Wednesday, November 25, 2026

ਵਿਜੈ ਕੁਮਾਰ ਧਵਨ ਨੂੰ ਸੇਵਾ ਮੁਕਤੀ `ਤੇ ਕੀਤਾ ਸਨਮਾਨਿਤ

ਅਲਗੋਂਕੋਠੀ/ ਅਮਰਕੋਟ, 24 ਅਪ੍ਰੈਲ (ਪੰਜਾਬ ਪੋਸਟ- ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ) –PPN2404201701 ਸਰਕਾਰੀ ਕਨਿੰਆ ਹਾਈ ਸਕੂਲ ਅਲਗੋਕੋਠੀ ਦੇ ਮੁੱਖ ਅਧਿਆਪਕ ਅਤੇ ਸਮੂਹ ਸਟਾਫ ਵੱਲੋਂ ਸ਼੍ਰੀ ਵਿਜੈ ਕੁਮਾਰ ਧਵਨ ਸੈਂਟਰ ਹੈੱਡ ਟੀਚਰ ਸੈਂੱਟਰ ਅੇਲੀਮੈਟਰੀ ਸਕੂਲ ਮਾੜੀ ਮੇਘਾ ਨੂੰ ਸੇਵਾ ਮੁਕਤੀ ਉਪਰੰਤ ਉਚੇਚੇ ਤੋਰ `ਤੇ ਸਨਮਾਨਿਤ ਕੀਤਾ ਗਿਆ।ਸਰਕਾਰੀ ਕਨਿਆਂ ਹਾਈ ਸਕੂਲ ਅਲਗੋਕੋਠੀ ਪਹੁਚੰਣ `ਤੇ ਸਮੂਹ ਸਟਾਫ ਅਤੇ ਵਿਦਿਆਰਥਣਾ ਵੱਲੋਂ ਵਿਜੈ ਧਵਨ ਦਾ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਗਿਆ।ਸਕੂਲ ਦੇ ਮੁੱਖ ਅਧਿਆਪਕ ਸੁਭਿਦਰ ਜੀਤ ਸਿੰਘ ਸਟੇਟ ਐਵਾਰਡੀ ਨੇ ਵਿਜੈ ਕੁਮਾਰ ਦੀ 39 ਸਾਲ ਦੀ ਸ਼ਾਨਦਾਰ ਤੇ ਬੇਦਾਗ ਸਰਕਾਰੀ ਸੇਵਾ ਦੀ ਸ਼ਲਾਘਾ ਕਰਦਿਆਂ ੳੇਹਨਾਂ ਨੂੰ ਵਧਾਈ ਦਿੱਤੀ ਤੇ ਸਮੂਹ ਅਧਿਆਪਕ ਵਰਗ ਨੂੰ ਉਹਨਾਂ ਤੋਂ ਪ੍ਰੇਰਨਾ ਲੈਣ ਲਈ ਕਿਹਾ।ਸਕੂਲ ਗੁਰਸ਼ੇਰ ਸਿੰਘ, ਰੇਸ਼ਮ ਸਿੰਘ, ਮਹਾਵੀਰ ਕੁਮਾਰ, ਮੈਡਮ ਪਰਮਜੀਤ ਕੋਰ, ਮੈਡਮ ਕੁਲਵਿੰਦਰਕੋਰ, ਪਲਵਿੰਦਰ ਸਿੰਘ, ਮੈਡਮ ਹਰਸਿਮਰਨਜੀਤ ਕੋਰ ਮੈਡਮ ਹਰਪ੍ਰੀਤ ਕੋਰ, ਰਾਣਾ ਸਿੰਘ ਨੇ ਵਿਜੈ ਧਵਨ ਦੀ ਸੇਵਾ ਦੀ ਪ੍ਰਸ਼ੰਸਾ ਕੀਤੀ।ਸੁਭਿਦਰ ਜੀਤ ਸਿੰਘ ਮੁੱਖ ਅਧਿਆਪਕ ਤੇ ਸਮੂਹ ਸਟਾਫ ਵਲੋਂ ਉਹਨਾਂ ਨੂੰ ਸਨਮਾਨ ਚਿੰਨ ਭੇਟ ਕੀਤਾ ਗਿਆ।ਇਸ ਸਮੇਂ ਵਿਜੈ ਧਵਨ ਦੀ ਧਰਮ ਪਤਨੀ ਸ਼੍ਰੀਮਤੀ ਵੀਨਾ ਧਵਨ, ਪੁਤਰ ਵਿਨੈ ਧਵਨ ਅਤੇ ਭਰਾਤਾ ਵਰਿੰਦਰ ਧਵਨ ਵੋਕੇਸ਼ਨਲ ਮਾਸਟਰ ਵੀ ਹਾਜਰ ਸਨ।ਵਿਜੈ ਧਵਨ ਨੇ ਸਮੂਹ ਸਟਾਫ ਦਾ ਧੰਨਵਾਦ ਕੀਤਾ ਅਤੇ ਅਧਿਆਪਕ ਵਰਗ ਨੂੰ ਆਪਣਾ ਜੀਵਨ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਹਿਤ ਸਮਰਪਿਤ ਕਰਨ ਦਾ ਸੰਦੇਸ਼ ਦਿੱਤਾ ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply