Wednesday, November 25, 2026

ਰੂਰਲ ਤੇ ਅਰਬਨ ਮਿਸ਼ਨ ਅਧੀਨ ਹੋਏ ਕੰਮਾਂ ਦੀ ਹੋਵੇਗੀ ਪੜਤਾਲ- ਡਿਪਟੀ ਕਮਿਸ਼ਨਰ

ਫਾਜ਼ਿਲਕਾ, 19 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) –PPN1904201714 ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਜ਼ਿਲੇ ’ਚ ਰੂਰਲ ਅਤੇ ਅਰਬਨ ਮਿਸ਼ਨ ਤਹਿਤ ਹੋਏ ਕੰਮਾਂ ਦੀ ਸਮੀਖਿਆ ਕੀਤੀ।ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਗਈ ਮੀਟਿੰਗ ਦੌਰਾਨ ਉਨਾਂ ਦੱਸਿਆ ਕਿ ਰੂਰਲ ਤੇ ਅਰਬਨ ਮਿਸ਼ਨ ਅਧੀਨ ਹੋਏ ਕੰਮਾ ਦੀ ਵੱਖ-ਵੱਖ ਮਾਹਰ ਟੀਮਾਂ ਵੱਲੋਂ ਪੜਤਾਲ ਕੀਤੀ ਜਾਵੇਗੀ। ਉਨਾਂ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਉਹ ਆਪਣਾ ਰਿਕਾਰਡ ਮੇਨਟੇਨ ਰੱਖਣ ਅਤੇ ਸਬੰਧਤ ਟੀਮਾਂ ਨੂੰ ਜਾਂਚ-ਪੜਤਾਲ ਕਰਨ ਵਿੱਚ ਪੂਰਾ ਸਹਿਯੋਗ ਦਿੱਤਾ ਜਾਵੇ।
ਮੀਟਿੰਗ ਦੌਰਾਨ ਉਨਾਂ ਦੱਸਿਆ ਕਿ  ਇਸ ਰੂਰਲ ਅਤੇ ਅਰਬਨ ਮਿਸ਼ਨ ਅਧੀਨ ਕੋਈ ਵੀ ਨਵਾਂ ਕੰਮ ਉਨਾਂ ਸਮਾਂ ਸ਼ੁਰੂ ਨਾ ਕੀਤਾ ਜਾਵੇ, ਜਿੰਨਾਂ ਚਿਰ ਪਹਿਲਾਂ ਹੋਏ ਕੰਮਾਂ ਦੀ ਮਾਹਰ ਟੀਮਾਂ ਵੱਲੋਂ ਜਾਂਚ ਪੜਤਾਲ ਪੂਰੀ ਨਾ ਕਰ ਲਈ ਜਾਵੇ।ਉਨਾਂ ਦੱਸਿਆ ਕਿ ਇਹ ਖਾਸ ਖਿਆਲ ਰੱਖਿਆ ਜਾਵੇ ਕਿ ਜਿਸ ਕੰਮ ਦੀ ਪ੍ਰਵਾਨਗੀ ਮਿਲੀ ਹੋਵੇ ਉਸ ਕੰਮ ਨੂੰ ਹੀ ਨੇਪਰੇ ਚਾੜਿਆ ਗਿਆ ਹੈ। ਇਸ ਦੇ ਨਾਲ-ਨਾਲ ਹੀ ਉਨਾਂ ਇਹ ਵੀ ਕਿਹਾ ਕਿ ਜਿਸ ਕੰਮ ਲਈ ਜਿੰਨਾ ਬਜਟ ਪਾਸ ਹੋਇਆ ਸੀ ਉਸ ’ਤੇ ਉਨਾਂ ਹੀ ਖਰਚ ਕੀਤਾ ਗਿਆ ਹੋਵੇ। ਇਹ ਵੀ ਯਕੀਨੀ ਬਣਾਇਆ ਜਾਵੇ ਕਿ ਕੀਤੇ ਗਏ ਕੰਮ ਦੀ ਕੁਆਲਟੀ ਉੱਚ ਪੱਧਰ ਦੀ ਹੋਵੇ। ਉਨਾਂ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਰੂਰਲ ਅਤੇ ਅਰਬਨ ਮਿਸ਼ਨ ਅਧੀਨ ਕੀਤੇ ਗਏ ਕੰਮਾਂ ਦੀ ਪੜਤਾਲ ਲਈ ਸਬੰਧਤ ਮਾਹਰ ਟੀਮਾਂ ਨੂੰ ਸਰਪੰਚਾਂ ਵੱਲੋਂ ਰਿਕਾਰਡ ਵਿਖਾਉਣਾ ਯਕੀਨੀ ਬਣਾਉਣਗੇ। ਉਨਾਂ ਕਿਹਾ ਕਿ ਜੇਕਰ ਕੋਈ ਸਰਪੰਚ ਜਾਂ ਪੰਚਾਇਤ ਰਿਕਾਰਡ ਦਿਖਾਉਣ ਤੋਂ ਆਨਾ-ਕਾਨੀ ਕਰਦੀ ਹੈ ਤਾਂ ਉਸ ਦੇ ਖਿਲਾਫ ਐਫ.ਆਈ.ਆਰ. ਦਰਜ ਕਰਵਾਈ ਜਾਵੇ।
ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੱਖ-ਵੱਖ ਤਰਾਂ ਦੀਆਂ ਲੋੜਵੰਦਾਂ ਨੂੰ ਮਿਲਣਵਾਲੀਆਂ ਪੈਨਸ਼ਨਾਂ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਜਮਾਂ ਹੋਣੀਆਂ ਹਨ। ਇਸ ਲਈ ਸਮਾਜਿਕ ਸੁਰੱਖਿਆ ਅਫਸਰ ਨੂੰ ਕਿਹਾ ਕਿ ਉਹ ਯਕੀਨੀ ਬਣਾਉਣ ਕਿ ਹਰ ਲਾਭਪਾਤਰੀ ਦਾ ਬੈਂਕ ਖਾਤਾ ਖੁੱਲਿਆ ਹੋਵੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ(ਵਿ) ਅਰਵਿੰਦ ਕੁਮਾਰ, ਸਹਾਇਕ ਕਮਿਸ਼ਨਰ ਜਗਦੀਪ ਸਹਿਗਲ, ਐਸ.ਡੀ.ਐਮ ਫਾਜ਼ਿਲਕਾ ਵਿਨੋਦ ਕੁਮਾਰ ਬਾਂਸਲ, ਐਸ.ਡੀ.ਐਮ. ਅਬੋਹਰ, ਸ. ਜ਼ਸਪ੍ਰੀਤ ਸਿੰਘ, ਐਸ.ਡੀ.ਐਮ ਜਲਾਲਾਬਾਦ ਅਵਿਕੇਸ਼ ਗੁਪਤਾ, ਜ਼ਿਲਾ ਵਿਕਾਸ ਤੇ ਪੰਚਾਇਤ ਅਫਸਰ ਸੁਰਿੰਦਰ ਸਿੰਘ ਢਿੱਲੋਂ, ਜ਼ਿਲਾ ਸਮਾਜਿਕ ਸੁਰੱਖਿਆ ਅਫਸਰ ਮੁਕੇਸ਼ ਗੌਤਮ ਤੋਂ ਇਲਾਵਾ ਸਮੂਹ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply