ਫਾਜ਼ਿਲਕਾ, 25 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) –
ਸਿਵਲ ਸਰਜ਼ਨ ਫਾਜ਼ਿਲਕਾ ਡਾ. ਸੁਰਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸ.ਐਮ.ਓ ਡਾ. ਚੰਦਰ ਮੋਹਨ ਕਟਾਰੀਆ ਦੀ ਪ੍ਰਧਾਨਗੀ ਵਿਚ ਅੱਜ ਪੀ.ਐਚ.ਸੀ ਪਿੰਡ ਹਸਤਾ ਕਲਾਂ ਵਿਚ ਸਿਹਤ ਵਿਭਾਗ ਵੱਲੋਂ ਮਲੇਰੀਆ ਦਿਵਸ ਮਨਾਇਆ ਗਿਆ।ਜਿਸ ਵਿਚ ਪੰਚਾਇਤ ਤੋਂ ਇਲਾਵਾ ਐਨਜੀਓ ਅਤੇ ਆਸ਼ਾ ਵਰਕਰ ਅਤੇ ਏ.ਐਨ.ਅੇਮ. ਨੇ ਹਿੱਸਾ ਲਿਆ।
ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਐਸ.ਆਈ. ਸੁਰਿੰਦਰ ਮੱਕੜ ਨੇ ਕਿਹਾ ਕਿ ਸਰਕਾਰ ਮਲੇਰੀਆ ਰੋਗ ਸਬੰਧੀ ਕਾਫ਼ੀ ਗੰਭੀਰ ਹੈ।ਇਸ ਲਈ ਅਗਲੇ ਦੋ ਤਿੰਨ ਮਹੀਨੇ ਇਸ ਰੋਗ ਦੀ ਰੋਕਥਾਮ ਅਤੇ ਇਸ ਰੋਗ ਸਬੰਧੀ ਲੋਕਾਂ ਨੂੰ ਜਾਗਰੂਕ ਰਨ ਤੇ ਜ਼ੋਰ ਦਿੱਤਾ ਜਾ ਰਿਹਾ ਹੈ।ਉਨਾਂ ਕਿਹਾ ਕਿ ਮਲੇਰੀਏ ਦਾ ਮੱਛਰ ਐਨਾਕਲੀਜ਼ ਰਾਤ ਅਤੇ ਸਵੇਰੇ ਦੇ ਸਮੇਂ ਕੱਟਦਾ ਹੈ।
ਬੀਈਈ ਦੀਵੇਸ਼ ਕੁਮਾਰ ਨੇ ਦੱਸਿਆ ਕਿ ਮਲੇਰਅਆ ਰੋਗ ਦੀ ਰੋਕਥਾਮ ਲਈ ਮੱਛਰ ਦਾਨੀ ਦੀ ਵਰਤੋਂ ਕਰਨੀ ਚਾਹੀਦੀ ਹੈ, ਘਰਾਂ ਦੇ ਆਲੇ ਦੁਆਲੇ ਪਾਣੀ ਖੜਾ ਨਹੀਂ ਹੋਣ ਦੇਣਾ ਚਾਹੀਦਾ, ਫਿ੍ਰਜ਼ ਦੇ ਪਿੱਛੇ ਵਾਲੀ ਟ੍ਰੇ ਨੂੰ ਸਾਫ਼ ਰੱਖਣਾ ਚਾਹੀਦਾ ਹੈ, ਕੂਲਰ ਨੂੰ ਹਫ਼ਤੇ ਵਿਚ ਦੋ ਵਾਰ ਸਾਫ਼ ਰੱਖਣਾ ਚਾਹੀਦਾ ਹੈ ਅਤੇ ਘਰਾਂ ਦੀਆਂ ਛੱਤਾਂ ਤੇ ਪਏ ਗਮਲਿਆਂ ਅਤੇ ਟਾਇਰਾਂ ਵਿਚ ਪਾਣੀ ਇੱਕਠਾ ਨਹੀਂ ਹੋਣ ਦੇਣਾ ਚਾਹੀਦਾ।
ਉਨਾਂ ਕਿਹਾ ਕਿ ਮਲੇਰੀਆ ਰੋਗ ਦਾ ਇਲਾਜ ਅਤੇ ਟੈਸਟ ਸਾਰਿਆਂ ਸਰਕਾਰੀ ਹਸਪਤਾਲਾਂ ਵਿਚ ਮੁਫ਼ਤ ਹੁੰਦਾ ਹੈ। ਐਸ.ਆਈ ਵਿਜੈ ਕੁਮਾਰ ਅਤੇ ਕੰਵਲਜੀਤ ਸਿੰਘ ਨੇ ਮਲੇਰੀਆ ਰੋਗ ਦੇ ਲੱਛਾਂ ਤੇ ਚਾਨਣਾ ਪਾਉਂਦੇ ਹੌਏ ਕਿਹਾ ਕਿ ਅਚਾਨਕ ਸ਼ਰੀਰ ਵਿਚ ਠੰਡ ਨਾਲ ਕੰਪਕਪੀ, ਸਿਰ ਦਰਦ, ਬੁਖਾਰ ਉਤਰਣ ਤੋਂ ਬਾਅਦ ਥਕਾਵਟ ਅਤੇ ਕਮਜ਼ੋਰੀ ਦੇ ਨਾਲ ਸਰੀਰ ਵਿਚ ਪਸੀਨਾ ਆਉਂਦਾ ਹੈ।ਇਸ ਮੌਕੇ ਹੈਲਥ ਵਰਕਰ ਪਰਮਜੀਤ ਸਿੰਘ, ਜਤਿੰਦਰ ਸਾਮਾ, ਸਰਪੰਚ ਅਕੋ ਬਾਈ, ਜੰਗੀਰ ਸਿੰਘ, ਸਤਨਾਮ ਸਿੰਘ ਅਤੇ ਹੋਰ ਹਾਜ਼ਰ ਸਨ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media