ਫਾਜ਼ਿਲਕਾ, 24 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) –
ਸਥਾਨਕ ਸ਼੍ਰੀ ਜੈਨ ਸਕੂਲ ਵਿਚ ਰਾਸ਼ਟਰੀ ਸਿਹਤ ਬਾਲ ਮਿਸ਼ਨ ਦੇ ਤਹਿਤ ਸਥਾਨਕ ਸਿਵਲ ਹਸਪਤਾਲ ਦੇ ਐਸ.ਐਮ.ਓ. ਡਾ. ਰਾਜੇਸ਼ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸਕੂਲ ਵਿਚ ਪੜ ਰਹੇ ਬੱਚਿਆਂ ਦੀ ਸਿਹਤ ਦੀ ਜਾਂਚ ਸਬੰਧੀ ਕੈਂਪ ਲਗਾਇਆ ਗਿਆ। ਜਾਣਕਾਰੀ ਦਿੰਦੇ ਹੋਏ ਸਕੂਲ ਦੇ ਅਧਿਆਪਕ ਅਜੈ ਠਕਰਾਲ ਨੇ ਦੱਸਿਆ ਕਿ ਬੱਚਿਆਂ ਦੇ ਵਚਨ ਅਤੇ ਕਦ ਦੀ ਜਾਂਚ ਕੀਤੀ ਗਈ ਅਤੇ ਹਸਪਤਾਲ ਦੇ ਡਾਕਟਰ ਯੂਨਿਕ ਗੁਪਤਾ ਅਤੇ ਡਾ. ਮਧੁ, ਫਾਰਮਾਸਿਸਟ ਸੁਨੀਲ ਸੇਠੀ ਅਤੇ ਰਾਜਵੰਤ ਨੇ ਬੱਚਿਆਂ ਦੀ ਮੁਫ਼ਤ ਜਾਂਚ ਕੀਤੀ ਅਤੇ ਮੁਫ਼ਤ ਦਵਾਈਟਾਂ ਵੰਡੀਆਂ ਗਈਆਂ ਅਤੇ ਕੁਝ ਬੱਚਿਆਂ ਨੂੰ ਅਗਲੇ ਇਲਾਜ ਲਈ ਹਸਪਤਾਲ ਵਿਚ ਰੈਫਰ ਕੀਤਾ ਗਿਆ।
ਡਾ. ਯੂਨਿਕ ਗੁਪਤਾ ਨੇ ਆਪਣੇ ਸੁਨੇਹੇ ਵਿਚ ਦੱਸਿਆ ਕਿ ਬੱਚਿਆਂ ਨੂੰ ਦਿਨ ਵਿਚ ਦੋ ਵਾਰ ਬ੍ਰਸ਼ ਕਰਨਾ ਚਾਹੀਦਾ ਹੈ ਅਤੇ ਆਪਣੇ ਹੱਥਾਂ ਅਤੇ ਸੀਰ ਦੀ ਸਫ਼ਾਈ ਚੰਗੀ ਤਰਾਂ ਕਰਨੀ ਚਾਹੀਦੀ ਹੈ ਅਤੇ ਸਾਫ਼ ਪਾਣੀ ਪੀਣਾ ਚਾਹੀਦਾ ਹੈ ਅਤੇ ਗਲੀਆਂ ਸੜੀਆਂ ਸਬਜ਼ੀਆਂ ਨਹੀਂ ਖਾਣੀਆਂ ਚਾਹੀਦੀਆਂ ਅਤੇ ਆਪਣੇ ਭੋਜਨ ਵਿਚ ਪੋ੍ਰਟੀਨ ਦੀ ਮਾਤਰਾ ਵੱਧ ਹੋਣੀ ਚਾਹੀਦੀ ਹੈ।ਇਸ ਮੌਕੇ ਸਕੂਲ ਦੀ ਮੁੱਖ ਅਧਿਆਪਕਾ ਵੀਨਾ ਭਠੇਜਾ ਨੇ ਸਿਵਲ ਹਸਪਤਾਲ ਦੀ ਟੀਮ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿਚ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media