ਖਾਲੜਾ/ ਭਿੱਖੀਵਿੰਡ 19 ਅਪ੍ਰੈਲ (ਭਾਟੀਆ, ਕੰਬੋਕੇ, ਬਖਤਾਵਰ) –
ਬਰਸਾਤੀ ਮੌਸਮ ਦੌਰਾਨ ਫਸਲਾਂ ਦੇ ਹੰੁਦੇ ਨੁਕਸਾਨ ਨੂੰ ਰੋਕਣ ਲਈ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਡੀ.ਸੀ ਤਰਨ ਤਾਰਨ ਡੀ.ਪੀ.ਐਸ ਖਰਬੰਦਾ ਵਲੋਂ ਨਿਕਾਸੀ ਨਹਿਰਾਂ ਤੇ ਨਾਲਿਆਂ ਦਾ ਜਾਇਜਾ ਲਿਆ ਗਿਆ।ਡਿਪਟੀ ਕਮਿਸ਼ਨਰ ਡੀ.ਪੀ.ਐਸ ਖਰਬੰਦਾ ਵਲੋਂ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ, ਐਸ.ਡੀ.ਐਮ ਰਜ਼ਤ ਉਬਰਾਏ, ਨਾਇਬ ਤਹਿਸੀਲਦਾਰ ਇੰਦਰਜੀਤ ਸਿੰਘ ਧਨੋਆ, ਡੀ.ਐਸ.ਪੀ ਸੁਲੱਖਣ ਸਿੰਘ ਮਾਨ, ਬੀ.ਡੀ.ਪੀ.ਓ ਗੁਰਪ੍ਰੀਤ ਸਿੰਘ ਆਦਿ ਨਾਲ ਭਿੱਖੀਵਿੰਡ ਵਿਖੇ ਮੀਟਿੰਗ ਕੀਤੀ ਗਈ।ਮੀਹ ਦੇ ਪਾਣੀ ਨਾਲ ਆਉਣ ਵਾਲੀਆਂ ਮੁਸ਼ਕਿਲਾਂ ਸੰਬੰਧੀ ਕਿਸਾਨਾਂ ਤੇ ਲੋਕਾਂ ਨਾਲ ਗੱਲਬਾਤ ਕਰ ਕੇ ਉਹਨਾਂ ਦੀਆਂ ਮੁਸੀਬਤਾਂ ਬਾਰੇ ਜਾਣਕਾਰੀ ਵੀ ਹਾਸਲ ਕੀਤੀ। ਡੀ.ਸੀ ਖਰਬੰਦਾ ਨੇ ਕਿਹਾ ਕਿ ਆਖਿਆ ਬਰਸਾਤਾਂ ਦੌਰਾਨ ਕਿਸਾਨਾਂ ਦੀਆਂ ਫਸਲਾਂ ਨੂੰ ਨੁਕਸਾਨ ਨੂੰ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਢੁੱਕਵੇਂ ਪ੍ਰਬੰਧ ਕੀਤੇ ਜਾ ਰਹੇ ਹਨ।
ਇਸ ਮੌਕੇ ਐਸ.ਐਚ.ਓ ਭਿੱਖੀਵਿੰਡ ਕਸ਼ਮੀਰ ਸਿੰਘ, ਯੂਥ ਕਾਂਗਰਸ ਦੇ ਜਨਰਲ ਸਕੱਤਰ ਇੰਦਰਬੀਰ ਸਿੰਘ ਪਹੂਵਿੰਡ, ਕਾਂਗਰਸ ਦੇ ਜਿਲਾ ਮੀਤ ਪ੍ਰਧਾਨ ਬੱਬੂ ਸ਼ਰਮਾ, ਪ੍ਰਧਾਨ ਸਕੱਤਰ ਸਿੰਘ ਡਲੀਰੀ, ਸ਼ਹਿਰੀ ਪ੍ਰਧਾਨ ਨਰਿੰਦਰ ਬਿੱਲਾ, ਪ੍ਰਧਾਨ ਸਿਤਾਰਾ ਸਿੰਘ ਡਲੀਰੀ, ਸਰਪੰਚ ਰਾਜਵੰਤ ਸਿੰੰਘ, ਗੁਰਮੁਖ ਸਿੰਘ ਸਾਂਡਪੁਰਾ, ਬਲਾਕ ਪ੍ਰਧਾਨ ਸ਼ਿੰਦਾ ਬੁੱਗ, ਹੀਰਾ ਸਿੰਘ ਸਿੱਧਵਾਂ, ਸਾਰਜ ਸਿੰਘ ਧੰੁਨ, ਦਿਲਬਾਗ ਸਿੰਘ ਸਿੱਧਵਾਂ, ਸੁੱਚਾ ਸਿੰਘ ਕਾਲੇ, ਸਰਪੰਚ ਹਰਪ੍ਰੀਤ ਸਿੰਘ, ਸਰਪੰਚ ਸਿਮਰਜੀਤ ਸਿੰਘ ਭੈਣੀ, ਸੋਨੂੰ ਭਿੱਖੀਵਿੰਡ, ਸਰਪੰਚ ਜਸਵਿੰਦਰ ਸਿੰਘ ਡਲੀਰੀ, ਵਰਿੰਦਰਬੀਰ ਸਿੰਘ ਕਾਜੀਚੱਕ, ਸੁਖਬੀਰ ਸਿੰਘ ਉਦੋਕੇ, ਆੜਤੀ ਸਰਬਜੀਤ ਸਿੰਘ, ਰਾਜਨ ਮਲਹੋਤਰਾ, ਗੁਲਸ਼ਨ ਅਲਗੋਂ, ਨਿਰਮਲ ਸਿੰਘ ਨਾਰਲਾ, ਜਗਦੀਸ਼ ਰਾਏ ਖਾਲੜਾ, ਪੱਪੂ ਨੰਬਰਦਾਰ ਖਾਲੜਾ, ਕੁਲਦੀਪ ਸਿੰਘ ਸੋਧੀ, ਡਿਪਟੀ ਖਾਲੜਾ, ਯਾਦਵਿੰਦਰ ਸਿੱਧੂ, ਪਲਵਿੰਦਰ ਸਿੱਧੂ, ਵਰਿੰਦਰ ਸੰਧੂ, ਗੁਰਿੰਦਰ ਸਿੰਘ ਢਿਲੋਂ, ਦਿਨੇਸ਼ ਸ਼ਰਮਾ ਆਦਿ ਹਾਜਰ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media