ਬਠਿੰਡਾ, 18 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) -ਬਾਬਾ ਫ਼ਰੀਦ ਕਾਲਜ ਦੇ ਅਮਨਜੀਤ ਸਿੰਘ ਭੰਡਾਰੀ (ਐਮ.ਕਾਮ-ਦੂਜਾ ਸਮੈਸਟਰ) ਨੇ ਸਾਲ 2016-17 ਲਈ ਸ਼ਕਾਲਰਸ਼ਿਪ ਹਾਸਲ ਕੀਤੀ।ਜਿਸ ਕਾਰਨ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਲਈ ਇਹ ਮਾਣ ਵਾਲੀ ਗੱਲ ਹੈ ਕਿ ਉਸ ਨੇ ਯੂਨੀਵਰਸਿਟੀ ਵਿੱਚੋਂ ਮੈਰਿਟ ਹਾਸਲ ਕਰਨ ਵਾਲਿਆਂ ਲਈ ਪੋਸਟ ਗ੍ਰੈਜ਼ੂਏਸ਼ਨ ਸ਼ਕਾਲਰਸ਼ਿਪ ਸਕੀਮ ਤਹਿਤ ਹੀ ਇਹ ਸ਼ਕਾਲਰਸ਼ਿਪ ਪ੍ਰਾਪਤ ਕੀਤੀ ਹੈ। ਹਾਲ ਵਿੱਚ ਹੀ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (ਯੂ.ਜੀ.ਸੀ) ਨੇ ਯੂਨੀਵਰਸਿਟੀ ਮੈਰਿਟ ਹੋਲਡਰਾਂ ਦੀ ਇੱਕ ਸੂਚੀ ਜਾਰੀ ਕੀਤੀ।ਜਿਸ ਅਨੁਸਾਰ ਪੂਰੇ ਭਾਰਤ ਵਿੱਚੋਂ 1186 ਵਿਦਿਆਰਥੀਆਂ ਨੂੰ ਇਹ ਸ਼ਕਾਲਰਸ਼ਿਪ ਪ੍ਰਾਪਤ ਹੋਈ।ਜਿਨ੍ਹਾਂ ਵਿੱਚ ਪੰਜਾਬ ਤੋਂ ਸਿਰਫ 6 ਵਿਦਿਆਰਥੀ ਇਹ ਸ਼ਕਾਲਰਸ਼ਿਪ ਹਾਸਲ ਕਰਨ ਵਿੱਚ ਕਾਮਯਾਬ ਹੋਏ।ਬਾਬਾ ਫ਼ਰੀਦ ਕਾਲਜ ਤੋਂ ਐਮ.ਕਾਮ ਦਾ ਹੋਣਹਾਰ ਵਿਦਿਆਰਥੀ ਅਮਨਜੀਤ ਸਿੰਘ ਭੰਡਾਰੀ ਇਹਨਾਂ 6 ਵਿਦਿਆਰਥੀਆਂ ਵਿੱਚੋਂ ਇੱਕ ਹੈ ਜਿਸ ਨੂੰ ਸਾਲ 2016-17 ਲਈ ਸ਼ਕਾਲਰਸ਼ਿਪ ਦਿੱਤੀ ਗਈ ਹੈ।ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਬਾਬਾ ਫ਼ਰੀਦ ਕਾਲਜ ਦੇ ਇਸ ਹੋਣਹਾਰ ਵਿਦਿਆਰਥੀ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਉਪਲੱਬਧੀ ਹਾਸਲ ਕਰਕੇ ਉਸਨੇ ਸੰਸਥਾ ਦਾ ਮਾਣ ਵਧਾਇਆ ਹੈ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media