Tuesday, September 29, 2026

ਖ਼ਾਲਸਾ ਕਾਲਜ ਵਿਖੇ ਕੋਚਿੰਗ ਕਲਾਸਾਂ ਦੀ ਹੋਈ ਸ਼ੁਰੂਆਤ

ਅੰਮ੍ਰਿਤਸਰ, 18 ਅਪ੍ਰੈਲ (ਪੰਜਾਬ ਪੋਸਟ ਬਿਊਰੋ- ਸੁਖਬੀਰ ਸਿੰਘ ਖੁਰਮਣੀਆ) –Khalsa College, Amritsar ਇਤਿਹਾਸਕ ਖ਼ਾਲਸਾ ਕਾਲਜ ਵਿਖੇ ਸੈਸ਼ਨ 2017-18 ਦੇ ਬੀ. ਐੱਸ. ਸੀ (ਐਗਰੀਕਲਚਰ) ਦੇ ਦਾਖਲੇ ਸਬੰਧੀ ਕੋਚਿੰਗ ਕਲਾਸਾਂ ਆਰੰਭ ਹੋਈਆਂ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਬੀ.ਐਸ-ਸੀ (ਐਗਰੀਕਲਚਰ) ਦੇ ਦਾਖ਼ਲੇ ਸੰਬੰਧੀ ਜੂਨ-2017 ਦੇ ਆਖ਼ਰੀ ਹਫ਼ਤੇ ਦਾਖ਼ਲਾ ਟੈਸਟ ਲਿਆ ਜਾਂਦਾ ਹੈ।ਇਸ ਕੋਰਸ ’ਚ ਸਮੁੱਚੇ ਪੰਜਾਬ ਤੋਂ ਇਲਾਵਾ, ਹਿਮਾਚਲ, ਜੰਮੂ-ਕਸ਼ਮੀਰ ਅਤੇ ਹੋਰ ਨਜ਼ਦੀਕੀ ਰਾਜਾਂ ਤੋਂ ਵੀ ਵਿਦਿਆਰਥੀ ਹਮੇਸ਼ਾ ਦਾਖ਼ਲਾ ਟੈਸਟ ’ਚ ਭਾਗ ਲੈਂਦੇ ਹਨ।
ਉਨ੍ਹਾਂ ਕਿਹਾ ਕਿ ਕਾਲਜ ਬੀ.ਐਸ-ਸੀ (ਐਗਰੀਕਲਚਰ) ਕਰਵਾਉਣ ਵਾਲੀ ਸਭ ਤੋਂ ਪੁਰਾਣੀ ਇਤਿਹਾਸਕ ਸੰਸਥਾ ਹੈ, ਜਿਸ ’ਚ 1931 ਨੂੰ ਬੀ. ਐੱਸ. ਸੀ (ਐਗਰੀਕਲਚਰ) ਆਰੰਭ ਹੋਈ ਸੀ। ਅੱਜ ਤੱਕ ਇਸ ਸੰਸਥਾ ਦਾ ਇਸ ਡਿਗਰੀ ਨੂੰ ਕਰਵਾਉਣ ਦਾ ਆਪਣਾ ਵਿਸ਼ੇ ਉੱਚਾ ਮਿਆਰ ਹੈ ਅਤੇ ਕਾਲਜ ਵਿਦਿਆਰਥੀਆਂ ਲਈ ਇਸ ਡਿਗਰੀ ਲਈ ਸਦਾ ਹੀ ਪਹਿਲੀ ਪਸੰਦ ਹੈ।Principal Dr. Mehal Singh
ਉਨ੍ਹਾਂ ਕਿਹਾ ਕਿ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਦੇ ਦਿਸ਼ਾ-ਨਿਰਦੇਸ਼ਾ ਹੇਠ ਕਾਲਜ ਇਕੋ-ਇਕ ਅਜਿਹੀ ਸੰਸਥਾ ਹੈ, ਜੋ ਐਗਰੀਕਲਚਰ ਦੀ ਡਿਗਰੀ ਲੈਣ ਵਾਲੇ ਵਿਦਿਆਰਥੀਆਂ ਨੂੰ ਆਪਣੇ ਐਗਰੀਕਲਚਰ ਫਾਰਮ ਉੱਤੇ ਨਾਲ ਔਰਗੈਨਿਕ/ਕੁਦਰਤੀ ਖੇਤੀ ਦੀ ਪੜ੍ਹਾਈ ਤੇ ਟ੍ਰੇਨਿੰਗ ਵੀ ਦੇਂਦਾ ਹੈ, ਜਿਸ ਕਰਕੇ ਵਿਦਿਆਰਥੀ ਕੀਟਨਾਸ਼ਕ ਦਵਾਈਆਂ ਅਤੇ ਖਾਦਾਂ ਤੋਂ ਬਿਨ੍ਹਾਂ ਫਸਲਾਂ/ਸਬਜ਼ੀਆਂ ਪੈਦਾ ਕਰਨ ਦੀ ਭਰਪੂਰ ਜਾਣਕਾਰੀ ਲੈਂਦੇ ਹਨ।
ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਸਹੂਲਤ ਲਈ ਪਿਛਲੇ ਸਾਲ ਤੋਂ ਪੋਸਟ-ਗ੍ਰੈਜੂਏਟ ਐਗਰੀਕਲਚਰ ਵਿਭਾਗ ’ਚ ਕੋਚਿੰਗ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਸਨ, ਜਿਸ ਦਾ ਵਿਦਿਆਰਥੀਆਂ ਨੂੰ ਦਾਖ਼ਲੇ ਸੰਬੰਧੀ ਵਿਸ਼ੇਸ਼ ਲਾਭ ਹੋਇਆ ਹੈ। ਇਸ ਸਾਲ ਵੀ ਬੀ.ਐਸ-ਸੀ (ਐਗਰੀਕਲਚਰ) ਦੇ ਦਾਖ਼ਲੇ ਲਈ ਬਾਇਓਲੋਜੀ, ਫਿਜੀਕਸ, ਕੈਮਿਸਟਰੀ, ਮੈਥ ਅਤੇ ਐਗਰੀਕਲਚਰ ਦੀ ਕੋਚਿੰਗ ਦਿੱਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਦੂਰ-ਦੁਰਾਡੇ ਦੇ ਵਿਦਿਆਰਥੀਆਂ/ਵਿਦਿਆਰਥਣਾਂ ਲਈ ਕੋਚਿੰਗ ਦੌਰਾਨ ਹੋਸਟਲ ਦੀ ਵੀ ਸਹੂਲਤ ਹੈ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply