ਫਾਜ਼ਿਲਕਾ, 20 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਨੀਖੇੜਾ ਵਿਚ ਪ੍ਰਿੰਸੀਪਲ ਓਮ ਪ੍ਰਕਾਸ਼ ਜੈਨ ਦੀ ਅਗਵਾਈ ਵਿਚ ਅੱਜ ਵੱਧ ਤੋਂ ਵੱਧ ਲੜਕੀਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖ਼ਲ ਕਰਵਾਉਣ ਸਬੰਧੀ ਚਲਾਏ ਅਭਿਆਨ ਤਹਿਤ ਰੈਡ ਆਰਟਸ ਥਿਏਟਰ ਗਰੁੱਪ ਅਤੇ ਕੁਲਜੀਤ ਸਿੰਘ ਸਾਇੰਸ ਮਾਸਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਬਵਾਲਾ ਕਲਾਂ ਦੇ ਨਿਰਦੇਸਾਂ ਤਹਿਤ ‘ਨੁਕੜ ਨਾਟਕ ਚੰਦ ਮਾਮਾ ਬੇਲੀ ਤਾਰੇ’ ਕਰਵਾਇਆ ਗਿਆ।
ਇਸ ਮੌਕੇ ਪਿੰਡ ਦੇ ਸਰਪੰਚ ਮੋਹਨ ਲਾਲ ਅਤੇ ਐਸ.ਐਮ.ਸੀ. ਦੇ ਚੇਅਰਮੈਨ ਗੁਰਬਖਸ਼ ਲਾਲ ਮੁੱਖ ਮਹਿਮਾਨ ਦੇ ਰੂਪ ਵਿਚ ਸ਼ਾਮਲ ਹੋਏ।ਨੁੱਕੜ ਨਾਟਕ ਦੌਰਾਨ ਸਕੂਲ ਅਧਿਆਕ ਸੁਮਨ ਰਾਣੀ, ਉਪਾਸਨਾ ਰਾਣੀ, ਵੀਨਾ ਰਾਣੀ ਅਤੇ ਵਿਜੈ ਗੁਗਲਾਨੀ ਨੇ ਸਰਕਾਰ ਵੱਲੋਂ ਲੜਕੀਆਂ ਨੂੰ ਸਕੂਲਾਂ ਵਿਚ ਦਿੱਤੀਆ ਜਾ ਰਹੀਆਂ ਸੁਵਿਧਾਵਾਂ ਸਬੰਧੀ ਦੱਸਿਆ। ਮੰਚ ਸੰਚਾਲਨ ਸਾਇਸ ਮਿਸਟ੍ਰੇਸ ਕੰਚਨ ਨੇ ਕੀਤਾ।ਇਸ ਮੌਕੇ ਨੁਕੜ ਨਾਟਕ ਵਿਚ ਹਿੱਸਾ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਸਨਮਾਿਨਤ ਕੀਤਾ ਗਿਆ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media