ਫਾਜ਼ਿਲਕਾ, 23 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) –
ਸ਼੍ਰੀ ਸ਼੍ਰੀ 1008 ਸੰਤ ਸ਼੍ਰੋਮਣੀ ਸੈਨ ਜੀ ਮਹਾਰਾਜ ਦਾ 717ਵਾਂ ਜਯੰਤੀ ਮਹੋਤਸਵ ਸਥਾਨਕ ਬੀਕਾਨੇਰੀ ਰੋਡ `ਤੇ ਸਥਿਤ ਗਰੀਬ ਚੰਦ ਧਰਮਸ਼ਾਲਾ ਵਿਚ ਅੱਜ ਫਾਜ਼ਿਲਕਾ ਸੈਨ ਸਮਾਜ ਵੱਲੋਂ ਬੜੇ ਹੀ ਸ਼ਰਧਾ ਅਤੇ ਉਤਸਾਹ ਨਾਲ ਮਨਾਇਆ ਗਿਆ ਸਮਾਜ ਦੇ ਬੁਲਾਰੇ ਸੁਨੀਲ ਸੈਨ ਅਤੇ ਦੀਨੇਸ਼ ਸੈਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪ੍ਰੋਗਰਾਮ ਸਵੇਰੇ 11 ਵਜੇ ਪੰਡਤ ਅਸ਼ੋਕ ਦੀਕਸ਼ਿਤ ਜੀ ਮਥੁਰਾ ਵਾਲਿਆਂ ਵੱਲੋਂ ਸ਼ੁਰੂ ਕੀਤਾ ਗਿਆ।ਜਿਸ ਵਿਚ ਸਮੂੲ ਸੈਨ ਸਮਾਜ ਫਾਜ਼ਿਲਕਾ ਨੇ ਭਜਨ ਕੀਰਤਨ ਸੁਣਿਆ ਅਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।ਇਸ ਦੌਰਾਨ ਸ਼ਰਧਾਲੂ ਭਜਨ ‘ਨੀ ਮੈਂ ਨੱਚਨਾ ਸ਼ਾਮ ਦੇ ਨਾਲ ਅੱਜ ਮੈਨੂੰ ਨੱਚ ਲੈਣ ਦੇ ’ਤੇ ਨੱਚਣ ਲਈ ਮਜ਼ਬੂਰ ਹੋ ਗਏ।ਇਸ ਤੋਂ ਬਾਅਦ ਸਵਾਮੀ ਸ਼੍ਰੀ ਨਰਾਇਣ ਜੀ ਮਹਾਰਾਜ ਅਯੋਧਿਆ ਵਾਲੇ ਵੱਲੋਂ ਸੈਨ ਜੀ ਮਹਾਰਾਜ ਦੇ ਜੀਵਨ ਤੇ ਚਾਨਣਾ ਪਾਇਆ ਅਤੇ ਕਥਾ ਵਾਚਨ ਕੀਤਾ ਗਿਆ।ਇਸ ਤੋਂ ਬਾਅਦ ਸਮੂਹ ਸ਼ਰਧਾਲੂਆਂ ਨੂੰ ਖੁੱਲਾ ਲੰਗਰ ਵੰਡਿਆ ਗਿਆ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media