ਫਾਜ਼ਿਲਕਾ, 19 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) –
ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਸੇਵਾ ਪੋ੍ਰਜੈਕਟ ਦੇ ਤਹਿਤ ਪੈ ਰਹੀ ਇਸ ਤੇਜ਼ ਗਰਮੀ ਵਿਚ ਪੰਛੀਆਂ ਨੂੰ ਦਾਣਾ ਅਤੇ ਪਾਣੀ ਮੁਹੱਈਆ ਕਰਵਾਉਣ ਲਈ ਪ੍ਰਧਾਨ ਸੁਨੀਲ ਕੱਕੜ ਦੀ ਪ੍ਰਧਾਨਗੀ ਵਿਚ ਅਭਿਆਨ ਚਲਾਇਆ ਗਿਆ। ਜਿਸਦੇ ਤਹਿਤ ਪ੍ਰੀਸ਼ਦ ਵੱਲੋਂ ਚਲਾੲੈ ਸਵਾਮੀ ਵਿਵੇਕਾਨੰਦ ਪਾਰਕ ਵਿਚ ਸਥਿਤ ਰੁੱਖਾਂ ਤੇ ਪੰਛੀਆਂ ਲਈ ਦਾਣਾ ਪਾਣੀ ਦੇ ਕਟੋਰੇ ਟੰਗੇ ਗਏ।
ਇਸ ਮੌਕੇ ਮਿੱਟੀ ਦੇ ਕਟੋਰਿਆਂ ਵਿਚ ਦਾਣਾ ਅਤੇ ਪਾਣੀ ਪਾਇਆ ਗਿਆ ਅਤੇ ਪਾਰਕ ਵਿਚ ਹਾਜ਼ਰ ਜਨ ਸਮੂਹ ਨੂੰ ਵੀ ਪ੍ਰੇਰਣਾ ਦਿੰਦੇ ਹੋਏ ਜਾਗਰੂਕ ਕੀਤਾ। ਇਸ ਤੋਂ ਬਾਅਦ ਸ਼ਹਿਰ ਦੀਆਂ ਵੱਖ ਵੱਖ ਥਾਵਾਂ, ਪਾਰਕ ਅਤੇ ਸਕੂਲਾਂ ਵਿਚ ਸਥਿਤ ਰੁੱਖਾਂ ਅਤੇ ਜਨਤਕ ਥਾਵਾਂ ਤੇ ਮਿੱਟੀ ਦੇ ਕਟੋਰੇ ਲਟਕਾਏ ਗਏ। ਇਸ ਮੌਕੇ ਪ੍ਰੀਸ਼ਦ ਮੈਂਬਰਾਂ ਨੇ ਇਸ ਅਭਿਆਨ ਤਹਿਤ ਆਪਣੇ ਆਪਣੇ ਘਰਾਂ ਵਿਚ ਵੀ ਦਾਣਾ ਅਤੇ ਪਾਣੀ ਦੇ ਕਟੋਰੇ ਰੱਖਣ ਦਾ ਪ੍ਰਣ ਲਿਆ।
ਪ੍ਰੀਸ਼ਦ ਦੇ ਰਾਸ਼ਟਰੀ ਮੰਤਰੀ ਸ਼੍ਰੀਨਿਵਾਸ ਬਿਹਾਨੀ ਨੇ ਪ੍ਰੀਸ਼ਦ ਮੈਂਬਰਾਂ ਦੇ ਇਸ ਕੰਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਸ਼ਹਿਰ ਵਿਚ ਪੰਛੀਆਂ ਦੀ ਗਿਣਤਦੀ ਘੱਟ ਹੋ ਰਹੀ ਹੈ। ਗਰਮੀ ਵਿਚ ਪਾਣੀ ਦਾ ਪ੍ਰਬੰਧ ਨਾ ਹੋਣ ਕਾਰਨ ਵੱਡੀ ਗਿਣਤੀ ਵਿਚ ਪੰਛੀਆਂ ਦੀ ਮੌਤ ਹੋ ਜਾਂਦੀ ਹੈ। ਇਸ ਸੇਵਾ ਕੰਮ ਵਿਚ ਸਾਰਿਆਂ ਨੂੰ ਸਹਿਯੋਗ ਕਰਨਾ ਚਾਹੀਦਾ ਹੈ। ਇਸ ਮੌਕੇ ਪ੍ਰੀਸ਼ਦ ਸਕੱਤਰ ਵਿਕਟਰ ਛਾਬੜਾ, ਵਿਕਾਸ ਰਤਨ ਰਮੇਸ਼ ਚੁਚਰਾ, ਸੁਨੀਲ ਮਦਾਨ, ਮੀਤ ਪ੍ਰਧਾਨ ਸਤਿੰਦਰ ਪੁਪਨੇਜਾ, ਸਾਬਕਾ ਪ੍ਰਧਾਨ ਵਿਕਾਸ ਡਾਗਾ, ਰਾਜਾ ਰਾਮ ਸਚਦੇਵਾ, ਅਸ਼ੋਕ ਸੁਧਾ ਨੇ ਸਹਿਯੋਗ ਕੀਤਾ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media