ਧੂਰੀ, 17 ਅਪ੍ਰੈਲ (ਪੰਜਾਬ ਪੋਸਟ- ਪ੍ਰਵੀਨ ਗਰਗ) – ਪੰਜਾਬੀ ਸਾਹਿਤ ਸਭਾ ਧੂਰੀ ਦੀ ਮੀਟਿੰਗ ਸ਼੍ਰੀ ਮੂਲ ਚੰਦ ਸ਼ਰਮਾਂ ਅਤੇ ਕਰਮ ਸਿੰਘ ਜ਼ਖਮੀ ਦੀ ਪ੍ਰਧਾਨਗੀ ਹੇਠ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਈ।ਸਭ ਤੋਂ ਪਹਿਲਾਂ ਲੇਖਕ ਹਾਕਮ ਸਿੰਘ ਗਾਲਿਬ, ਮਨਮੋਹਨ ਬਾਵਾ ਜੀ ਦੀ ਪਤਨੀ ਅਤੇ ਸ਼ਿੰਗਾਰਾ ਸਿੰਘ ਆਜੜੀ ਦੇ ਅਕਾਲ ਚਲਾਣੇ `ਤੇ ਸ਼ੋਕ ਮਤੇ ਪਾਏ ਗਏ। ਉਪਰੰਤ ਮੈਡਮ ਸੁਖਜੀਤ ਕੌਰ ਸੋਹੀ ਨੂੰ ਪ੍ਰਿੰਸੀਪਲ ਬਨਣ `ਤੇ ਵਧਾਈਆਂ ਦਿੱਤੀਆਂ ਗਈ।ਪਿਛਲੇ ਦਿਨੀਂ ਕੀਤੇ ਗਏ ਸਲਾਨਾ ਸਮਾਗਮ ਬਾਰੇ ਵਿਚਾਰ ਚਰਚਾ ਹੋਈ ਜਿਸ ਵਿੱਚ ਸਭਾ ਦੇ ਮੁੱਖ ਸਲਾਹਕਾਰ ਕਿਰਪਾਲ ਸਿੰਘ ਜਵੰਧਾ ਨੇ ਆਪਣੇ ਉਸਾਰੂ ਸੁਝਾਅ ਪੇਸ਼ ਕੀਤੇ।ਕਵੀ ਦਰਬਾਰ ਵਿੱਚ ਮੇਜਰ ਸਿੰਘ ਨੇ ਕਵਿਤਾ, ਘੁਮੰਡ ਸਿੰਘ ਸੋਹੀ ਨੇ ਮਿੰਨੀ ਕਹਾਣੀ, ਅਜੀਤ ਸਿੰਘ ਸੋਢੀ ਨੇ ਸ਼ਿਅਰ, ਕਰਮ ਸਿੰਘ ਜ਼ਖਮੀ ਨੇ ਗਜ਼ਲ, ਮੂਲ ਚੰਦ ਸ਼ਰਮਾਂ ਨੇ ਗੀਤ, ਪਰਮਜੀਤ ਦਰਦੀ ਨੇ ਗਜ਼ਲ, ਚਰਨਜੀਤ ਮੀਮਸਾ ਨੇ ਕਵਿਤਾ, ਸੁਖਵਿੰਦਰ ਲੋਟੇ ਨੇ ਗਜ਼ਲ ਅਤੇ ਕੁਲਜੀਤ ਧਵਨ ਨੇ ਚੁਟਕੁਲੇ ਪੇਸ਼ ਕਰਕੇ ਰੰਗ ਬੰਨਿਆ। ਅਖੀਰ ਵਿੱਚ ਆਏ ਸਾਰੇ ਲੇਖਕਾਂ ਦਾ ਪ੍ਰਧਾਨ ਮੂਲ ਚੰਦ ਸ਼ਰਮਾਂ ਨੇ ਧੰਨਵਾਦ ਕੀਤਾ ਅਤੇ ਸਟੇਜ਼ ਸਕੱਤਰ ਦੀ ਭੂਮਿਕਾ ਸੁਖਵਿੰਦਰ ਸਿੰਘ ਲੋਟੇ ਨੇ ਨਿਭਾਈ।
Check Also
ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਾਗੂ ਕਰਨ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ- ਵਧੀਕ ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 2 ਸਤੰਬਰ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਪਿੰਡਾਂ ਨੂੰ ਸਾਫ਼-ਸੁਥਰਾ, ਸਵੱਛ ਅਤੇ …
Punjab Post Daily Online Newspaper & Print Media