Monday, March 9, 2026

ਮਾਮਲਾ 12 ਲੱਖ ਰੁਪਏ ਦੀ ਠੱਗੀ ਦਾ- ਇੱਕ ਔਰਤ ਸਮੇਤ ਚਾਰ ਖਿਲਾਫ਼ ਮਾਮਲਾ ਦਰਜ਼

ਫਾਜ਼ਿਲਕਾ, 20 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) – ਥਾਣਾ ਸਿਟੀ ਪੁਲਿਸ ਫਾਜ਼ਿਲਕਾ ਨੇ ਸਥਾਨਕ ਕੋਰਟ ਕੰਪਲੈਕਸ ਵਿਚ ਇੱਕ ਔਰਤ ਦੇ ਨਾਲ 12 ਲੱਖ ਰੁਪਏ ਦੀ ਠੱਗੀ ਮਾਰਨ ਸਬੰਧੀ ਇੱਕ ਔਰਤ ਸਮੇਤ ਚਾਰ ਵਿਅਕਤੀਆਂ ਦੇ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨ ਵਿਚ ਸੁਰੇਖਾ ਵਰਮਾ ਵਾਸੀ ਸਲੇਮਸ਼ਾਹ ਰੋਡ ਫਾਜ਼ਿਲਕਾ ਨੇ ਦੱਸਿਆ ਕਿ ਜਤਿੰਦਰ ਸਿਘ, ਸੁਖਚੈਨ ਸਿੰਘ, ਦਿਲਪ੍ਰੀਤ ਸਿੰਘ ਅਤੇ ਮਨਜੀਤ ਕੌਰ ਸਾਰੇ ਵਾਸੀ ਕਾਂਸ਼ੀ ਰਾਮ ਕਲੋਨੀ ਫਾਜ਼ਿਲਕਾ ਨੇ ਆਪਣਾ ਕਰਜ਼ੇ ਵਾਲਾ ਮਕਾਨ ਉਸਨੂੰ 24 ਲੱਖ ਰੁਪਏ ਵਿਚ ਵੇਚ ਕੇ ਉਸਤੋਂ 12 ਲੱਖ ਰੁਪਏ ਸਾਈਂ ਪ੍ਰਾਪਤ ਕਰਕੇ ਮਕਾਨ ਦੀ ਰਜਿਸਟਰੀ ਨਾ ਕਰਕੇ ਉਸਦੇ ਨਾਲ ਠੱਗੀ ਮਾਰੀ ਹੈ ਅਤੇ 12 ਲੱਖ ਰੁਪਏ ਹੜ੍ਹਪ ਕਰ ਲਏ ਹਨ ਅਤੇ ਉਸਤੇ ਝੂਠੀ ਦਰਖਾਸ਼ਤ ਦਿੱਤੀ ਹੈ।ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਸਬ ਇੰਸਪੇਕਟਰ ਅਤੇ ਜਾਂਚ ਅਧਿਕਾਰੀ ਬਲਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਜਾਂਚ ਪੜ੍ਹਤਾਲ ਕਰਨ ਤੋਂ ਬਾਅਦ ਉਕਤ ਵਿਅਕਤੀਆਂ ਦੇ ਖਿਲਾਫ਼ ਮੁਕਦਮਾ ਨੰਬਰ 39 ਵਿੱਚ ਭਾਰਤੀ ਦੰਡ ਸੰਹਿਤਾ ਦੀ ਧਾਰਾ 420/406/ 120ਬੀ ਦੇ ਤਹਿਤ ਮਾਮਲਾ ਦਰਜ਼ ਕਰ ਲਿਆ ਹੈ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply