Tuesday, November 24, 2026

ਬੀਬੀ ਕੌਲਾਂ ਜੀ ਪਬਲਿਕ ਸਕੂਲ ਵਿਖੇ ਨਵੇ ਸੈਸ਼ਨ 2017-18 ਦੀ ਆਰੰਭਤਾ ਦੀ ਅਰਦਾਸ ਹੋਈ

ਅੰਮ੍ਰਿਤਸਰ, 19 ਅਪ੍ਰੈਲ (ਪ੍ਰੀਤਮ ਸਿੰਘ) – PPN1904201733ਭਾਈ ਗੁਰਇਕਬਾਲ ਸਿੰਘ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵਲੋਂ ਚਲਾਏ ਜਾ ਰਹੇ ਬੀਬੀ ਕੌਲਾਂ ਜੀ ਪਬਲਿਕ ਸਕੂਲ ਬਰਾਂਚ-1 ਤਰਨ ਤਾਰਨ ਰੋਡ ਦੇ ਸੈਸ਼ਨ 2017-18 ਦੀ ਆਰੰਭਤਾ ਅਰਦਾਸ ਨਾਲ ਕੀਤੀ ਗਈ।ਇਸ ਅਰਦਾਸ ਸਮਾਗਮ ਵਿੱਚ ਜਿਥੇ ਸਕੂਲ ਦੇ ਬੱਚਿਆਂ ਨੇ ਸ਼ਬਦ ਕੀਰਤਨ ਦੀ ਹਾਜ਼ਰੀ ਭਰੀ, ਉਥੇ ਸਕੂਲ ਦੇ ਚੇਅਰਮੈਨ ਭਾਈ ਗੁਰਇਕਬਾਲ ਸਿੰਘ ਨੇ ਵੀ ਕੀਰਤਨ ਦੀ ਛਹਿਬਰ ਲਾਈ।ਉਨਾਂ ਨੇ ਬੱਚਿਆਂ ਨੂੰ `ਵਿਦਿਆ ਵੀਚਾਰੀ ਤਾਂ ਪਰਉਪਕਾਰੀ` ਦੇ ਅਰਥਾਂ ਤਂੋ ਜਾਣੂ ਕਰਵਾਇਆ ਅਤੇ ਮਿਹਨਤ ਤੇ ਲਗਨ ਨਾਲ ਪੜ੍ਹ ਕੇ ਡਾਕਟਰ, ਇੰਜੀਨੀਅਰ, ਪ੍ਰੋਫੈਸਰ, ਜੱਜ ਜਾਂ ਵਕੀਲ ਬਨਣ ਦੇ ਨਾਲ-ਨਾਲ ਲੋੜਵੰਦਾਂ `ਤੇ ਪਰਉਪਕਾਰ ਅਤੇ ਲੋਕਾਂ ਦੀ ਭਲਾਈ ਕਰਨ ਲਈ ਵੀ ਪ੍ਰੇਰਿਤ ਕੀਤਾ।
ਉਪਰੰਤ ਭਾਈ ਸਾਹਿਬ ਨੇ ਬੱਚਿਆਂ ਦੀ ਚੜ੍ਹਦੀ ਕਲਾ ਅਤੇ ਮਿਆਰੀ ਪੜਾਈ ਲਈ ਆਪ ਅਰਦਾਸ ਕੀਤੀ ਅਤੇ ਕਿਹਾ ਕਿ ਇਥੋਂ ਦਾ ਹਰ ਬੱਚਾ ਪੜ੍ਹ ਲਿਖ ਕੇ ੳੱੁਚੀਆਂ ਬੁਲੰਦੀਆਂ `ਤੇ ਪਹੁੰਚੇ, ਨਾਮ ਬਾਣੀ ਨਾਲ ਜੁੜੇ, ਆਪਣਾ ਅਤੇ ਆਪਣੇ ਸਕੂਲ ਦਾ ਅਤੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰੇ।ਭਾਈ ਸਾਹਿਬ ਜੀ ਨੇ ਦੱਸਿਆ ਕਿ ਸਕੂਲ ਦੇ ਪ੍ਰਿੰਸੀਪਲ ਜਸਲੀਨ ਕੌਰ ਦੇ ਉਦਮ ਸਦਕਾ ਸਕੂਲ ਦੇ ਬੱਚੇ ਜਿਥੇ ਦੁਨਿਆਵੀ ਪੜਾਈ ਦੇ ਨਾਲ  ਅਧਿਆਤਮਿਕ ਪੜਾਈ ਵੀ ਕਰਦੇ ਹਨ ਜਿਵੇਂ ਕਿ ਜੁਬਾਨੀ ਪਾਠ ਯਾਦ ਕਰਨਾ, ਅਰਦਾਸ ਕਰਨੀ, ਕੀਰਤਨ ਕਰਨਾ ਆਦਿ ਸਿਖਾਇਆ ਜਾਂਦਾ ਹੈ।ਭਾਈ ਸਾਹਿਬ ਨੇ ਸਮੁੱਚੇ ਸਟਾਫ ਦੀ ਵੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ, ਜਿਹੜੇ ਬੱਚਿਆਂ ਨੂੰ ਪੂਰੀ ਲਗਨ ਤੇ ਮਿਹਨਤ ਨਾਲ ਪੜਾਉਂਦੇ ਹਨ।ਇਹ ਸਾਰਾ ਉਪਰਾਲਾ ਸਕੂਲ ਦੇ ਪ੍ਰਿੰਸੀਪਲ ਅਤੇ ਟੀਚਰਾਂ ਦਾ ਉਦਮ ਹੈ।
ਇਸ ਮੌਕੇ ਬੱਚਿਆਂ ਨੂੰ ਅਸੀਸਾਂ ਦੇਣ ਲਈ ਵਿਸ਼ੇਸ਼ ਤੌਰ `ਤੇ ਟਰੱਸਟੀ ਮੈਂਬਰ ਟਹਿਲਇੰਦਰ ਸਿੰਘ,  ਬਰਾਂਚ-2 ਦੇ ਪ੍ਰਿੰਸੀਪਲ ਜਗਜੀਤ ਕੌਰ, ਬੀਬੀ ਪਰਮਜੀਤ ਕੌਰ (ਪੰਮਾ ਭੈਣ) ਹਾਜ਼ਰ ਸਨ।ਪ੍ਰਿੰਸੀਪਲ ਮੈਡਮ ਜਸਲੀਨ ਕੌਰ ਵਲੋਂ ਭਾਈ ਗੁਰਇਕਬਾਲ ਸਿੰਘ ਅਤੇ ਟਰੱਸਟੀ ਮੈਂਬਰਾਂ ਨੂੰ `ਜੀ ਆਇਆਂ` ਆਖਿਆ ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply