ਪੰਛੀਆਂ ਤੇ ਰੁੱਖਾਂ ਦੀ ਸੇਵਾ ਸੰਭਾਲ ਦਾ ਬੀੜਾ ਚੁੱਕਣ ਮਨੁੱਖ – ਭਾਈ ਮਨਪ੍ਰੀਤ ਸਿੰਘ ਖਾਲਸਾ
ਸੰਦੌੜ 17 ਅਪ੍ਰੈਲ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) –
ਹਰ ਮਨੁੱਖ ਨੂੰ ਪੰਛੀਆਂ ਤੇ ਰੁੱਖਾਂ ਦੀ ਸੇਵਾ ਸੰਭਾਲ ਦਾ ਬੀੜਾ ਚੁੱਕਣਾ ਚਾਹੀਦਾ ਹੈ, ਕਿਉਂਕਿ ਵਾਤਾਵਰਣ ਅਤੇ ਪੰਛੀਆਂ ਦੀ ਸੇਵਾ ਸੰਭਾਲ ਬਹੁਤ ਜਰੂਰੀ ਹੈ ਅਤੇ ਸਾਡੇ ਸਾਰੇ ਧਰਮ ਵੀ ਇਹੀ ਸਿੱਖਿਆ ਦਿੰਦੇ ਹਨ ਕਿ ਸਾਰੇ ਜੀਵਾਂ ਨੂੰ ਪਿਆਰ ਕਰਨਾ ਚਾਹੀਦਾ ਹੈ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਿੱਖ ਧਰਮ ਦੇ ਪ੍ਰਚਾਰਕ ਭਾਈ ਮਨਪ੍ਰੀਤ ਸਿੰਘ ਅਲੀਪੁਰ ਖਾਲਸਾ ਨੇ ਨੇੜਲੇ ਪਿੰਡ ਰਟੋਲਾ ਦੇ ਸਰਕਾਰੀ ਮਿਡਲ ਸਕੂਲ ਵਿਖੇ ਕੁਦਰਤ ਅਤੇ ਵਾਤਾਵਰਣ ਪ੍ਰੇਮੀ ਮਾਸਟਰ ਰਾਜੇਸ਼ ਰਿਖੀ ਪੰਜਗਰਾਈਆਂ ਵੱਲੋਂ ਪਿਛਲੇ ਚਾਰ ਸਾਲਾਂ ਤੋਂ ਅਨਭੋਲ ਪੰਛੀਆਂ ਦੀ ਸੇਵਾ ਸੰਭਾਲ ਅਤੇ ਵਾਤਾਵਰਣ ਬਚਾਓ ਲਈ ਸੂਬਾ ਪੱਧਰੀ ਮੁਹਿੰਮ ‘‘ਪੰਛੀ ਪਿਆਰੇ- 2017’’ ਦੀ ਸੁਰੂਆਤ ਕਰਦਿਆਂ ਕੀਤਾ। ਸਮਾਜ ਸੇਵੀ ਨੌਜਵਾਨ ਇਸਮੀਤ ਸਿੰਘ ਖੁਰਦ ਦੇ ਸਹਿਯੋਗ ਨਾਲ ਸਕੂਲ ਵਿੱਚ ਪੰਛੀਆਂ ਲਈ ਪਾਣੀ ਬਰਤਨ ਅਤੇ ਯੋਗ ਥਾਵਾਂ ‘ਤੇ ਲੱਕੜੀ ਦੇ ਆਲਣੇ ਤੇ ਬੂਟੇ ਲਗਾ ਕੇ ਅਰੰਭੀ ਸੂਬਾ ਪੱਧਰੀ ਮੁਹਿੰਮ ‘‘ਪੰਛੀ ਪਿਆਰੇ- 2017’’ ਸਮੇਂ ਉਨਾਂ ਕਿਹਾ ਕਿ ਪੰਛੀ ਪਿਆਰੇ ਮੁਹਿੰਮ ਇੱਕ ਬਹੁਤ ਚੰਗੀ ਸੋਚ ਹੈ ਅਤੇ ਅਜਿਹੇ ਲੋਕ ਹਿੱਤ ਦੇ ਚੰਗੇ ਕਾਰਜ ਦਾ ਸਾਥ ਹਰ ਇੱਕ ਮਨੁੱਖ ਨੂੰ ਦੇਣਾ ਚਾਹੀਦਾ ਹੈ।
ਇਸ ਸਮੇਂ ਮੁਹਿੰਮ ਸੰਚਾਲਕ ਮਾ. ਰਾਜੇਸ਼ ਰਿਖੀ ਨੇ ਕਿਹਾ ਕਿ ਇਹ ਚਾਰ ਸਾਲ ਪਹਿਲਾ ਸਰਕਾਰੀ ਪ੍ਰਾਇਮਰੀ ਸਕੂਲ ਪੰਜਗਰਾਈਆਂ ਤੋਂ ਇਹ ਮੁਹਿੰਮ ਚੱਲੀ ਸੀ ਅਤੇ ਸਾਲ 2016 ਤੱਕ ਇਹ ਪੰਜਾਬ ਦੇ 8 ਜਿਲ੍ਹਿਆ ਤੱਕ ਪਹੁੰਚ ਚੁੱਕੀ ਹੈ ਅਤੇ ਇਸ ਸਾਲ ਪੰਜਾਬ ਭਰ ਵਿੱਚ ਮੁਹਿੰਮ ਨੂੰ ਲੈ ਕੇ ਜਾਣ ਲਈ ਉਦਮ ਕੀਤੇ ਜਾਣਗੇ।ਉਹਨਾਂ ਦੱਸਿਆ ਕਿ ਮੁਹਿੰਮ ਤਹਿਤ ਪੰਛੀਆਂ ਲਈ ਪਾਣੀ ਦੇ ਬਰਤਨ ਰੱਖੇ ਜਾਂਦੇ ਹਨ ਅਤੇ ਰੁੱਖ ਲਗਾ ਕੇ ਉਹਨਾਂ ਨੂੰ ਪਾਲਣ ਦਾ ਅਹਿ ਲਿਆ ਜਾਂਦਾ ਹੈ।ਉਹਨਾਂ ਅਪੀਲ ਕਰਦਿਆਂ ਕਿਹਾ ਕਿ ਸਾਰੇ ਹੀ ਲੋਕ ਪੰਛੀਆਂ ਤੇ ਰੁੱਖਾਂ ਦੀ ਸੇਵਾ ਲਈ ਅੱਗੇ ਆਉਣ ਤਾਂ ਜੋ ਇੱਕ ਸੋਹਣੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।ਵਣ ਵਿਭਾਗ ਤੋਂ ਪਹੁੰਚੇ ਕੁਲਦੀਪ ਸਿੰਘ ਨੇ ਕਿਹਾ ਕਿ ਸਾਨੂੰ ਵਾਤਾਵਰਣ ਨੂੰ ਬਚਾਉਣ ਦੇ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਉਹਨਾਂ ਦੀ ਸੇਵਾ ਸੰਭਾਲ ਦਾ ਜਿੰਮਾ ਲੈਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਸਾਡਾ ਵਿਭਾਗ ‘‘ਪੰਛੀ ਪਿਆਰੇ’’ ਪ੍ਰੋਜੈਕਟ ਨਾਲ ਜੁੜ ਕੇ ਰੁੱਖ ਲਗਾਉਣ ਲਈ ਸਾਝੇ ਰੂਪ ਵਿੱਚ ਕੰਮ ਕਰੇਗਾ।ਇਸ ਮੌਕੇ ਸਕੂਲ ਇੰਚਾਰਜ ਗੋਪਾਲ ਸਿੰਘ ਮਾਣਕਮਾਜਰਾ ਅਤੇ ਸਮੂਹ ਸਟਾਫ ਵੱਲੋਂ ਭਾਈ ਮਨਪ੍ਰੀਤ ਸਿੰਘ ਅਲੀਪੁਰ ਖਾਲਸਾ ਦਾ ਵਿਸੇਸ਼ ਸਨਮਾਨ ਵੀ ਕੀਤਾ ਗਿਆ ਅਤੇ ਸਾਰੇ ਵਿਦਿਆਰਥੀਆਂ ਨੇ ਪੰਛੀ ਪਿਆਰੇ ਮੁਹਿੰਮ ਨਾਲ ਜੁੜ ਕੇ ਰੁੱਖਾਂ ਤੇ ਪੰਛੀਆਂ ਦੀ ਸੇਵਾ ਸੰਭਾਲ ਦਾ ਅਹਿਦ ਲਿਆ।ਇਸ ਮੌਕੇ ਸਟੇਟ ਐਵਾਰਡੀ ਦੇਵੀ ਦਿਆਲ, ਸਕੂਲ ਇੰਚਾਰਜ ਗੋਪਾਲ ਸਿੰਘ, ਪ੍ਰੈਸ ਕਲੱਬ ਸੰਦੌੜ ਦੇ ਪ੍ਰਧਾਨ ਜਗਪਾਲ ਸਿੰਘ ਸੰਧੂ, ਰਾਮਗੜੀਆ ਸਮਾਜ ਸੇਵੀ ਸੰਸਥਾ ਦੇ ਪ੍ਰਧਾਨ ਜਸਵੀਰ ਸਿੰਘ ਜੱਸੀ, ਸਮਾਜ ਸੇਵੀ ਇਸਮੀਤ ਸਿੰਘ ਖੁਰਦ, ਮਾ. ਜਗਜੀਤਪਾਲ ਸਿੰਘ ਘਨੌਰੀ, ਮੈਡਮ ਰਣਜੀਤ ਕੌਰ, ਸੌਰਵ ਗੋਇਲ, ਮੈਡਮ ਅਮਨਦੀਪ ਕੌਰ, ਜਸਮੇਲ ਕੌਰ, ਸ਼ਮਸ਼ਾਦ ਅਲੀ, ਮੇਜਰ ਸਿੰਘ ਬਨਭੌਰੀ, ਮਨਦੀਪ ਸਿੰਘ ਸੋਹੀ, ਬਲਜੀਤ ਸਿੰਘ, ਮੈਡਮ ਨਿਰਮਲਜੋਤ ਕੌਰ,ਸਮੇਤ ਸਮੂਹ ਸਟਾਫ ਮੈਬਰ ਤੇ ਕਮੇਟੀ ਮੈਂਬਰ ਹਾਜ਼ਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media