ਅੰਮ੍ਰਿਤਸਰ, 20 ਅਪ੍ਰੈਲ (ਪੰਜਾਬ ਪੋਸਟ ਅਮਨ) – ਨੰਨੇ-ਮੁੰਨੇ ਬੱਚਿਆਂ ਵਿਚ ਟੈਲੈਂਟ ਦਾ ਭੰਡਾਰ, ਜਿਸ ਨੂੰ ਛੋਟੀ ਉਮਰੇ ਹੀ ਤਰਾਸ਼ਣਾ ਵੱਡਾ ਉਪਰਾਲਾ ਹੈ।ਇਹ ਪ੍ਰਗਟਾਵਾ ਪੰਜਾਬੀ ਸਭਿਆਚਾਰ ਤੇ ਵਿਰਸੇ ਸਬੰਧੀ ਕਰਵਾਏ ਗਏ ਵਿਸ਼ੇਸ਼ ਪ੍ਰੋਗਰਾਮ ‘ਪੰਜਾਬੀ ਵਿਰਸਾ’ ਦੌਰਾਨ ਮੁੱਖ ਮਹਿਮਾਨ ਅੰਜਨਾ ਸੇਠ ਨੇ ਕੀਤਾ।ਕ੍ਰਿਸਟਲ ਗਲਿਟਜ ਸੁਸਾਇਟੀ ਤੇ ਮਾਲ ਆਫ ਅੰਮ੍ਰਿਤਸਰ ਵਲੋਂ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ 355 ਤੋਂ ਜਿਆਦਾ ਬੱਚਿਆਂ ਨੇ ਭਾਗ ਲਿਆ ਅਤੇ ਡਾਂਸ, ਮਾਡਲਿੰਗ ਅਤੇ ਡਰਾਇੰਗ ਪ੍ਰਤੀਯੋਗਤਾ ਵਿਚ ਆਪਣੀ ਕਲਾ ਦਾ ਬਿਹਤਰੀਨ ਪ੍ਰਦਸ਼ਨ ਕੀਤਾ।ਇਸ ਪ੍ਰੋਗਰਾਮ ਵਿਚ ਜੱਜ ਦੀ ਭੂਮਿਕਾ ਮੋਨਿਕਾ ਭਾਰਦਵਾਜ ਤੇ ਸੁਦੇਸ਼ ਵਿੰਕਲ ਨੇ ਅਦਾ ਕੀਤੀ।ਮੁੱਖ ਮਹਿਮਾਨ ਅੰਜਨਾ ਸੇਠ ਅਤੇ ਐਮ.ਡੀ ਨੇਹਾ ਮਹਾਜਨ ਨੇ ਜੇਤੂ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ।ਐਮ.ਡੀ ਨੇਹਾ ਮਹਾਜਨ ਪ੍ਰਤੀਯੋਗਤਾਵਾਂ ਵਿਚ ਹਿੱਸਾ ਲੈਣ ਆਏ ਬੱਚਿਆਂ ਨੂੰ ਆਪਣੀ ਕਲਾ ਤੇ ਹੁਨਰ ਨੂੰ ਹੋਰ ਨਿਖਾਰਣ ਲਈ ਅੀਜਹੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦੇ ਰਹਿਣ ਦੀ ਪੇਰਣ ਕੀਤੀ।ਬੱਚਿਆ ਲਈ ਆਰਟਸ ਐਂਡ ਕਰਾਫਟ ਵਰਕਸ਼ਾਪ ਵੀ ਲਗਾਈ ਗਈ, ਜਿਸ ਦੋਰਾਨ ਬੱਚਿਆਂ ਨੂੰ ਪੱਖੀ ਬਣਾਉਣੀ ਸਿਖਾਈ ਗਈ ਅਤੇ ਔਰਤਾਂ ਨੇ ਢੋਲ ਦੀ ਥਾਪ ‘ਤੇ ਜਾਗੋ ਕੱਢੀ ਤੇ ਸਾਰਿਆਂ ਨੇ ਮਿਲ ਕੇ ਭੰਗੜੇ ਪਾਏ।ਪ੍ਰਬੰਧਕਾਂ ਵਲੋਂ ਪੁਜੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਸੋਨੀਆ ਸ਼ਰਮਾ, ਰਮੇਸ਼, ਸੁਸ਼ਾਂਤ, ਸਤਨਾਮ, ਜਸਪ੍ਰੀਤ, ਕੈਪਟਨ ਸਿੰਘ ਰਾਹਤ ਅਰੋੜਾ ਵੀ ਹਾਜਰ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media