Monday, April 6, 2026

ਜੰਡਿਆਲਾ ਪ੍ਰੈਸ ਕਲੱਬ ਨੇ ਪੱਤਰਕਾਰ ਨੂੰ ਜਾਤੀਸੂਚਕ ਸ਼ਬਦ ਬੋਲਣ ਵਾਲਿਆਂ ਖਿਲਾਫ ਕਾਰਵਾਈ ਮੰਗੀ

ਜੰਡਿਆਲਾ ਗੁਰੂ, 18 ਅਪ੍ਰੈਲ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ) – PPN1804201719ਪੱਤਰਕਾਰ ਭਾਈਚਾਰੇ ਨੂੰ ਲਗਾਤਾਰ ਆ ਰਹੀਆਂ ਮੁਸ਼ਕਿਲਾਂ ਸਬੰਧੀ ਜੰਡਿਆਲਾ ਪ੍ਰੈਸ ਕਲੱਬ (ਰਜ਼ਿ.) ਦੀ ਇਕ ਜ਼ਰੂਰੀ ਮੀਟਿੰਗ ਬੀਤੇ ਕੱਲ੍ਹ ਸਥਾਨਕ ਰੈਸਟੋਰੈਟ ਵਿਚ ਵਰਿੰਦਰ ਸਿੰਘ ਮਲਹੋਤਰਾ ਦੀ ਪ੍ਰਧਾਨਗੀ ਵਿਚ ਹੋਈ।ਮੀਟਿੰਗ ਵਿੱਚ ਇੱਕ ਮਤਾ ਪਾਸ ਕਰਕੇ ਬੀਤੇ ਦਿਨੀਂ ਗਿਦੜਬਾਹਾ ਵਿਖੇ ਇਕ ਪੰਜਾਬੀ ਅਖ਼ਬਾਰ ਦੇ ਪੱਤਰਕਾਰ ਦੀ ਕੀਤੀ ਕੁੱਟਮਾਰ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕੀਤੀ ਗਈ ਅਤੇ ਨਾਲ ਹੀ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਜਿਨਾਂ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਵਾ ਕੇ ਦੋਸ਼ੀ ਨੂੰ ਜੇਲ੍ਹ ਭੇਜ ਦਿਤਾ ਹੈ।
ਮੀਟਿੰਗ ਵਿੱਚ ਮੁੱਖ ਮੰਤਰੀ ਕੈਪਟਨ ਅਮਰਿਦਰ ਸਿੰਘ ਵਲੋਂ ਪੱਤਰਕਾਰਾਂ ਨੂੰ ਟੋਲ ਟੈਕਸ ਮੁਆਫ਼ ਕਰਨ ਤੇ ਧੰਨਵਾਦ ਕੀਤਾ ਅਤੇ ਮੰਗ ਕੀਤੀ ਕਿ ਬਾਕੀ ਮੰਗਾਂ ਨੂੰ ਵੀ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ।ਇਸ ਤੋਂ ਇਲਾਵਾ ਜੰਡਿਆਲਾ ਗੁਰੂ ਵਿਚ ਦੋ ਮਹੀਨੇ ਬੀਤ ਜਾਣ `ਤੇ ਵੀ ਪੱਤਰਕਾਰ ਨੂੰ ਇਨਸਾਫ ਨਾ ਮਿਲਣ ਸਬੰਧੀ ਸਮੂਹ ਪੱਤਰਕਾਰ ਭਾਈਚਾਰੇ ਨੇ ਰੋਸ ਪ੍ਰਗਟ ਕੀਤਾ।ਮਲਹੋਤਰਾ ਨੇ ਦੱਸਿਆ ਕਿ ਪੱਤਰਕਾਰ ਬਲਵਿੰਦਰ ਸਿੰਘ ਜੋ ਕਿ ਅਨੁਸੂਚਿਤ ਜਾਤੀ ਤੋਂ ਸਬੰਧ ਰਖਦਾ ਹੈ, ਦੋ ਧਿਰਾਂ ਦੇ ਇਕ ਝਗੜੇ ਦੌਰਾਨ ਇਕ ਧਿਰ ਵਲੋਂ ਉਸ ਨੂੰ ਕਵਰੇਜ ਦੌਰਾਨ ਗੰਦੀਆਂ ਮੰਦੀਆਂ ਗਾਲਾਂ ਅਤੇ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਜ਼ਲੀਲ ਕੀਤਾ ਸੀ, ਜਦੋਂ ਕਿ ਝਗੜੇ ਵਾਲੀਆਂ ਦੋਨਾਂ ਧਿਰਾਂ ਨੇ ਪੁਲਿਸ ਚੌਂਕੀ ਰਾਜ਼ੀਨਾਮਾ ਕਰ ਲਿਆ।ਇਸ ਸਬੰਧੀ ਐਸ.ਐਸ.ਪੀ ਦਿਹਾਤੀ ਅੰਮ੍ਰਿਤਸਰ ਨੂੰ 20 ਫਰਵਰੀ ਦਰਖਾਸਤ ਵੀ ਦਿੱਤੀ ਗਈ ਸੀ।ਸਮੂਹ ਪੱਤਰਕਾਰ ਭਾਈਚਾਰੇ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿਦਰ ਸਿੰਘ, ਹਲਕਾ ਵਿਧਾਇਕ ਸੁਖਵਿਦਰ ਸਿੰਘ ਡੈਨੀ, ਸਾਬਕਾ ਮੰਤਰੀ ਸਰਦੂਲ ਸਿੰਘ ਬੰਡਾਲਾ, ਡੀ.ਜੀ.ਪੀ ਪੰਜਾਬ ਕੋਲੋਂ ਮੰਗ ਕੀਤੀ ਕਿ ਇਸ ਸਬੰਧੀ ਦੋਸ਼ੀਆਂ ਦੇ ਖਿਲਾਫ ਬਣਦੀ ਕਾਨੂਨੀ ਕਾਰਵਾਈ ਕੀਤੀ ਜਾਵੇ।ਮੀਟਿੰਗ ਵਿਚ ਸਮੂਹ ਪੱਤਰਕਾਰਾਂ ਨੇ ਅਪਣੇ ਅਪਣੇ ਵਿਚਾਰ ਦਿੰਦੇ ਹੋਏ ਇਹ ਫੈਂਸਲਾ ਕੀਤਾ ਕਿ ਮੀਡੀਆ ਨਾਲ ਕਿਸੇ ਕਿਸਮ ਦੇ ਦੁਰਵਿਹਾਰ ਬਾਬਤ ਸਾਰਾ ਪੱਤਰਕਾਰ ਭਾਈਚਾਰਾ ਇੱਕਮੁਠ ਹੋਕੇ ਕੰਮ ਕਰੇਗਾ ਅਤੇ ਅਗਰ ਬਲਵਿੰਦਰ ਸਿੰਘ ਨੂੰ ਇਨਸਾਫ ਨਾ ਮਿਲਿਆ ਤਾਂ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ।ਕਲੱਬ ਵਲੋਂ ਜਾਰੀ ਸ਼ਨਾਖਤੀ ਕਾਰਡ ਵੀ ਪੱਤਰਕਾਰਾਂ ਨੂੰ ਵੰਡੇ ਗਏ ।
ਇਸ ਮੋਕੇ ਮੀਟਿੰਗ ਵਿਚ ਕੁਲਜੀਤ ਸਿੰਘ, ਕੁਲਦੀਪ ਸਿੰਘ, ਸਤਿਦਰਬੀਰ ਸਿੰਘ ਪੀਟਰ, ਮੁਨੀਸ਼ ਕੁਮਾਰ, ਗੋਪਾਲ ਸਿੰਘ, ਪ੍ਰਦੀਪ ਜੈਨ, ਕੁਲਵੰਤ ਸਿੰਘ, ਸੁਖਦੇਵ ਸਿੰਘ, ਰਾਮਸ਼ਰਨਜੀਤ ਸਿੰਘ, ਰਾਜੇਸ਼ ਪਾਠਕ, ਬਿਕਰਮਜੀਤ ਸਿੰਘ, ਜਸਪਾਲ ਸਿੰਘ ਮਲ੍ਹੀ, ਸੁਖਚੈਨ ਸਿੰਘ, ਸਤਿਦਰ ਅਠਵਾਲ, ਮਲਕੀਤ ਚੀਦਾ, ਸੁਖਵਿੰਦਰ ਸਿੰਘ, ਅਨਿਲ ਕੁਮਾਰ, ਵਰੁਣ ਸੋਨੀ, ਹਰਜੀਤ ਸਿੰਘ ਡਡਵਾਲ, ਹਰਿੰਦਰਪਾਲ ਸਿੰਘ, ਸਤਪਾਲ ਸਿੰਘ, ਗੁਲਸ਼ਨ ਵਿਨਾਇਕ, ਸੋਨੂ ਮਿਗਲਾਨੀ, ਸੰਦੀਪ ਜੈਨ, ਰਾਕੇਸ਼ ਕੁਮਾਰ, ਨਰਿੰਦਰ  ਸੂਰੀ, ਪਿੰਕੂ  ਆਨੰਦ, ਸਿਕੰਦਰ ਸਿੰਘ, ਕੰਵਲਜੀਤ ਸਿੰਘ, ਪ੍ਰਗਟ ਸਿੰਘ, ਸੁਖਦੇਵ ਸਿੰਘ, ਕੀਮਤੀ ਜੈਨ, ਬਿਕਰਮ ਸਿੰਘ, ਸਤਿੰਦਰ ਸਿੰਘ ਅਠਵਾਲ, ਐਡਵੋਕਟ ਅਮਨਦੀਪ ਸਿੰਘ ਕਾਨੂਨੀ ਸਲਾਹਾਕਾਰ, ਸਰਬਜੀਤ ਜੰਜੂਆ, ਹਰਜੀਤ ਸਿੰਘ ਮਲੀਆਂ, ਕੰਵਲਜੀਤ ਸਿੰਘ ਜੋਧਾਨਗਰੀ, ਜੋਬਨਦੀਪ ਸਿੰਘ, ਬਲਵਿਦਰ ਸਿੰਘ ਆਦਿ ਹਾਜ਼ਿਰ ਸਨ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply