Monday, March 23, 2026

ਪੁਲਿਸ ਮੁਲਾਜ਼ਮਾਂ ਨੂੰ ਚੁੱਸਤ ਤੇ ਅਨੁਸ਼ਾਸ਼ਨ ‘ਚ ਰੱਖਣ ਲਈ ਜਨਰਲ ਪਰੇਡ ਕਰਵਾਈ

ਬਠਿੰਡਾ, 17 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) –PPN1704201706 ਬਠਿੰਡਾ ਪੁਲਿਸ ਦੀ ਕਾਰਗੁਜਾਰੀ ਨੂੰ ਹੋਰ ਵਧੀਆ ਬਣਾਉਣ ਲਈ ਅਤੇ ਮੁਲਾਜਮਾਂ ਨੂੰ ਚੁਸਤ ਦਰੁੱਸਤ ਤੇ ਅਨੁੁਸ਼ਾਸਿਤ ਅਤੇ ਰੱਖਣ ਲਈ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਵੱਲੋ ਪੁਲਿਸ ਲਾਈਨ ਬਠਿੰਡਾ ਵਿਖੇ ਸੋਮਵਾਰ ਦੀ ਜਨਰਲ ਪ੍ਰੇਡ ਕਰਵਾਈ ਗਈ । ਜਿਸ ਵਿਚ ਜਿਲੇ ਦੇ ਸਮੂਹ ਗਜ਼ਟਿਡ ਅਫਸਰਾਨ, ਮੁੱਖ ਅਫਸਰਾਨ, ਇੰਚਾਰਜ ਚੋਕੀਆ, ਸੀ.ਆਈ.ਏ-1 ਅਤੇ-2,ਸੰਮਨ ਸਟਾਫ,ਪੀ.ਓ ਸਟਾਫ, ਨੈਬਕੋਰਟ, ਡੀ.ਪੀ.ੳ ਬਠਿੰਡਾ ਦਾ ਸਟਾਫ, ਪੁਲਿਸ ਲਾਈਨ ਦਾ ਸਟਾਫ, ਐਮ.ਟੀ.ਸੈਕਸਨ, ਪੀ.ਸੀ.ਆਰ, ਡੀ.ਸੀ.ਆਰ, ਡੋਗ ਸੁਕਾਡ, ਟੀਅਰ ਗੈਸ, ਕਿਊ ਆਰ.ਟੀ-1 ਅਤੇ 2, ਏ.ਟੀ.ਐਸ ਟੀਮ, ਟਰੈਫਿਕ ਪੁਲਿਸ, ਕਮਾਡੋ ਫੋਰਸ, 75 ਬਟਾਲੀਅਨ ਪੀ.ਏ.ਪੀ, ਸਾਂਝ ਕੇਦਰਾਂ ਦਾ ਸਟਾਫ ਦਫਤਰ ਅਤੇ ਪੁਲਿਸ ਲਾਈਨ ਦੀਆ ਸਾਰੀਆ ਮੱਦਾ ਦੇ ਇੰਚਾਰਜ ਅਤੇ 50% ਫੀਲਡ ਸਟਾਫ ਨੇ ਹਿੱਸਾ ਲਿਆ। ਜਿੰਨਾ ਵਿਚ ਕੱਲ ਐਸ.ਪੀ/4, ਡੀ.ਐਸ.ਪੀ/5,ਇੰਸਪੈਕਟਰ/15, ਸਬ-ਇੰਸਪੈਕਟਰ16, ਸ:ਥ:/81,ਹੋਲਦਾਰ/248, ਸਿਪਾਹੀ/218, ਲੇਡੀ ਐਸ.ਆਈ/06, ਲੇਡੀ ਹੋਲਦਾਰ/03 ਲੇਡੀ ਸਿਪਾਹੀ/72 ਅਤੇ ਪੀ.ਐਚ.ਜੀ/92 ਕੁੱਲ 751 ਕਰਮਚਾਰੀ ਹਾਜਰ ਆਏ। ਐਸ.ਐਸ.ਪੀ ਸਾਹਿਬ ਵੱਲੋ ਪਰੇਡ ਦਾ ਨਿਰੀਖਣ ਕੀਤਾ ਗਿਆ, ਜੋ ਨਿਰੀਖਣ ਦੋਰਾਨ ਵਧੀਆ ਟਰਨਆਊਟ ਵਾਲੇ 12 ਕਰਮਚਾਰੀਆ ਨੂੰ ਦਰਜਾ ਤੀਜਾ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ ਅਤੇ ਪੈਟਰਨ ਮੁਤਾਬਿਕ ਵਰਦੀ ਨਾ ਪਹਿਨ ਕੇ ਸ਼ਾਮਲ ਹੋਏ ਕ੍ਰਮਚਾਰੀਆ ਨੂੰ ਸਜ਼ਾ ਡਰਿੱਲ ਦਿੱਤੀ ਗਈ।ਪਰੇਡ ਦੀ ਸਮਾਪਤੀ ਉਪਰੰਤ ਐਸ.ਐਸ.ਪੀ ਵੱਲੋ ਸਮੂਹ ਕਰਮਚਾਰੀਆਂ ਨੂੰ ਇੱਕਤਰ ਕਰਕੇ ਸੰਬੋਧਿਤ ਕੀਤਾ ਗਿਆ ਕਿ ਕੁਰੱਪਸ਼ਨ ਕਰਨ ਵਾਲੇ ਕਿਸੇ ਵੀ ਕਰਮਚਾਰੀ ਨੂੰ ਬਖਸਿਆ ਨਹੀ ਜਾਵੇਗਾ, ਜਿਸ ਦੀ 0% ਟੋਲਰੈਸ ਹੋਵੇਗੀ ਅਤੇ ਸਮੂਹ ਕ੍ਰਮਚਾਰੀਆ ਨੂੰ ਆਪਣੇੇ ਆਪਣੇ ਕੰਮ (ਡਿਊਟੀ) ਵਿਚ ਵਧੀਆ ਪ੍ਰਫਾਰਮੈਂਸ ਦੇਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਜਿਲਾ ਬਠਿੰਡਾ ਵਿਚ ਨਸ਼ਿਆਂ ਦੀ ਰੋਕਥਾਮ ਲਈ ਸਮੂਹ ਕ੍ਰਮਚਾਰੀਆ ਨੂੰ ਅਪਣੇ-2 ਇਲਾਕਾ ਅੰਦਰ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਡਰੱਗ ਪੈਡਲਰਾ ਬਾਰੇ ਸੂਚਨਾ ਮੁਹੱਈਆ ਕਰਾਉਣ ਦੀ ਤਾਕੀਦ ਕੀਤੀ ਗਈ ਅਤੇ ਨਸ਼ਿਆ ਦੀ ਰੋਕਥਾਮ ਲਈ ਆਪਣਾ 100 ਪ੍ਰਤੀਸ਼ਤ ਯੋਗਦਾਨ ਦਿੱਤੇ ਜਾਣ ਲਈ ਪ੍ਰੇਰਿਤ ਕੀਤਾ।ਇਸ ਉਪਰੰਤ ਪਰੇਡ ਵਿਚ ਸ਼ਾਮਲ ਹੋਏ ਸਮੂਹ ਕ੍ਰਮਚਾਰੀਆ ਨੂੰੂ ਰਿਫਰੈਸ਼ਮੈਂਟ ਦਿੱਤੀ ਗਈ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply