ਫਾਜ਼ਿਲਕਾ, 19 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) –
ਸਥਾਨਕ ਮੈਹਰੀਆਂ ਬਾਜ਼ਾਰ ਵਿਚ ਸਥਿਤ ਆਈਸੀਆਈਸੀਆਈ ਬੈਂਕ ਦੇ ਨਾਲ ਵਾਲੀ ਗਲੀ ਵਿਚ ਬੀਤੀ ਰਾਤ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਗਲੀ ਵਿਚ ਖੜੀਆਂ ਦੋ ਕਾਰਾਂ ਦੇ ਸ਼ੀਸ਼ੇ ਤੋੜ ਦੇਣ ਦਾ ਸਮਾਚਾਰ ਹੈ।
ਜਾਣਕਾਰੀ ਦਿੰਦੇ ਹੋਏ ਗਲੀ ਵਾਸੀ ਸੁਰਿੰਦਰ ਛਾਬੜਾ ਨੇ ਦੱਸਿਆ ਕਿ ਬੀਤੀ ਰਾਤ ਉਨਾਂ ਦੀ ਲਾਲ ਰੰਗ ਦੀ ਸਪਾਰਕ ਕਾਰ ਨੰਬਰ ਐਚ.ਆਰ.24 ਐਲ 0944 ਗਲੀ ਵਿਚ ਖੜੀ ਸੀ ਕਿ ਰਾਤ ਲਗਭਗ 12.30 ਵਜੇ ਦੋ ਮੋਟਰ ਸਾਇਕਲਾਂ ਤੇ ਕੁਝ ਸ਼ਰਾਰਤੀ ਨੌਜਵਾਨ ਜਿਨਾਂ ਦੇ ਹੱਥਾਂ ਵਿਚ ਇੱਟਾਂ ਸਨ ਗਲੀ ਵਿਚ ਆਏ ਅਤੇ ਗਲੀ ਵਿਚ ਖੜੀ ਉਨਾਂ ਦੀ ਕਾਰ ਦੇ ਅੱਗੇ ਅਤੇ ਪਿੱਛੇ ਵਾਲੇ ਦੋਵੇਂ ਸੀਸੇ ਤੋੜ ਦਿੱਤੇ। ਘਟਨਾ ਵਾਲੀ ਥਾਂ ਤੇ ਹਾਜ਼ਰ ਗਲੀ ਵਾਸੀ ਲਵਲੀ ਨੇ ਦੱਸਿਆ ਕਿ ਬੀਤੀ ਰਾਤ ਲਗਭਗ 12 ਵਜੇ ਉਹ ਘਰ ਆਏ ਅਤੇ ਉਨਾਂ ਨੇ ਆਪਣੀ ਇਨੋਵਾ ਗੱਡੀ ਗਲੀ ਦੇ ਇੱਕ ਪਾਸੇ ਖੜੀ ਕਰ ਦਿੱਤੀ। ਕੁਝ ਦੇਰ ਬਾਅਦ ਜਦ ਉਹ ਆਪਣੇ ਘਰ ਵਿਚ ਬੈਠੇ ਸਨ ਤਾਂ ਉਨਾਂ ਬਾਹਰ ਇੱਟ ਨਾਲ ਸ਼ੀਸ਼ਾ ਟੁੱਟਣ ਦੀ ਆਵਾਜ਼ ਆਂਈ। ਜਦੋਂ ਉਹ ਭੱਜਕੇ ਗਲੀ ਵਿਚ ਗਏ ਤਾਂ ਉਨਾਂ ਦੇ ਘਰ ਦੇ ਬਾਹਰ ਖੜੀ ਉਨਾਂ ਦੀ ਇਨੋਵਾ ਗੱਡੀ ਨੰਬਰ ਪੀਬੀ 02 ਬੀਐਸ 9111 ਦਾ ਅੱਗੇ ਵਾਲਾ ਸ਼ੀਸਾ ਟੁੱਟਿਆ ਹੋਇਆ ਸੀ ਅਤੇ ਨੇੜੇ ਹੀ ਖੜੀ ਗਲੀ ਵਾਸੀ ਸੁਰਿੰਦਰ ਛਾਬੜਾ ਦੀ ਕਾਰ ਦੇ ਅੱਗੇ ਅਤੇ ਪਿੱਛੇ ਵਾਲੇ ਦੋਵੇਂ ਸ਼ੀਸ਼ੇ ਟੁੱਟੇ ਹੋਏ ਸਨ। ਉਨਾਂ ਦੱਸਿਆ ਕਿ ਉਨਾਂ ਦੇ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਨੋਜਵਾਨਾਂ ਵੱਲੋਂ ਕਾਰਾਂ ਨੂੰ ਇੱਟਾਂ ਮਾਰਦੇ ਹੋਏ ਦੀਆਂ ਫੋਟੋਆਂ ਆਈਆਂ ਹਨ ਪਰ ਫੋਟੋ ਸਾਫ਼ ਨਾ ਹੋਣ ਕਾਰਨ ਨੋਜਵਾਨਾਂ ਦੀ ਪਹਿਚਾਨ ਨਹੀਂ ਹੋ ਰਹੀ ਹੈ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media