Tuesday, April 7, 2026

ਖਾਲਸਾ ਸਿਰਜਨਾ ਦਿਹਾੜੇ ਮੌਕੇ ਵਿਦਿਆਰਥੀਆਂ ਦੇ ਹੋਏ ਦਸਤਾਰ ਮੁਕਾਬਲੇ

ਨਵੀਂ ਦਿੱਲੀ, 18 ਅਪ੍ਰੈਲ (ਪੰਜਾਬ ਪੋਸਟ ਬਿਊਰੋ) – PPN1804201709ਖਾਲਸਾ ਸਿਰਜਨਾ ਦਿਹਾੜੇ ਨੂੰ ਮੁਖ ਰੱਖਦੇ ਹੋਏ ਗੁਰੂ ਹਰਿਕ੍ਰਿਸ਼ਨ ਮਾੱਡਲ ਸਕੂਲ ਟੈਗਰੋ ਗਾਰਡਨ ਵਿਖੇ ਦਸਤਾਰ ਮੁਕਾਬਲੇ ਕਰਵਾਏ ਗਏ।ਸਕੂਲ ਦੇ ਵਿਦਿਆਰਥੀਆਂ ਨੇ ਕੇਸਰੀ ਰੰਗ ਦੀਆਂ ਦਸਤਾਰਾਂ ਸਜਾ ਕੇ ਸਾਥੀ ਮੁਕਾਬਲੇਬਾਜਾਂ ਨੂੰ ਚੁਨੌਤੀ ਦਿੱਤੀ।ਬੀਰ ਖਾਲਸਾ ਦਲ ਦੇ ਸਰਪ੍ਰਸਤ ਸੁਰਿੰਦਰ ਸਿੰਘ ਬਿੱਲਾ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮਾਂ ਦੀ ਵੰਡ ਕੀਤੀ।
ਬਿੱਲਾ ਨੇ ਸਿੱਖੀ ਸੰਭਾਲਣ ਲਈ ਦਸਤਾਰ ਦੀ ਵੱਡੀ ਭੂਮਿਕਾ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ।ਬਿੱਲਾ ਨੇ ਕਿਹਾ ਕਿ ਦਸਤਾਰ ਜਿਥੇ ਇੱਕ ਸਿੱਖ ਦੇ ਸਿਰ ਦਾ ਤਾਜ਼ ਹੈ ਉਥੇ ਹੀ ਲੱਖਾਂ ਦੀ ਭੀੜ ’ਚੋਂ ਸਿੱਖ ਦੀ ਪਛਾਣ ਕਰਾਉਣ ਦਾ ਵੀ ਪ੍ਰਤੀਕ ਹੈ।ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਟੈਗੋਰ ਗਾਰਡਨ ਦੇ ਪ੍ਰਧਾਨ ਜਤਿੰਦਰ ਸਿੰਘ ਮੁਖੀ ਨੇ ਸਕੂਲ ’ਚ ਅਜਿਹੇ ਉਪਰਾਲੇ ਅੱਗੇ ਵੀ ਜਾਰੀ ਰੱਖਣ ਦਾ ਭਰੋਸਾ ਦਿੱਤਾ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply