ਬਠਿੰਡਾ, 23 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) –
ਸਥਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਚੜ੍ਹਦੀ ਕਲਾ ਮੰਚ, ਖੰਨਾ ਜਿਲ੍ਹਾ ਲੁਧਿਆਣਾ ਵੱਲੋਂ ਸੁਖਦੇਵ ਸਿੰਘ ਰਿਟਾ. ਲੈਕਚਰਾਰ ਫਿਜ਼ਿਕਸ ਅਤੇ ਉਹਨਾਂ ਦੀ ਧਰਮ ਪਤਨੀ ਮੈਡਮ ਗੁਰਦੀਪ ਕੌਰ ਦੇ ਕਈ ਸਾਲਾਂ ਬਾਅਦ ਸਕੂਲ ਵਿੱਚ ਪਹੁੰਚਣ `ਤੇ ਮੈਡਮ ਕਮਲੇਸ਼ ਕੁਮਾਰੀ ਲੈਕਚਰਾਰ ਅਰਥ ਸਾਸ਼ਤਰ ਵੱਲੋਂ ਸਵਾਗਤ ਕੀਤਾ ਗਿਆ।ਸੁਖਦੇਵ ਸਿੰਘ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਨਿਰੋਗ ਸਰੀਰ ਅਤੇ ਆਦਰਸ਼ ਸਮਾਜ ਵਿਸ਼ੇ `ਤੇ ਲੈਕਚਰ ਦਿੱਤਾ।ਉਨ੍ਹਾਂ ਨੇ ਗੁਰਬਾਣੀ ਅਤੇ ਵਿਗਿਆਨ ਨੂੰ ਮੁੱਖ ਰੱਖਦੇ ਹੋਏ ਸਰੀਰ ਦੀ ਬਣਤਰ ਅਤੇ ਸੁੰਤਲਿਤ ਖੁਰਾਕ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਬੱਚਿਆਂ ਨੂੰ ਫਾਸਟ ਫੂਡ ਤੋਂ ਗੁਰੇਜ਼ ਕਰਨ ਲਈ ਕਿਹਾ।ਉਨ੍ਹਾਂ ਨੇ ਮੰਚ ਵੱਲੋਂ ਸਕੂਲ ਦੀ ਲਾਇਬਰੇਰੀ ਲਈ ਪੰਜ ਕਿਤਾਬਾਂ ਅਤੇ ਅਨਮੋਲ-ਬਚਨ ਦਾ ਇੱਕ ਫਲੈਕਸ ਅਤੇ ਸਕੂਲ ਦੇ ਦੋ ਲੋੜਵੰਦ ਬੱਚਿਆਂ ਨੂੰ 1000/- ਦੀ ਆਰਥਿਕ ਸਹਾਇਤਾ ਦਿੱਤੀ ਗਈ।ਸਕੂਲ ਦੇ ਪ੍ਰਿੰਸੀਪਲ ਦਿਲਬਾਗ ਸਿੰਘ ਤਲਵਾੜ ਨੇ ਯਾਦਗਾਰੀ ਮੋਮੈਂਟੋ ਦੇ ਕੇ ਸਨਮਾਨਤ ਕੀਤਾ।ਇਸ ਸਮੇਂ ਜਗਤਾਰ ਸਿੰਘ ਕੰਟਰੋਲਰ ਪ੍ਰੀਖਿਆਵਾਂ, ਮੈਡਮ ਕਮਲੇਸ਼ ਕੁਮਾਰੀ, ਮੈਡਮ ਪਰਮਜੀਤ ਕੌਰ ਐਸ.ਐਸ.ਮਿਸਟ੍ਰੈਸ, ਮੈਡਮ ਰਣਜੀਤ ਕੌਰ, ਮੈਡਮ ਪਰਮਜੀਤ ਕੌਰ ਅਤੇ ਹਰਪ੍ਰੀਤ ਸਿੰਘ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media