ਫਾਜ਼ਿਲਕਾ, 18 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) –
ਜ਼ਿਲਾ ਫਾਜ਼ਿਲਕਾ ਦੇ ਬਾਰਡਰ ਏਰੀਆ ਦੇ ਪਿੰਡ ਮੁਹਾਰ ਖੀਵਾ ਭਵਾਨੀ ਅਤੇ ਪਿੰਡ ਮੌਜਮ ਵਿੱਚ ਲੜਕੀਆਂ/ਮਹਿਲਾਵਾਂ ਲਈ ਜ਼ਿਲਾ ਪ੍ਰਸ਼ਾਸ਼ਨ ਫਾਜ਼ਿਲਕਾ ਅਤੇ ਨਿਟਕੋਨ ਚੰਡੀਗੜ ਵੱਲੋਂ ਹੁਨਰ ਵਿਕਾਸ ਕੇਂਦਰ ਖੋਲੇ ਗਏ। ਇਨਾਂ ਹੁਨਰ ਵਿਕਾਸ ਕੇਂਦਰਾਂ ਦਾ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਵੱਲੋਂ ਅੱਜ ਉਦਘਾਟਨ ਕੀਤਾ ਗਿਆ। ਉਨਾਂ ਦੱਸਿਆ ਕਿ ਇਨਾਂ ਵਿਕਾਸ ਕੇਂਦਰਾਂ ਵਿੱਚ ਲੜਕੀਆਂ/ਮਹਿਲਾਵਾਂ ਨੂੰ 3 ਮਹੀਨੇ ਦੀ ਮੁਫ਼ਤ ਟੇ੍ਰਨਿੰਗ ਦਿੱਤੀ ਜਾਵੇਗੀ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਮੁਹਾਰ ਖੀਵਾ ਭਵਾਨੀ ਵਿਖੇ 50 ਅਤੇ ਪਿੰਡ ਮੌਜਮ ਵਿੱਚ 35 ਲੜਕੀਆਂ/ਮਹਿਲਾਵਾਂ ਨੇ ਸਿਖਲਾਈ ਲਈ ਰਜਿਸਟਰੇਸ਼ਨ ਕਰਵਾਈ ਹੈ। ਉਨਾਂ ਕਿਹਾ ਕਿ ਇਨਾਂ ਸੈਂਟਰਾਂ ਨੂੰ ਖੋਲਣ ਦਾ ਮੁੱਖ ਮੰਤਵ ਬਾਰਡਰ ਏਰੀਆ ਵਿੱਚ ਰਹਿਣ ਵਾਲੀਆਂ ਲੜਕੀਆਂ ਅਤੇ ਮਹਿਲਾਵਾਂ ਨੰੂ ਆਪਣੇ ਪੈਰਾਂ ’ਤੇ ਖੜਾ ਕਰਨਾ ਹੈ ਤਾਂ ਜੋ ਉਹ ਸਿਲਖਾਈ ਪ੍ਰਾਪਤ ਕਰਕੇ ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕ ਸਕਣ। ਉਨਾਂ ਲੜਕੀਆਂ ਨੂੰ ਪ੍ਰੇਰਿਤ ਕਰਦਿਆਂ ਦੱਸਿਆ ਕਿ ਅਗਰ ਉਹ ਭਵਿੱਖ ਵਿੱਚ ਕੋਈ ਕੰਮ ਕਰਨਾ ਚਾਹੁੰਦੀਆਂ ਹਨ, ਤਾਂ ਡੀ.ਆਰ.ਆਈ. ਸਕੀਮ ਤਹਿਤ ਉਨਾਂ ਨੂੰ ਬੈਂਕ ਵੱਲੋਂ ਘੱਟ ਵਿਆਜ ਤੇ ਕਰਜ਼ਾ ਮੁਹੱਈਆ ਕਰਵਾਇਆ ਜਾਵੇਗਾ।ਉਨਾਂ ਅੱਗੇ ਦੱਸਿਆ ਕਿ ਇਹ ਟੇ੍ਰਨਿੰਗ 3 ਮਹੀਨੇ ਦਿੱਤੀ ਜਾਵੇਗੀ ਅਤੇ ਰੋਜ਼ਾਨਾ 4 ਘੰਟੇ ਸਿਖਲਾਈ ਦੀ ਕਲਾਸ ਲੱਗੇਗੀ।ਉਨਾਂ ਇਸ ਮੌਕੇ ਬੈਂਕ ਅਧਿਕਾਰੀਆਂ ਨੂੰ ਵੀ ਹਦਾਇਤ ਦਿੱਤੀ ਕਿ ਸਿਖਲਾਈ ਲੈ ਰਹੀਆਂ ਲੜਕੀਆਂ/ਮਹਿਲਾਵਾਂ ਦੇ ਜ਼ੀਰੋ ਬੈਲੇਂਸ ਤੇ ਖਾਤੇ ਖੋਲੇ ਜਾਣ ਤਾਂ ਜੋ ਉਨਾਂ ਨੂੰ ਆਪਣਾ ਕਾਰੋਬਾਰ ਚਲਾਉਣ ਲਈ ਕਿਸੇ ਤਰਾਂ ਦੀ ਕੋਈ ਮੁਸ਼ਕਲ ਪੇਸ਼ ਨਾ ਆਵੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਅਰਵਿੰਦ ਕੁਮਾਰ, ਬੀ.ਡੀ.ਪੀ.ਓ. ਫਾਜ਼ਿਲਕਾ ਸ. ਨਿਰਮਲ ਸਿੰਘ, ਜ਼ਿਲਾ ਨੋਡਲ ਅਫ਼ਸਰ ਸਕਿੱਲ ਡਿਵੈਲਪਮੈਂਟ ਪੰਮੀ ਸਿੰਘ, ਸੀਨੀਅਰ ਮੈਨੇਜਰ ਨਿਟਕੋਨ ਪਿ੍ਰੰਸ ਗਾਂਧੀ, ਜ਼ਿਲਾ ਕੋਆਰਡੀਨੇਟਰ ਕਵਿਤਾ ਅਤੇ ਮਨੀਸ਼ ਭਾਟੀਆ, ਬੈਂਕ ਅਧਿਕਾਰੀ ਸਤਪਾਲ ਸੇਤੀਆ, ਸੁਭਾਸ਼ ਡੋਡਾ, ਪੰਚਾਇਤ ਸੈਕਟਰੀ ਅਤੇ ਪਿੰਡ ਦੇ ਸਰਪੰਚ ਮੌਜੂਦ ਸਨ।
Check Also
‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚੇ ਤੇ ਪੁਲਿਸ ਵਿਭਾਗ ਵਿੱਚਕਾਰ ਅਹਿਮ ਰਿਵਿਊ ਮੀਟਿੰਗ
ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁਧ” ਮੁਹਿੰਮ ਤਹਿਤ ਨਸ਼ਾ …
Punjab Post Daily Online Newspaper & Print Media