Tuesday, November 24, 2026

ਵਰਲਡ ਬੁੱਕ ਅਤੇ ਕਾਪੀਰਾਈਟ ਡੇਅ ਮਨਾਇਆ ਗਿਆ

ਅੰਮ੍ਰਿਤਸਰ, 23 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – CKD Logoਵਰਲਡ ਬੁੱਕ ਅਤੇ ਕਾਪੀਰਾਈਟ ਡੇਅ ਦੇ ਮੌਕੇ ਤੇ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅਧੀਨ ਚਲ ਰਹੇ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ ਰੋਡ ਅੰਮ੍ਰਿਤਸਰ ਵਿਖੇ ਇਹ ਦਿਨ ਬੜੇ ਉਤਸ਼ਾਹ ਨਾਲ ਮਨਾਇਆ ਗਿਆ।ਲਾਇਬ੍ਰੇਰੀਅਨ ਸ੍ਰੀਮਤੀ ਰਣਜੋਤ ਕੌਰ ਦੀ ਪ੍ਰਧਾਨਗੀ ਵਿੱਚ ਜਮਾਤ ਅੱਠਵੀਂ ਤੇ ਨੌਵੀਂ ਦੇ ਵਿਦਿਆਰਥੀਆਂ ਦੇ ਲਈ ਚਿੱਤਰਕਾਰੀ ਅਤੇ ਤੁਕਾਂ ਲਿਖਣ ਦੇ ਮੁਕਾਬਲੇ ਕਰਵਾਏ ਗਏ ਜਿਹੜੇ ਕਿ ਪ੍ਰਸਿੱਧ ਕਵੀ ਤੇ ਕਹਾਣੀਕਾਰ ਵਿਲੀਅਮ ਸ਼ੈਕਸਪੀਅਰ ਨਾਲ ਸੰਬੰਧਿਤ ਸਨ।
ਸਵੇਰ ਦੀ ਸਭਾ ਵਿੱਚ ਇਸ ਮੌਕੇ ਦੱਸਵੀਂ ਈ ਦੀ ਵਿਦਿਆਰਥਣ ਚੰਦਨਪ੍ਰੀਤ ਕੌਰ ਆਪਣੇ ਭਾਸ਼ਣ ਰਾਹੀਂ ਸ਼ੈਕਸਪੀਅਰ ਦੇ ਜੀਵਨ `ਤੇ ਚਾਨਣਾ ਪਾਇਆ ਅਤੇ ਦੱਸਵੀਂ ਐਚ ਦੀ ਵਿਦਿਆਰਥਣ ‘ਖਿਆਤੀ ਸਪਰਾ’ ਨੇ ਸ਼ੈਕਸਪੀਅਰ ਦੀ ਕਵਿਤਾ ਪੜੀ।ਸਕੂਲ ਦੇ ਪ੍ਰਿੰਸੀਪਲ/ਡਾਇਰੈਕਟਰ ਡਾ: ਧਰਮਵੀਰ ਸਿੰਘ ਅਤੇ ਮੁੱਖ ਅਧਿਆਪਕਾ ਸ੍ਰੀਮਤੀ ਕੰਵਲਪ੍ਰੀਤ ਕੌਰ ਅਤੇ ਸ੍ਰੀਮਤੀ ਰਣਜੋਤ ਕੌਰ ਨੇ ਵਿਦਿਆਰਥੀਆਂ ਦੀ ਕਾਰਗੁਜਾਰੀ ਵੇਖ ਕੇ ਵਧੀਆ ਪੇਸ਼ਕਸ਼ ਲਈ ਵਿਦਿਆਰਥੀਆਂ ਦੀ ਪ੍ਰਸੰਸਾ ਕੀਤੀ ਅਤੇ ਉਹਨਾਂ ਨੁੰ ਸਨਮਾਨਿਤ ਕੀਤਾ।ਪ੍ਰਾਇਮਰੀ ਵਿਭਾਗ ਦੀ ਲਾਇਬ੍ਰੇਰੀ ਵਿੱਚ ਸ੍ਰੀਮਤੀ ਅਮਰਜੀਤ ਕੌਰ ਅਤੇ ਸ੍ਰੀਮਤੀ ਜਸਵਿੰਦਰ ਕੌਰ ਢੀਂਗਰਾ ਦੀ ਅਗਵਾਈ ਵਿੱਚ ਵੱਖ-ਵੱਖ ਕਿਤਾਬਾਂ ਦੀ ਪ੍ਰਦਰਸ਼ਨੀ ਲਾਈ ਗਈ।ਵਿਦਿਆਰਥੀਆਂ ਵੱਲੋਂ ਕਿਤਾਬਾਂ ਦੇ ਦਿਲ ਖਿਚਵੇਂ ਕਵਰ ਬਣਾਏ ਗਏ ਅਤੇ ਲਾਇਬ੍ਰੇਰੀ ਨੂੰ ਸੁੰਦਰ ਢੰਗ ਨਾਲ ਸਜਾਇਆ ਗਿਆ।ਬੱਚਿਆਂ ਦੇ ਮਾਤਾ ਪਿਤਾ ਨੇ ਵੀ ਇਸ ਪ੍ਰਦਰਸ਼ਨੀ ਦਾ ਆਨੰਦ ਮਾਣਿਆ।ਡਾ: ਧਰਮਵੀਰ ਸਿੰਘ ਨੇ ਵਿਦਿਆਰਥੀਆਂ ਨੂੰ ਚੰਗੇ ਜੀਵਨ ਲਈ ਪੁਸਤਕਾਂ ਨੂੰ ਆਪਣਾ ਸਾਥੀ ਬਣਾਉਣ ਲਈ ਅਤੇ ਤੋਹਫੇ ਦੇ ਰੂਪ ਵਿੱਚ ਕਿਤਾਬਾਂ ਭੇਂਟ ਕਰਨ ਲਈ ਪ੍ਰੇਰਿਤ ਕੀਤਾ।ਸਕੂਲ ਦੇ ਮੈਂਬਰ ਇੰਚਾਰਜ ਹਰਮਿੰਦਰ ਸਿੰਘ ਨੇ ਵਿਦਿਆਰਥੀਆਂ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ।ਮੁੱਖ ਅਧਿਆਪਕਾ ਸ੍ਰੀਮਤੀ ਰਵਿੰਦਰ ਕੌਰ ਨਰੂਲਾ, ਸੁਪਰਵਾਈਜ਼ਰ ਸ੍ਰੀਮਤੀ ਮੰਜੂ ਸਪਰਾ, ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।ਇਹਨਾਂ ਲੇਖਣ ਲਈ ਅੱਠਵੀਂ-ਜੀ ਜਮਾਤ ਦੇ ਜਗਨਦੀਪ ਸਿੰਘ ਨੂੰ ਪਹਿਲਾ, ਅੱਠਵੀਂ ਜਮਾਤ ਦੇ ਕਮਲਪ੍ਰੀਤ ਸਿੰਘ ਨੂੰ ਦੂਜਾ ਅਤੇ ਸਮਰੀਨ ਕੌਰ ਨੂੰ ਤੀਜਾ ਸਥਾਨ ਪ੍ਰਾਪਤ ਹੋਇਆ ਜਦਕਿ ਅੱਠਵੀਂ ‘ਆਈ’ ਦੀ ਪ੍ਰਭਨੂਰ ਕੌਰ ਨੂੰ ਹੌਂਸਲਾ ਅਫਜਾਈ ਇਨਾਮ ਦਿੱਤਾ ਗਿਆ।ਚਿੱਤਰਕਾਰੀ ਵਿੱਚ ਜਮਾਤ ਨੌਵੀਂ ਡੀ ਦੇ ਹਰਜੀਤ ਸਿੰਘ ਨੂੰ ਪਹਿਲਾ, ਨੌਵੀਂ-ਏ ਦੀ ਗੁਰਲੀਨ ਕੌਰ ਨੂੰ ਦੂਜਾ, ਨੌਵੀਂ-ਡੀ ਦੇ ਅਜੈਵੀਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਜਦਕਿ ਨੌਵੀਂ-ਏ ਦੀ ਜਪਵਿੰਦਰਜੀਤ ਕੌਰ ਨੂੰ ਹੌਂਸਲਾ ਅਫਜਾਈ ਇਨਾਮ ਦਿੱਤਾ ਗਿਆ ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply