹ ਦੌਰਾਨ ਉੇੱਘੇ ਸਟੇਜੀ ਕਵੀ ਸ੍ਰ. ਤਰਲੋਕ ਸਿੰਘ ਦੀਵਾਨਾ ਦੀ 17ਵੀਂ ਕਾਵਿ ਪੁਸਤਕ `ਸਿੱਖੀ ਦਾ ਮਹਿਲ` ਲੋਕ ਅਰਪਣ ਕੀਤੀ ਗਈ।ਇਸ ਸਮਾਰੋਹ ਦੀ ਪ੍ਰਧਾਨਗੀ ਰੋਪੜ ਤੋਂ ਆਏ ਨਾਮਵਰ ਪੱਤਰਕਾਰ ਤੇ ਕਾਲਮ ਨਵੀਸ ਸ੍ਰ. ਸਵਰਨ ਸਿੰਘ ਭੰਗੂ, ਉੱਘੇ ਸ਼ਾਇਰ ਨਿਰਮਲ ਅਰਪਣ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ, ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਸਰਪ੍ਰਸਤ ਪ੍ਰਿੰਸੀਪਲ ਰਘਵੀਰ ਸਿੰਘ ਸੋਹਲ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਐਗਜੈਕਟਿਵ ਮੈਂਬਰ ਭੁਪਿੰਦਰ ਸਿੰਘ ਸੰਧੂ, ਸ਼ੋ੍ਰਮਣੀ ਸਾਹਿਤ ਸਭਾ ਜੰਡਿਆਲਾ ਗੁਰੂ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਪਾਂਧੀ, ਪੰਜਾਬੀ ਸਾਹਿਤ ਅਤੇ ਸਭਿਆਚਾਰਕ ਸੱਥ ਅੰਮ੍ਰਿਤਸਰ ਦੇ ਪ੍ਰਧਾਨ ਜਸਬੀਰ ਸਿੰਘ ਝਬਾਲ, ਸ਼ਹੀਦ ਬਾਬਾ ਜੀਵਨ ਸਿੰਘ ਨਿਸ਼ਕਾਮ ਸੇਵਾ ਸੋਸਾਇਟੀ ਦੇ ਚੇਅਰਮੈਨ ਜੱਥੇਦਾਰ ਅਮਰੀਕ ਸਿੰਘ ਸ਼ੇਰਗਿੱਲ ਨੇ ਸਾਂਝੇ ਰੁੂਪ ਵਿੱਚ ਕੀਤੀ। ਮੰਚ ਸੰਚਾਲਕ ਦੇ ਫ਼ਰਜ ਸਭਾ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ ਨੇ ਨਿਭਾਉਂਦਿਆਂ ਸਭਾ ਵੱਲੋਂ ਕੀਤੀਆਂ ਜਾ ਰਹੀਆਂ ਸਰਗਰਮੀਆਂ ਬਾਰੇ ਵੀ ਜਾਣਕਾਰੀ ਦਿੱਤੀ।ਲੋਕ ਅਰਪਣ ਕੀਤੀ ਪੁਸਤਕ ਬਾਰੇ ਵਿਚਾਰ ਪੇਸ਼ ਕਰਦਿਆਂ ਪ੍ਰਿੰਸੀਪਲ ਗੁਰਬਾਜ ਸਿੰਘ ਤੋਲਾ ਨੰਗਲ ਨੇ ਕਿਹਾ ਕਿ ਤਰਲੋਕ ਸਿੰਘ ਦੀਵਾਨਾ ਲੋਕ ਪੱਖੀ ਸ਼ਾਇਰ ਹਨ ਜੋ ਆਪਣੀਆਂ ਕਵਿਤਾਵਾਂ ਰਾਹੀਂ ਸਮਾਜ ਨੂੰ ਚੰਗੀ ਸੇਧ ਦੇ ਰਹੇ ਹਨ।ਉਨ੍ਹਾਂ ਦੀ ਕਵਿਤਾਵਾਂ ਧਾਰਮਿਕ ਅਤੇ ਸਮਾਜਿਕ ਹੋਣ ਦੇ ਨਾਲ-ਨਾਲ ਸਮਾਜ ਦੀਆਂ ਹੋਰ ਕਈ ਕਿਸਮ ਦੀਆਂ ਬੁਰਾਈਆਂ ਦਾ ਖਿਲਾਫ਼ ਸੰਘਰਸ਼ ਕਰਨ ਲਈ ਪ੍ਰੇਰਦੀਆਂ ਹਨ।
ਇਸ ਮੌਕੇ ਹੋਏ ਕਵੀ ਦਰਬਾਰ ਵਿਚ ਸੁਰਿੰਦਰ ਚੋਹਕਾ, ਗੁਰਿੰਦਰ ਸਿੰਘ ਤਰਨਤਾਰਨ, ਮੱਖਣ ਸਿੰਘ ਧਾਰੀਵਾਲ, ਹਰੀ ਸਿੰਘ ਗਰੀਬ, ਮੱਖਣ ਭੈਣੀਵਾਲਾ, ਅਜੀਤ ਸਿੰਘ ਰਤਨ, ਗਿਆਨੀ ਪਿਆਰਾ ਸਿੰਘ ਇੱਬਨ, ਕੁਲਦੀਪ ਸਿੰਘ ਦਰਾਜਕੇ, ਓਮ ਪ੍ਰਕਾਸ਼ ਭਗਤ, ਸੰਤੋਖ ਸਿੰਘ ਰਾਹੀ, ਹਰਜੱਸ ਦਿਲਬਰ, ਅਜੀਤ ਸਿੰਘ ਨਬੀਪੁਰੀ, ਗੁਰਚਰਨ ਸਿੰਘ ਚੰਨਾ ਰਾਣੀਵਾਲੀਆ, ਗੁਰਜਿੰਦਰ ਸਿੰਘ ਬਘਿਆੜੀ, ਗੁਰਪ੍ਰੀਤ ਸਿੰਘ ਕੱਦਗਿੱਲ, ਸੁੱਚਾ ਸਿੰਘ ਗਿੱਲ, ਅਮਨਪ੍ਰੀਤ, ਰਣਜੀਤ ਗੱਗੋਵਾਲ, ਕੁੰਦਨ ਸਿੰਘ, ਪੱਪੂ ਪੰਡੋਰੀ ਵਾਲਾ ਆਦਿ ਸ਼ਾਇਰਾਂ ਨੇ ਕਾਵਿ ਰਚਨਾਵਾਂ ਪੇਸ਼ ਕੀਤੀਆਂ। ਸਾਹਿਤ ਸਭਾ ਵੱਲੋਂ ਸ਼ਾਇਰ ਤਰਲੋਕ ਸਿੰਘ ਦੀਵਾਨਾ ਨੂੰ ਸਨਮਾਨਿਤ ਵੀ ਕੀਤਾ ਗਿਆ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply