Wednesday, June 10, 2026

25 ਸਾਲ ਦੀ ਕਾਨੂੰਨੀ ਲੜਾਈ ਬਾਅਦ 15 ਕਰੋੜ ਦੇ ਪਲਾਟ ਦਾ ਦਿੱਲੀ ਕਮੇਟੀ ਨੂੰ ਮਿਲਿਆ ਕਬਜਾ

ਨਵੀਂ ਦਿੱਲੀ, 18 ਅਪ੍ਰੈਲ (ਪੰਜਾਬ ਪੋਸਟ ਬਿਊਰੋ) – PPN1804201707ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਾਨੂੰਨੀ ਮੋਰਚੇ ’ਤੇ ਵੱਡੀ ਕਾਮਯਾਬੀ ਪ੍ਰਾਪਤ ਹੋਈ ਹੈ। ਦੱਖਣ ਦਿੱਲੀ ਦੇ ਸਰਾਇ ਜੁਲੇਨਾ ਪਿੰਡ ਵਿਖੇ ਗੁਰਦੁਆਰਾ ਦਮਦਮਾ ਸਾਹਿਬ ਦੀ ਮਲਕੀਅਤ ਵਾਲੇ 225 ਗਜ਼ ਦੇ ਪਲਾਟ ਤੇ ਕਮੇਟੀ ਨੇ ਲਗਭਗ 65 ਸਾਲ ਬਾਅਦ ਮੁੜ ਕਬਜਾ ਪ੍ਰਾਪਤ ਕੀਤਾ ਹੈ।
ਦਰਅਸਲ ਸਾਲ 1950-52 ਵਿਖੇ ਕਮੇਟੀ ਦੇ ਸਾਬਕਾ ਪ੍ਰਧਾਨ ਦਾਨ ਸਿੰਘ ਅਤੇ ਸਕੱਤਰ ਰਤਨ ਸਿੰਘ ਵੱਲੋਂ ਗ੍ਰੰਥੀ ਗਿਆਨੀ ਰਾਮ ਸਿੰਘ ਨੂੰ ਉਕਤ ਪਲਾਟ 99 ਸਾਲ ਦੇ ਪੱਟੇ `ਤੇ ਰਿਹਾਇਸ਼ ਵਾਸਤੇ ਦਿੱਤਾ ਗਿਆ ਸੀ।ਪਰ ਰਾਮ ਸਿੰਘ ਨੇ ਆਪਣੀ ਮੌਤ ਤੋਂ ਪਹਿਲਾ ਉਕਤ ਪਲਾਟ ਆਪਣੀ ਪਤਨੀ ਤੇਜ ਕੌਰ ਦੇ ਨਾਂ ਕਰ ਦਿੱਤਾ ਸੀ।ਤੇਜ ਕੌਰ ਨੇ ਵੀ ਫਰਜ਼ੀ ਕਾਗਜਾਂ ਰਾਹੀਂ ਉਕਤ ਪਲਾਟ ਦਾ ਕਬਜ਼ਾ  ਜਗਮੋਹਨ ਸਿੰਘ ਅਤੇ ਕਈ ਹੋਰ ਲੋਕਾਂ ਦੇ ਨਾਂ ਕੀਤਾ ਸੀ।
ਦਿੱਲੀ ਕਮੇਟੀ ਦੇ ਕਾਨੂੰਨੀ ਵਿਭਾਗ ਦੇ ਮੁਖੀ ਜਸਵਿੰਦਰ ਸਿੰਘ ਜੌਲੀ ਨੇ ਅਦਾਲਤ ਦੇ ਆਦੇਸ਼ `ਤੇ ਉਕਤ ਪਲਾਟ ਦਾ ਕਬਜ਼ਾ ਕਮੇਟੀ ਵੱਲੋਂ ਪੁਲਿਸ ਸੁਰੱਖਿਆ ਹੇਠ ਪ੍ਰਾਪਤ ਕਰਨ ਉਪਰੰਤ ਇਸ ਨੂੰ ਕਮੇਟੀ ਦੀ ਵੱਡੀ ਜਿੱਤ ਕਰਾਰ ਦਿੱਤਾ। ਜੌਲੀ ਨੇ ਦਾਅਵਾ ਕੀਤਾ ਕਿ ਮੇਨ ਰੋਡ ’ਤੇ ਐਸਕਾਰਟ ਹਸਪਤਾਲ ਅਤੇ ਜਾਮਿਆ ਮੀਲਿਆ ਯੂਨੀਵਰਸਿਟੀ ਦੇ ਨੇੜੇ ਦੇ ਉਕਤ ਵਾਪਾਰਿਕ ਪਲਾਟ ਦੀ ਕੀਮਤ ਲਗਭਗ 15 ਕਰੋੜ ਹੈ ਜਿਸ `ਤੇ ਕਮੇਟੀ ਕੋਈ ਵਿਦਿਅਕ ਜਾਂ ਸਿਹਤ ਅਦਾਰਾ ਖੋਲ ਸਕਦੀ ਹੈ।
1992 ਤੋਂ ਚਲ ਰਹੀ ਕਾਨੂੰਨੀ ਲੜਾਈ ਦੀ ਸੁਪਰੀਮ ਕੋਰਟ ਤੱਕ ਪੈਰਵੀ ਕਰਨ ਉਪਰੰਤ ਕਮੇਟੀ ਨੂੰ ਹੋਈ ਜਾਇਦਾਦ ਦੀ ਪ੍ਰਾਪਤੀ ਦਾ ਸੇਹਰਾ ਜੌਲੀ ਨੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਦੇ ਸਿਰ ਬੰਨਿਆ।ਜੌਲੀ ਨੇ ਕਿਹਾ ਕਿ ਕਮੇਟੀ ਦੀਆਂ ਜਾਇਦਾਦਾਂ `ਤੇ ਹੋਏ ਗੈਰਕਾਨੂੰਨੀ ਕਬਜਿਆਂ ਖਿਲਾਫ਼ ਜਿਸ ਦਲੇਰੀ ਨਾਲ ਕਮੇਟੀ ਪ੍ਰਧਾਨ ਨੇ ਸਟੈਂਡ ਲਿਆ ਹੈ, ਉਹ ਕਾਬਿਲੇ ਤਾਰੀਫ਼ ਹੋਣ ਦੇ ਨਾਲ ਹੀ ਟੀਮ ਦਾ ਹਿੱਸਾ ਹੋਣ ਕਰਕੇ ਮਾਨ ਮਹਿਸੂਸ ਕਰਾਉਣ ਵਾਲਾ ਵੀ ਹੈ।ਕਬਜ਼ਾਧਾਰੀਆਂ ਵੱਲੋਂ ਹੋਏ ਛਿੱਟ-ਪੁੱਟ ਵਿਰੋਧ ਉਪਰੰਤ ਪਲਾਟ `ਤੇ ਕਮੇਟੀ ਦਾ ਕਬਜਾ ਮੁੜ ਬਹਾਲ ਹੋਣ ਤੇ ਜੌਲੀ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply