Tuesday, November 24, 2026

ਸੁਰਿੰਦਰ ਸਿੰਘ ਪਹਿਲਵਾਨ ਨੇ ਇੰਪਲਾਈਜ਼ ਫੈਡਰੇਸਨ ਦਾ ਝੰਡਾ ਲਹਿਰਾਇਆ

ਬਟਾਲਾ, 23 ਅਪ੍ਰੈਲ (ਪੰਜਾਬ ਪੋਸਟ- ਨਰਿੰਦਰ ਬਰਨਾਲ) –PPN2304201705 ਇੰਪਲਾਈਜ਼ ਫੈਡਰੇਸਨ ਪੰਜਾਬ ਰਾਜ ਬਿਜਲੀ ਬੋਰਡ ਸੂਬਾ ਵਰਕਿੰਗ  ਕਮੇਟੀ ਦੀ ਮੀਟਿੰਗ ਹੋਣ ਤੋ ਪਹਿਲਾਂ ਜਥੇਬੰਦੀ ਦੇ ਮੁੱਖ ਦਫਤਰ ਪਾਵਰ ਕਲੌਨੀ ਪਟਿਾਲਾ ਵਿਖੇ ਜਥੇਬੰਦੀ ਦਾ ਝੰਡਾ ਲਹਿਰਾਇਆ।ਮੀਟਿੰਗ ਵਿਚ ਸੂਬਾ ਪ੍ਰਧਾਨ ਪਹਿਲਵਾਨ ਵਲੋਂ 5 ਮਈ ਨੂੰ ਹੋ ਹਰੀ ਸੂਬਾ ਵਰਕਿੰਗ ਕਮੇਟੀ ਦੀ ਚੋਣ ਸਬੰਧੀ ਵਿਸਥਾਰ ਸਹਿਤ ਵਿਚਾਰ ਵਟਾਦਰਾ ਕੀਤਾ ਗਿਆ।ਮਟਿੰਗ ਵਿਚ ਸੂਬਾ ਜਨਰਲ ਸਕੱਤਰ ਬੀ.ਐਸ ਸੇਖੋਂ ਨੇ ਦੱਸਿਆ ਕਿ ਡੈਲੀਗੇਟ ਇਜ਼ਲਾਸ ਦੀਆਂ ਸਾਰੀਆਂ ਤਿਆਰੀਆਂ, ਮੁਕੰਮਲ ਕਰ ਲਈਆਂ ਗਈਆਂ ਹਨ।ਇਹ ਡੈਲੀਗੇਟ ਇਜਲਾਸ  ਵਿਚ 800 ਤੋ ਵੱਧ ਡੈਲੀਗੇਟ ਭਾਗ ਲੈ ਰਹੇ ਹਨ।ਮੀਟਿੰਗ ਉਪਰੰਤ ਸੂਬਾ ਕਮੇਟੀ ਦੀ ਚੋਣ ਕੀਤੀ ਜਾਵੇਗੀ। ਇਸ ਮੌਕੇ ਬਲਦੇਵ ਸਿੰਘ ਪ੍ਰਧਾਨ ਅੰਮ੍ਰਿਤਸਰ ਤੇ ਸਰਕਲ ਗੁਰਦਾਸਪੁਰ ਦੇ ਜਨਰਲ ਸਕੱਤਰ ਮਨਜੀਤ ਸਿੰੰਘ ਨੇ ਦੱਸਿਆ ਕਿ ਇੰਪਲਾਈਜ ਜਾਇੰਟ ਫੋਰਮ ਵਲੋ ਪਟਿਆਲਾ ਵਿਖੇ ਦਿੱਤਾ ਜਾ ਰਿਹਾ 25 ਮਈ ਦਾ ਧਰਨਾ ਮੁਅੱਤਲ ਕਰ ਦਿਤਾ ਗਿਆ ਹੈ, ਕਿਉਂਕਿ ਪਾਵਰਕਾਮ ਦੇ ਸੀ.ਐਮ.ਡੀ ਸਾਹਿਬ ਵੱਲੋ ਇੰਪਲਾਈਜ ਜਾਇੰਟ ਫੋਰਮ ਦੇ ਆਗੂਆਂ ਨਾਲ ਮੀਟਿੰਗ ਕਰਕੇ ਭਰੋਸਾ ਦਿੱਤਾ ਹੈ ਕਿ ਮੁਲਾਜਮਾਂ ਦੀਆਂ ਹੱਕੀ ਤੇ ਜਾਇਜ ਮੰਗਾਂ ਜਿੰਨਾਂ ਵਿਚ ਅਹਿਮ ਤੌਰ `ਤੇ ਮੁਲਾਜਮਾਂ ਦੀ ਪੇਅ ਬੈੱਡ ਕੈਟਾਗਿਰੀ ਚਾਰ ਤੋ ਨੌ ਕੈਟਾਗਿਰੀ ਸਤਾਰਾਂ ਨੂੰ ਲਾਗੂ ਕਰਨਾ , ਵਰਕਚਾਰਜ ਤੋ ਏ ਐਲ ਐਮ ਬਣਾਉਣ ਲਈ ਕੱਟ ਆਫ ਡੇਟ ਵਿਚ ਵਾਧਾ, ਲਾਈਨਮੈਨ ਤੋਂ ਜੇ.ਈ.ਦੀ ਤਰੱਕੀ ਵਿਚ ਖੜੋਤ ਨੂੰ ਮੁੜ ਦੂਰ ਕਰਨਾ, ਮਿਤਕਾਂ ਦੇ ਵਾਰਸਾਂ ਨੂੰ ਨੌਕਰੀ ਦੇਣ ਤੋ ਇਲਾਵਾ ਏਜੰਡੇ ਵਿਚ ਸ਼ਾਮਿਲ ਮੰਗਾਂ ਨੂੰ ਜਲਦੀ ਲਾਗੂ ਕਰਨਾ ਸ਼ਾਮਲ ਹੈ।ਇਸ ਮੌਕੇ ਸੁਬੇ ਦੇ ਸਾਰੇ ਸਰਕਲ ਪ੍ਰਧਾਨ ਹਾਜਰ ਸਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply