Tuesday, November 24, 2026

ਗੁਰਬਾਜ਼ ਸਿੰਘ ਪਹਿਲਵਾਨ ਦਾਣਾ ਮੰਡੀ ਰਾਜੋਕੇ ਦੇ ਪ੍ਰਧਾਨ ਬਣੇ

ਖਾਲੜਾ/ ਭਿੱਖੀਵਿੰਡ 19 ਅਪ੍ਰੈਲ (ਭਾਟੀਆ, ਕੰਬੋਕੇ, ਬਖਤਾਵਰ) – PPN1904201701ਕਸਬਾ ਖਾਲੜਾ ਤੋਂ ਥੌੜੀ ਦੂਰ ਪੈਦੇ ਪਿੰਡ ਰਾਜੋਕੇ ਵਿਖੇ ਸਮੂਹ ਆੜਤੀਆਂ ਦੀ ਵਿਸ਼ੇਸ਼ ਮੀਟਿੰਗ ਸਰਪੰਚ ਮਹਿਤਾਬ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਵਿਚ ਗੁਰਪ੍ਰੀਤ ਸਿੰਘ ਗੋਪਾ, ਸੁਖਬੀਰ ਸਿੰਘ ਆੜਤੀ, ਸੁਰਿੰਦਰ ਸਿੰਘ ਆੜਤੀ, ਗੁਰਿੰਦਰ ਸਿੰਘ ਸੇਠ, ਜਸਵੰਤ ਸਿੰਘ ਆੜਤੀ, ਬਲਦੇਵ ਸਿੰਘ ਆੜਤੀ,ਦਲਜੀਤ ਸਿੰਘ, ਆੜਤੀ, ਸੁਖਮੰਦਰ ਸਿੰਘ ਆੜਤੀ, ਅਮਰੀਕ ਸਿੰਘ ਆੜਤੀ, ਅਤੇ ਹਰਜਿੰਦਰ ਸਿੰਘ ਆੜਤੀ ਨੇ ਮੀਟਿੰਗ ਵਿੱਚ ਮਤਾ ਪਾਸ ਕਰਕੇ ਸਰਬਸੰਮਤੀ ਨਾਲ ਪਹਿਲਵਾਨ ਗੁਰਬਾਜ਼ ਸਿੰਘ ਨੂੰ ਮੰਡੀ ਰਾਜੋਕੇ ਦਾ ਪ੍ਰਧਾਨ ਨਿਯੁੱਕਤ ਕੀਤਾ ਗਿਆ ਅਤੇ ਸਮੂਹ ਆੜਤੀਆਂ ਨੇ ਪਹਿਲਵਾਨ ਗੁਰਬਾਜ਼ ਸਿੰਘ ਨੂੰ ਸਿਰਪਾਉ ਦੇ ਕੇ ਸਨਮਾਨਿਤ ਕੀਤਾ।ਦਾਣਾ ਮੰਡੀ ਰਾਜੋਕੇ ਦੇ ਪ੍ਰਧਾਨ ਬਣੇ ਗੁਰਬਾਜ਼ ਸਿੰਘ ਨੇ ਸਮੂਹ ਆੜਤੀ ਭਰਾਵਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਉਨਾਂ ਨੂੰ ਜੋ ਜਿਮੇਵਾਰੀ ਸੋਂਪੀ ਗਈ ਹੈ ਉਸ ਨੂੰ ਤਨਦੇਹੀ ਨਾਲ ਨਿਭਾਵਾਗਾਂ ਤੇ ਕਿਸੇ ਵੀ ਕਿਸਮ ਦੀ ਸ਼ਿਕਾਇਤ ਨਹੀ ਆਉਣ ਦੇਣਗੇ। ਪ੍ਰਧਾਨ ਗੁਰਬਾਜ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਲੋਂ ਮੰਡੀਆਂ ਵਿੱਚ ਪੁਖਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕਿਸਾਨਾ ਤੇ ਆੜਤੀਆ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਲ ਨਾ ਆਵੇ ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply