Thursday, March 26, 2026

ਕਬੀਰ ਪੁਰਸਕਾਰ ਲਈ 26 ਅਪ੍ਰੈਲ ਤੱਕ ਅਰਜ਼ੀਆਂ ਦੀ ਮੰਗ

ਫਾਜ਼ਿਲਕਾ, 24 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) – ਜ਼ਿਲੇ੍ ਦੇ ਵਸਨੀਕਾਂ ਕੋਲੋਂ ਕਬੀਰ ਪੁਰਸਕਾਰ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਸ ਪੁਰਸਕਾਰ ਨੂੰ ਲੈਣ ਲਈ ਯੋਗ ਲਾਭਪਾਤਰੀ 25 ਅਪ੍ਰੈਲ ਤੱਕ ਆਪਣੀਆਂ ਅਰਜ਼ੀਆਂ ਦੇ ਸਕਦੇ ਹਨ।ਇਹ ਪੁਰਸਕਾਰ ਮਨਿਸਟਰੀ ਆਫ ਹੋਮ ਅਫੇਅਰ ਭਾਰਤ ਸਰਕਾਰ ਵੱਲੋਂ 2 ਅਕਤੂਬਰ ਨੂੰ ਸੰਪਰਦਾਇਕ ਸਦਭਾਵਨਾ ਤੇ ਰਾਸ਼ਟਰੀ ਏਕਤਾ `ਚ ਪਾਏ ਗਏ ਯੋਗਦਾਨ ਬਦਲੇ ਹਰ ਸਾਲ ਯੋਗ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਦਿੱਤੀ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਸ ਪੁਰਸਕਾਰ ਲਈ ਉਨ੍ਹਾਂ ਯੋਗ ਵਿਅਕਤੀਆਂ ਦੀ ਚੋਣ ਕੀਤੀ ਜਾਂਦੀ ਹੈ, ਜਿਨ੍ਹਾਂ ਨੇ ਫਿਰਕੂ ਦੰਗਿਆ ਦੌਰਾਨ ਕਿਸੇ ਹੋਰ ਭਾਈਚਾਰੇ ਦੇ ਜੀਵਨ ਅਤੇ ਜਾਇਦਾਦ ਨੂੰ ਬਚਾਉਣ, ਜ਼ਾਤੀ ਟਕਰਾਵਾਂ ਦੌਰਾਨ ਕਿਸੇ ਹੋਰ ਜਾਤੀ ਦੇ ਮੈਬਰਾਂ ਦੀ ਭੂਮੀ ਅਤੇ ਜਾਇਦਾਦ ਨੂੰ ਸੰਭਾਲਣ ਅਤੇ ਨਸਲੀ ਝੜਪਾ ਦੌਰਾਨ ਇਕ ਹੋਰ ਨਸਲੀ ਸਮੂਹ ਦੇ ਮੈਬਰਾਂ ਦੀ ਜ਼ਿੰਦਗੀ ਅਤੇ ਜਾਇਦਾਦ ਨੂੰ ਬਚਾਉਣਾਂ ਲਈ ਵਿਸ਼ੇਸ਼ ਮਦਦ ਕੀਤੀ ਗਈ ਹੋਵੇ। ਇਸ ਅਵਾਰਡ ਲਈ ਚੁਣੇ ਜਾਣ ਵਾਲੇ ਵਿਅਕਤੀਆਂ ਨੂੰ ਗਰੇਡ ਵਾਈਜ 3 ਪ੍ਰਕਾਰ ਦੇ ਨਕਦ ਇਨਾਮ ਵੀ ਦਿੱਤੇ ਜਾਂਦੇ ਹਨ ਜਿਸ `ਚ ਗਰੇਡ-1 ਲਈ ਚੁਣੇ ਜਾਣ ਵਾਲੇ ਵਿਅਕਤੀ ਨੂੰ 2 ਲੱਖ, ਗਰੇਡ-2 ਲਈ ਚੁਣੇ ਜਾਣ ਵਾਲੇ ਵਿਅਕਤੀ ਨੂੰ 1 ਲੱਖ ਅਤੇ ਗਰੇਡ ਤਿੰਨ ਲਈ ਚੁਣੇ ਜਾਣ ਵਾਲੇ ਵਿਅਕਤੀ ਨੂੰ 50 ਹਜ਼ਾਰ ਰੁਪਏ ਤੱਕ ਦਾ ਨਕਦ ਇਨਾਮ ਵੀ ਦਿੱਤਾ ਜਾਂਦਾ ਹੈ। ਡਿਪਟੀ ਕਮਿਸ਼ਨਰ ਨੇ ਜ਼ਿਲੇ੍ਹ ਦੇ ਯੋਗ ਉਮੀਦਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ 26 ਅਪ੍ਰੈਲ ਤੱਕ ਦੋ ਪਰਤਾਂ ਵਿੱਚ ਆਪਣੀਆਂ ਅਰਜ਼ੀਆਂ ਜ਼ਿਲ੍ਹਾ ਪ੍ਰਬੰਧਕੀ ਕੰਮਲੈਕਸ ਵਿਖੇ ਸਥਿਤ ਦਫਤਰ ਸਮਾਜਿਕ ਸੁਰਖਿਆ ਅਤੇ ਬਾਲ ਵਿਕਾਸ ਵਿਭਾਗ `ਚ ਪਹੁੰਚਾ ਸਕਦੇ ਹਨ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply