Thursday, October 1, 2026

ਅੱਗ ਲੱਗਣ ਕਾਰਨ ਪੰਜ ਏਕੜ ਕਣਕ ਤੇ ਦੋ ਏਕੜ ਨਾੜ ਸੜ੍ਹ ਕੇ ਸੁਆਹ

ਫਾਜ਼ਿਲਕਾ, 21 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) – PPN2104201718ਫਾਜ਼ਿਲਕਾ ਉਪਮੰਡਲ ਦੇ ਪਿੰਡ ਹੀਰਾਂ ਵਾਲੀ ਦੇ ਰੇਲਵੇ ਫਾਟਕ ਦੇ ਨੇੜੇ ਬੀਤੀ ਰਾਤ ਅਚਾਨਕ ਸ਼ਾਟ ਸਰਕਟ ਕਾਰਨ ਅੱਗ ਲਗਣ ਨਾਲ ਜ਼ਮੀਨ ਵਿਚ ਖੜ੍ਹੀ ਪੰਜ ਏਕੜ ਕਣਕ ਦੀ ਫਸਲ ਅਤੇ ਦੋ ਏਕੜ ਨਾੜ ਸੜ੍ਹਕੇ ਸੁਆਹ ਹੋ ਗਈ।
ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ ਕਿਸਾਨ ਹਜ਼ਾਰਾ ਰਾਮ ਅਤੇ ਦੇਸ ਰਾਜ ਨੇ ਦੱਸਿਆ ਕਿ ਬੀਤੀ ਰਾਤ ਲਗਭਗ ਤਿੰਨ ਵਜੇ ਤੇਜ਼ ਹਵਾ ਦੇ ਕਾਰਨ ਖੇਤ ਦੇ ਉਪਰ ਤੋਂ ਲੰਘ ਰਹੀਆਂ ਤਾਰਾਂ ਆਪਸ ਵਿਚ ਜੁੜ ਗਈਆਂ। ਜਿਸ ਕਾਰਨ ਬਿਜਲੀ ਕਣਕ ਦੀ ਫਸਲ ਤੇ ਪੈਣ ਕਾਰਨ ਖੇਤ ਵਿਚ ਫਸਲ ਕੱਟਣ ਤਂ ਬਾਅਦ ਪਈ ਦੋ ਏਕੜ ਨਾੜ ਅਤੇ ਨਾਲ ਦੇ ਖੇਤ ਵਿਚ ਪਕਕੇ ਤਿਆਰ ਖੜ੍ਹੀ ਪੰਜ ਏਕੜ ਕਣਕ ਵਿਚ ਅੱਗ ਲੱਗ ਗਈ। ਜਿਵੇਂ ਹੀ ਉਨ੍ਹਾਂ ਨੂੰ ਇਸ ਸਬੰਧੀ ਪਤਾ ਲੱਗਿਆ ਤਾਂ ਉਨ੍ਹਾਂ ਨੇ ਫਾਇਰਬ੍ਰਿਗੇਡ ਨੂੰ ਫੋਨ ਕੀਤਾ ਪਰ ਫਾਇਰ ਬ੍ਰਿਗੇਡ ਕਾਫ਼ੀ ਦੇਰ ਨਾਲ ਪਹੁੰਚੀ ਤਦ ਤੱਕ ਹੋਰਨਾਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਉਨ੍ਹਾਂ ਨੇ ਅੱਗ ਤੇ ਕਾਬੂ ਪਾ ਲਿਆ ਸੀ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply