ਪਠਾਨਕੋਟ, 24 ਅਪ੍ਰੈਲ (ਪੰਜਾਬ ਪੋਸਟ ਬਿਊਰੋ) –
ਸੁਨਿਹਰੀ ਬਚਪਨ ਜਿਸ ਦੌਰਾਨ ਇੱਕ ਬੱਚੇ ਨੇ ਪੜ ਲਿਖ ਕੇ ਆਪਣੀ ਜ਼ਿੰਦਗੀ ਦੀ ਸੁਨਿਹਰੀ ਇਬਾਰਤ ਲਿਖਣੀ ਹੁੰਦੀ ਹੈ ਪਰ ਜੇਕਰ ਉਹੀ ਬਚਪਨ ਮਜ਼ਦੂਰੀ ਕਰਦਾ ਦਿਖਾਈ ਦੇਵੇ ਤਾਂ ਇਹ ਸਮਾਜ ਲਈ ਚਿੰਤਾ ਦੀ ਗੱਲ ਹੈ, ਇਸ ਦੇ ਲਈ ਸਰਕਾਰ ਵਿਸ਼ੇਸ ਉਪਰਾਲੇ ਕਰ ਰਹੀਆਂ ਹਨ ਕਿ ਮਜਦੂਰੀ ਕਰ ਰਹੇ ਬੱਚਿਆਂ ਨੂੰ ਸਿੱਖਿਆ ਵੱਲ ਮੋੜਿਆ ਜਾਵੇ।ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਪਠਾਨਕੋਟ ਸ਼੍ਰੀਮਤੀ ਨੀਲਿਮਾ ਨੇ ਅੱਜ ਲੇਬਰ ਵਿਭਾਗ ਵੱਲੋਂ ਜਿਲਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਕੀਤੀ ਇਕ ਮੀਟਿੰਗ ਦੋਰਾਨ ਕੀਤਾ।ਇਸ ਮੋਕੇ ਵਿਪਨ ਪਰਮਾਰ ਸਹਾਇਕ ਲੈਬਰ ਕਮਿਸ਼ਨਰ ਬਟਾਲਾ, ਕਰਨੈਲ ਸਿੰਘ ਸਿੱਧੂ ਕਿਰਤ ਤੇ ਸੁਲਾਹ ਅਫਸਰ ਪਠਾਨਕੋਟ, ਸੰਤੋਖ ਸਿੰਘ ਕਿਰਤ ਤੇ ਸੁਲਾਹ ਅਫਸਰ ਗੁਰਦਾਸਪੁਰ, ਪਰਮਜੀਤ ਲੇਬਰ ਇੰਸਪੈਕਟਰ ਪਠਾਨਕੋਟ, ਵਿਜੈ ਪਾਸੀ, ਆਸਾ ਭਗਤ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਧਿਕਾਰੀ ਪਠਾਨਕੋਟ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।
ਮੀਟਿੰਗ ਦੋਰਾਨ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰ ਦੇ ਇਕ ਉਪਰਾਲੇ ਨਾਲ ਬੱਚਿਆਂ ਨੂੰ ਜਿਥੇ ਵਿੱਦਿਆ ਨਾਲ ਜੁੜਨ ਦਾ ਮੋਕਾ ਮਿਲੇਗਾ ਉਥੇ ਹੀ ਬੱਚਿਆਂ ਦੇ ਜੀਵਨ ਦਾ ਵੀ ਸੁਧਾਰ ਹੋਵੇਗਾ।ਉਨਾਂ ਦੱਸਿਆ ਕਿ ਸਰਕਾਰ ਦੀ ਯੋਜਨਾਂ ਅਨੁਸਾਰ ਜੋ ਬੱਚੇ ਬਾਲ ਮਜਦੂਰੀ ਕਰਦੇ ਹਨ ਅਤੇ ਪੜਦੇ ਨਹੀਂ ਹਨ ਸਭ ਤੋਂ ਪਹਿਲਾ ਇਹ ਪਤਾ ਲਗਾਇਆ ਜਾਵੇਗਾ ਕਿ ਜ਼ਿਲਾ ਪਠਾਨਕੋਟ ਵਿੱਚ ਕਿਨੇ ਬੱਚੇ ਬਾਲ ਮਜ਼ਦੂਰੀ ਕਰ ਰਹੇ ਹਨ। ਇਸ ਦਾ ਪਤਾ ਲਗਾਉਣ ਲਈ ਇਕ ਵਿਸ਼ੇਸ਼ ਸਰਵੇ ਕਰਾਇਆ ਜਾਵੇਗਾ।ਉਨਾਂ ਕਿਹਾ ਕਿ ਬਾਲ ਮਜ਼ਦੂਰੀ ਨੂੰ ਰੋਕਣ ਲਈ ਕਿਰਤ ਵਿਭਾਗ, ਪੁਲਿਸ ਵਿਭਾਗ, ਸਿੱਖਿਆ ਵਿਭਾਗ, ਇਸਤਰੀ ਤੇ ਬਾਲ ਵਿਕਾਸ ਵਿਭਾਗ, ਸਮਾਜ ਭਲਾਈ ਵਿਭਾਗ ਦੀ ਇੱਕ ਟੀਮ ਬਣਾਈ ਗਈ ਹੈ।ਇਸ ਤੋਂ ਇਲਾਵਾ ਇਸ ਸਰਵੇ ਲਈ ਸਮਾਜ ਸੇਵੀ ਸੰਸਥਾਵਾਂ ਦਾ ਵੀ ਸਹਿਯੋਗ ਲਿਆ ਜਾਵੇਗਾ। ਇਸ ਤੋਂ ਬਾਅਦ ਸਰਕਾਰ ਨੂੰ ਰਿਪੋਰਟ ਭੇਜੀ ਜਾਵੇਗੀ ਜਿਸ ਆਧਾਰ ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media