Tuesday, November 24, 2026

ਪੰਜਾਬੀ ਸਾਹਿਤ ਸਭਾ ਸਮਰਾਲਾ ਵੱਲੋਂ ਕੰਨੜ ਲੇਖਕ ਪ੍ਰੋ. ਪੰਡਿਤ ਰਾਓ ਧਰੈਨਵਰ ਨਾਲ ਰੂਬਰੂੂ

ਪੰਜਾਬੀ ਭਾਸ਼ਾ ਤੇ ਕੰਨੜ ਸਾਹਿਤ ਬਾਰੇ ਨਿੱਠ ਕੇ ਹੋਈ ਵਿਚਾਰ ਚਰਚਾ
ਸਮਰਾਲਾ, 19 ਅਪ੍ਰੈਲ (ਪੰਜਾਬ ਪੋਸਟ- ਕੰਗ) – PPN1904201729ਕਰਨਾਟਕਾ ਨੇ ਵਿਦਵਾਨ ਪ੍ਰੋ. ਪੰਡਿਤ ਰਾਓ ਧਰੈਨਵਰ ਨਾਲ ਪੰਜਾਬੀ ਸਾਹਿਤ  ਸਭਾ (ਰਜਿ.) ਸਮਰਾਲਾ ਵੱਲੋਂ ਰੂਬਰੂ ਸਮੇਂ ਸੰਵਾਦ ਰਚਾਇਆ ਗਿਆ, ਜਿਸ ਵਿਚ 45 ਦੇ ਲਗਭਗ ਲੇਖਕਾਂ ਤੇ ਵਿਦਵਾਨਾਂ ਨੇ ਭਾਗ ਲਿਆ ਤੇ ਇਸ ਮੌਕੇ ਗੰਭੀਰ ਤੇ ਉਸਾਰੂ ਵਿਚਾਰ ਵਟਾਂਦਰਾ ਕੀਤਾ ਗਿਆ।ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਮਰਾਲਾ ਵਿਖੇ ਹੋਈ ਵਿਚਾਰ ਗੋਸ਼ਟੀ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ, ਸਰਪ੍ਰਸਤ ਪ੍ਰੋ. ਬਲਦੀਪ, ਜੋਗਿੰਦਰ ਸਿੰਘ ਜੋਸ਼ ਤੇ ਕਹਾਣੀਕਾਰ ਸੁਖਜੀਤ ਨੇ ਕੀਤੀ।ਪ੍ਰੋ: ਪੰਡਿਤ ਰਾਓ ਬਾਰੇ ਸਵਾਗਤੀ ਸ਼ਬਦ ਪ੍ਰੋ. ਬਲਦੀਪ ਨੇ ਆਖੇ ਅਤੇ ਉਨਾਂ ਬਾਰੇ ਮੁੱਢਲੀ ਜਾਣ ਪਛਾਣ ਸਭਾ ਦੇ ਮੀਤ ਪ੍ਰਧਾਨ ਬਲਬੀਰ ਸਿੰਘ ਬੱਬੀ ਵੱਲੋਂ ਕਰਵਾਈ ਗਈ। ਦੀਪ ਦਿਲਬਰ ਦੇ ਗੀਤ ਮਗਰੋਂ ਪ੍ਰੋ. ਪੰਡਿਤ ਰਾਓ ਨੇ ਆਪਣੇ ਵੱਲੋਂ ਪੰਜਾਬੀ ਤੇ ਕੰਨੜ ਭਾਸ਼ਾ ਵਿਚ ਕੀਤੇ ਗਏ ਅਨੁਵਾਦਾਂ ਦਾ ਜ਼ਿਕਰ ਕੀਤਾ।ਜਫ਼ਰਨਾਮਾ, ਜਪੁਜੀ ਸਾਹਿਬ ਤੇ ਹੋਰ ਪੰਜਾਬੀ ਸਾਹਿਤ  ਦੇ ਕੀਤੇ ਗਏ ਅਨੁਵਾਦਾਂ ਬਾਰੇ ਦੱਸਿਆ ਤੇ ਫਿਰ ਸਵਾਲਾਂ ਦਾ ਦੌਰ ਚੱਲਿਆ ਜਿਨਾਂ ਦੇ ਉੱਤਰ ਉਨਾਂ ਬਹੁਤ ਹੀ ਸਟੀਕ ਢੰਗ ਨਾਲ ਦਿੱਤੇ। ਪੰਜਾਬੀ ਦੀ ਦੁਰਦਸ਼ਾ ਦਾ ਕਾਰਨ ਉਨਾਂ ਨੇ ਪੰਜਾਬ ਸਰਕਾਰ ਦੀ ਕੋਈ ਭਾਸ਼ਾ ਨੀਤੀ ਨਾ ਹੋਣਾ ਦੱਸਿਆ, ਜਦ ਕਿ ਕਰਨਾਟਕ ਵਿਚ ਭਾਸ਼ਾ ਨੀਤੀ ਲਾਗੂ ਹੈ ਜਿਸ ਕਾਰਨ ਸਾਹਿਤ ਵਿਚ ਵੱਡੇ ਕੰਮ ਹੋ ਰਹੇ ਹਨ। ਸਰਕਾਰ ਸਾਹਿਤਕਾਰਾਂ ਦੀ ਸਹਾਇਤਾ ਕਰਦੀ ਹੈ। ਪੁਸਤਕਾਂ ਛਾਪਣ, ਲੇਖਕਾਂ ਲਈ ਅਕੈਡਮੀਆਂ ਸਥਾਪਤ ਕਰਕੇ ਕੰਨੜ ਭਾਸ਼ਾ ਦਾ ਵਿਕਾਸ ਹੋ ਰਿਹਾ ਹੈ। ਉਨਾਂ ਕੰਨੜ ਤੇ ਮਲਿਅਲਮ ਭਾਸ਼ਾਵਾਂ ਨੂੰ ਸਕੀਆਂ ਭੈਣਾਂ ਦੱਸਿਆ ਤੇ ਇੰਝ ਹੀ ਪੰਜਾਬੀ ਤੇ ਡੋਗਰੀ ਭਾਸ਼ਾ ਨੂੰ ਵੀ ਭੈਣਾਂ ਦੱਸਿਆ ਉਨਾਂ ਦੱਸਿਆ ਕਿ ਕੰਨੜ ਭਾਸ਼ਾ ਵਿਚ ਬਾਲ ਸਾਹਿਤ ਵੱਡੇ ਪੱਧਰ ’ਤੇ ਰਚਿਆ ਜਾ ਰਿਹਾ ਹੈ, ਹਰ ਜ਼ਿਲੇ ਵਿਚ ਬਾਲ ਸਾਹਿਤ ਅਕੈਡਮੀਆਂ ਹਨ ਤੇ ਸਥਾਪਤ ਲੇਖਕਾਂ ਤੋਂ ਬਾਲ ਸਾਹਿਤ ਲਿਖਵਾਇਆ ਜਾਂਦਾ ਹੈ। ਉਨਾਂ ਨੇ ਪੰਜਾਬ ਵਿਚ ਵੀ ਭਾਸ਼ਾ ਨੀਤੀ ਲਾਗੂ ਕਰਵਾਉਣ ਲਈ ਯਤਨ ਆਰੰਭੇ ਹੋਏ ਹਨ। ਸਵਾਲ ਕਰਨ ਵਾਲਿਆਂ ਵਿਚ ਕਹਾਣੀਕਾਰ ਗੁਰਪਾਲ ਲਿੱਟ, ਸੁਰਜੀਤ ਵਿਸ਼ਾਦ, ਕਹਾਣੀਕਾਰ ਸੁਖਜੀਤ, ਬਲਵੰਤ ਮਾਂਗਟ, ਐਡਵੋਕੇਟ ਨਰਿੰਦਰ ਸ਼ਰਮਾ, ਨਾਟਕਕਾਰ ਤਰਲੋਚਨ ਸਿੰਘ, ਐਡਵੋਕੇਟ ਗਗਨਦੀਪ ਸ਼ਰਮਾ ਸਮਰਾਲਾ, ਗੁਰਭਗਤ ਸਿੰਘ ਗਿੱਲ, ਕਮਲਜੀਤ ਨੀਲੋਂ, ਸਿਮਰਜੀਤ ਸਿੰਘ ਕੰਗ, ਸੰਦੀਪ ਤਿਵਾੜੀ ਆਦਿ ਸ਼ਾਮਿਲ ਸਨ, ਸਾਰੀ ਵਿਚਾਰ ਚਰਚਾ ਨੂੰ ਸਮੇਟਣ ਦਾ ਕਰਤੱਵ ਕਹਾਣੀਕਾਰ ਸੁਖਜੀਤ ਵੱਲੋਂ ਨਿਭਾਉਦਿਆਂ ਕਿਹਾ ਗਿਆ ਕਿ ਅੱਜ ਪੰਜਾਬੀ ਸਾਹਿਤ ਸਭਾ ਵੱਲੋਂ ਕਰਵਾਇਆ ਇਹ ਰੂਬਰੂ  ਸਭਾ ਦੀ ਇੱਕ ਵਿਸ਼ੇਸ਼ ਪ੍ਰਾਪਤੀ ਹੈ।ਅੱਜ ਕੰਨੜ ਅਤੇ ਪੰਜਾਬੀ ਸਾਹਿਤ ਦਾ ਇੱਕ ਅਨੂਠਾ ਮਿਲਣ ਹੋਇਆ ਹੈ।ਸਭਾ ਵੱਲੋਂ ਪ੍ਰੋ. ਪੰਡਿਤ ਰਾਓ ਧਰੈਨਵਰ ਨੂੰ ਇੱਕ ਸਨਮਾਨ ਚਿੰਨ, ਸਰਟੀਫਿਕੇਟ ਅਤੇ ਕਿਤਾਬਾਂ ਦਾ ਇੱਕ ਸੈੱਟ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਪੰਡਿਤ ਰਾਓ ਨੇ ਆਪਣੇ ਧੰਨਵਾਦੀ ਭਾਸ਼ਣ ਵਿੱਚ ਪੰਜਾਬੀ ਸਾਹਿਤ ਸਭਾ ਸਮਰਾਲਾ ਵੱਲੋਂ ਦਿੱਤੇ ਇਸ ਮਾਣ ਸਨਮਾਨ ਅਤੇ ਇੱਥੋਂ ਦੇ ਵਿਦਵਾਨਾਂ ਨਾਲ ਗੱਲਬਾਤ ਕਰਨ ਦਾ ਵਿਸ਼ੇਸ਼ ਧੰਨਵਾਦ ਕੀਤਾ।
ਉਪਰੰਤ ਹੋਏ ਕਵੀ ਦਰਬਾਰ ਵਿਚ ਕਮਲਜੀਤ ਨੀਲੋਂ ਨੇ ਬਾਲ ਗੀਤ ਗਾਇਆ, ਕੇਵਲ ਮੰਜਾਲੀ ਨੇ ਗੀਤ, ਬਲਜਿੰਦਰ ਸਿੰਘ ਬੱਲ ਨੇ ਕਵਿਤਾ, ਸੁਖਜੀਤ ਕੌਰ ਮੰਜਾਲੀ ਨੇ ਕਵਿਤਾ, ਤਰਨ ਸਿੰਘ ਬੱਲ ਨੇ ਹਿੰਦੀ ਕਵਿਤਾ, ਜੋਗਿੰਦਰ ਸਿੰਘ ਜੋਸ਼ ਨੇ ਉਰਦੂ ਨਜ਼ਮ, ਗੁਰਸੇਵਕ ਸਿੰਘ ਢਿੱਲੋਂ ਨੇ ਕਵਿਤਾ, ਸੰਤੋਖ ਸਿੰਘ ਕੋਟਾਲਾ ਨੇ ਕਵਿਤਾ ਤੇ ਜਗਦੀਸ਼ ਨੀਲੋਂ ਨੇ ਗ਼ਜ਼ਲ ਪੇਸ਼ ਕੀਤੀ। ਸਭਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਵੱਲੋਂ ਸ਼ਹਿਰ ਲੁਧਿਆਣਵੀ ਦੀ ਨਜ਼ਮ ਨਾਲ ਸਾਰਿਆਂ ਦਾ ਧੰਨਵਾਦ ਕੀਤਾ ਗਿਆ।
ਇਸ ਵਿਚਾਰ ਚਰਚਾ ਵਿੱਚ ਭਾਗ ਲੈਣ ਵਾਲਿਆਂ ਵਿੱਚ ਹੋਰਨਾਂ ਤੋਂ ਇਲਾਵਾ ਨੇਤਰ ਸਿੰਘ ਮੁੱਤੋਂ, ਨਰਿੰਦਰ ਮਾਣਕੂ, ਮਲਕੀਤ ਸਿੰਘ, ਬਲਜਿੰਦਰ ਸਿੰਘ, ਲਖਵਿੰਦਰਪਾਲ ਸਿੰਘ ਖਾਲਸਾ, ਦਰਸ਼ਨ ਸਿੰਘ ਕੰਗ, ਮਾ. ਪ੍ਰੇਮ ਨਾਥ, ਨਿਰਭੈ ਸਿੰਘ ਸਿੱਧੂ, ਚਮਕੌਰ ਸਿੰਘ ਘਣਗਸ, ਮੇਘ ਦਾਸ ਜਵੰਦਾ, ਇੰਦਰਜੀਤ ਸਿੰਘ ਕੰਗ, ਅੰਮਿ੍ਰਤ ਸਿੰਘ, ਸੋਹਣਜੀਤ ਸਿੰਘ, ਮਹਿੰਦਰ ਸਿੰਘ ਮੰਜਾਲੀਆਂ, ਜਸਵੀਰ ਸਿੰਘ ਵਿੱਕੀ ਵੀ ਹਾਜ਼ਰ ਹੋਏ। ਸਭਾ ਦੀ ਕਾਰਵਾਈ ਜਰਨਲ ਸਕੱਤਰ ਜਗਦੀਸ਼ ਨੀਲੋਂ ਅਤੇ ਸਕੱਤਰ ਦੀਪ ਦਿਲਬਰ ਵੱਲੋਂ ਚਲਾਈ ਗਈ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply