ਫਾਜ਼ਿਲਕਾ, 19 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) –
ਫਾਜ਼ਿਲਕਾ-ਅਬੋਹਰ ਰੋਡ ਤੇ ਇੱਥੋਂ ਲਗਭਗ 16 ਕਿਲੋਮੀਟਰ ਦੂਰ ਸਥਿਤ ਪਿੰਡ ਬੋਦੀਵਾਲਾ ਪੀਥਾ ਵਿਚ ਸਥਿਤ ਸ਼ੂਗਰ ਮਿਲ ਵਿਚ ਲੱਗੇ ਸਰਕੰਡਿਆਂ ਵਿਚ ਬੀਤੀ ਦੇਰ ਰਾਤ ਅਚਾਨਕ ਅੱਗ ਲੱਗ ਗਈ। ਪ੍ਰਾਪਤ ਜਾਣਕਾਰੀ ਦੇ ਮੁਤਾਬਕ ਸ਼ੂਗਰ ਮਿਲ ਦੀ ਚਾਰਦੀਵਾਰੀ ਦੇ ਕੋਲ ਲੱਗੇ ਸਰਕੰਡਿਆਂ ਵਿਚ ਅਚਾਨਕ ਸ਼ਾਟ ਸਰਕਟ ਨਾਲ ਅੱਗ ਲੱਗ ਗਈ। ਅੱਗ ਨੂੰ ਤੇਜ਼ੀ ਨਾਲ ਵੱਧਦਾ ਵੇਖਕੇ ਸ਼ੂਗਰ ਮਿਲ ਦੇ ਕਰਮਚਾਰੀਆਂ ਨੇ ਇਸਦੀ ਸੂਚਨਾ ਫਾਇਰਬਿ੍ਰਗੇਡ ਨੂੰ ਦਿੱਤੀ। ਜਿਸ ਤੇ ਫਾਇਰਬਿ੍ਰਗੇਡ ਦੇ ਕਰਮਚਾਰੀਆਂ ਨੇ ਘਟਨਾ ਵਾਲੀ ਥਾਂ ਤੇ ਪਹੁੰਚਕੇ ਸਖ਼ਤ ਮਿਹਨਤ ਨਾਲ ਅੱਗ ਤੇ ਕਾਬੂ ਪਾਇਆ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media