ਫਾਜ਼ਿਲਕਾ, 25 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) –
ਸਰਵ ਸਿੱਖਿਆ ਅਭਿਆਨ ਅਤੇ ਰਮਸਾ ਦੇ ਆਈਈਡੀ/ਆਈਈਡੀਐਸਐਸ ਕੰਪੋਨੈਂਟ ਦੇੇ ਤਹਿਤ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਫਾਜ਼ਿਲਕਾ ਵਿਖੇ ਬਲਾਕ ਫਾਜ਼ਿਲਕਾ ਇਕ ਅਤੇ ਦੋ ਦੇ ਵਿਸ਼ੇਸ਼ ਲੋੜਾਂ ਵਾਲੇ 57 ਬੱਚਿਆਂ ਨੂੰ ਉਨਾਂ ਦੀ ਜ਼ਰੂਰਤ ਮੁਤਾਬਕ ਉਪਕਰਨ ਅਲਿੰਮਕੋ ਕਾਨਪੁਰ ਦੇ ਸਹਿਯੋਗ ਨਾਲ ਵੰਡੇ ਗਏ। ਜਿਸ ’ਚ ਅਡੀਸ਼ਨਲ ਡਿਪਟੀ ਕਮਿਸ਼ਨਰ ਜਨਰਲ ਜਰਨੈਲ ਸਿੰਘ ਮੁੱਖ ਮਹਿਮਾਨ, ਡੀਈਓ. ਪ੍ਰਗਟ ਸਿੰਘ ਬਰਾੜ, ਪਿ੍ਰੰਸੀਪਲ ਅਤੇ ਸੀਨੇਟਰ ਪੰਜਾਬ ਯੂਨੀਵਰਸਿਟੀ ਸੰਦੀਪ ਕੁਮਾਰ ਧੂੜੀਆ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ।
ਕੈਂਪ ਇੰਚਾਰਜ਼ ਬੀਪੀਈਓ ਹੰਸ ਰਾਜ ਅਤੇ ਸਹਿਯੋਗੀ ਬੀਪੀਈਓ ਸ਼ਾਮ ਸੁੰਦਰ ਸਿਡਾਨਾ ਨੇ ਦੱਸਿਆ ਕਿ ਤਹਿਸੀਲ ਪੱਧਰੀ ਇਸ ਪੋ੍ਰਗਰਾਮ ’ਚ ਫਾਜ਼ਿਲਕਾ ਤਹਿਸੀਲ ਆਉਂਦੇ ਦੋ ਬਲਾਕਾਂ ਦੇ ਵੱਖ ਵੱਖ ਸਰਕਾਰੀ ਸਕੂਲਾਂ ’ਚ ਪੜਣ ਵਾਲੇ ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆਂ ਦੀ ਸਤੰਬਰ 2016 ’ਚ ਮੈਡੀਕਲ ਅਸੈਸਮੈਂਟ ਕੀਤੀ ਗਈ ਸੀ ਅਤੇ ਮਾਹਿਰਾਂ ਦੀ ਰਿਪੋਰਟ ਮੁਤਾਬਕ ਕੁੱਲ 57 ਜ਼ਰੂਰਤਮੰਦ ਬੱਚਿਆਂ ਨੂੰ ਅੱਜ ਸਹਾਇਤਾ ਸਮੱਗਰੀ ਅਤੇ ਉਪਕਰਨ ਵੰਡੇ ਗਏ। ਜਿਸ ’ਚ 2 ਟਰਾਈਸਾਇਕਲ, 13 ਵਹੀਲ ਚੇਅਰ, ਮੰਦਬੁੱਧੀ ਬੱਚਿਆਂ ਲਈ 19 ਐਮਆਰ ਕਿੱਟਾਂ, ਦਿਮਾਗੀ ਲਕਵੇ ਤੋਂ ਪੀੜਤ ਬੱਚਿਆਂ ਲਈ 7 ਸੀਪੀ ਚੇਅਰ, 6 ਰੋਲੇਟਰ, 2 ਫੌਹੜੀਆਂ ਵੰਡੀਆਂ ਗਈਆਂ। ਅਲਿੰਮਕੋ ਕੰਪਨੀ ਕਾਨਪੁਰ ਤੋਂ ਆਏ ਪੁਨਰਵਾਸ ਅਫਸਰ ਮੈਡਮ ਸਾਧਨਾਂ ਸਿੰਘ, ਗਜੇਂਦਰ, ਵਿਕਲਾਂਗ ਸੇਵਾ ਸੰਸਥਾਨ ਰਾਂਚੀ ਤੋਂ ਜਤਿੰਦਰ ਤੇ ਮਿਥਲੇਸ਼ ਵੱਲੋਂ 13 ਦਿਗਿਆਂਗ ਬੱਚਿਆਂ ਨੂੰ ਬਨਾਵਟੀ ਅੰਗ ਅਤੇ 4 ਸੁਨਣ ਤੋਂ ਅਸਮਰੱਥ ਬੱਚਿਆਂ ਨੂੰ ਡਿਜੀਟਲ ਸੁਨਣ ਦੀਆਂ ਕੰਨਾਂ ਦੀਆਂ ਮਸ਼ੀਨਾਂ ਫਿੱਟ ਕੀਤੀਆਂ ਗਈਆਂ। ਇਸ ਮੌਕੇ ਆਪਣੇ ਸੰਬੋਧਨ ਵਿਚ ਏਡੀਸੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਦਿਵਿਆਂਗ ਬੱਚਿਆਂ ਵਿਚ ਹੁਨਰ ਦੀ ਕਮੀ ਨਹੀਂ ਹੈ, ਕਮੀ ਸਿਰਫ ਸਮਾਜ ਦੇ ਸਾਥ ਦੀ ਹੈ। ਇੰਨਾਂ ਬੱਚਿਆਂ ਨੂੰ ਸਕੂਲੀ ਸਿਖਿਆ ਦੇ ਨਾਲ ਨਾਲ ਹੋਰਨਾਂ ਗਤੀਵਿਧੀਆਂ ਲਈ ਚੰਗਾ ਪਲੇਟਫਾਰਮ ਮੁਹੱਈਆਂ ਕਰਵਾਇਆ ਜਾਵੇ ਤਾਂ ਇਹ ਬੱਚੇ ਚੰਗੀਆਂ ਉਪਲੱਬਧੀਆਂ ਹਾਸਲ ਕਰ ਸਕਦੇ ਹਨ। ਇਸ ਮੌਕੇ ਕੈਂਪ ਦੇ ਵਧੀਆਂ ਆਯੋਜਨ ਲਈ ਪਿ੍ਰੰਸੀਪਲ ਅਤੇ ਸੀਨੇਟਰ ਸੰਦੀਪ ਕੁਮਾਰ ਧੂੜੀਆ ਨੇ ਆਈਈਡੀ ਕੰਪੋਨੈਂਟ ਟੀਮ ਦੀ ਸ਼ਲਾਘਾ ਕੀਤੀ, ਜੋਕਿ ਮਿਹਨਤ ਅਤੇ ਲਗਨ ਨਾਲ ਆਪਣੀ ਡਿਊਟੀ ਕਰਕੇ ਅਜਿਹੇ ਬੱਚਿਆਂ ਦੀ ਪਹਿਚਾਣ ਕਰਕੇ ਜ਼ਰੂਰਤ ਮੁਤਾਬਕ ਇਨਾਂ ਨੂੰ ਸਮਾਨ ਮੁਹੱਇਆ ਕਰਵਾਉਂਦੇ ਹਨ। ਇਸ ਮੌਕੇ ਉਨਾਂ ਆਏ ਹੋਏ ਮਹਿਮਾਨਾਂ ਦਾ ਸਰਕਾਰੀ ਕੰਨਿਆਂ ਸੀਨੀਅਰ ਸਕੈਂਡੀਰੀ ਸਕੂਲ ਵੱਲੋਂ ਸਵਾਗਤ ਕੀਤਾ। ਕੈਂਪ ਮੌਕੇ ਮਹਿਮਾਨਾਂ ਨੂੰ ਕੰਪੋਨੈਂਟ ਦੀਆਂ ਗਤੀਵਿਧੀਆਂ ਅਤੇ ਬੱਚਿਆਂ ਦੀਆਂ ਉਪਲੱਬਧੀਆਂ ਸਬੰਧੀ ਜਾਣਕਾਰੀ ਦਿੰਦਿਆਂ ਆਈਈਡੀ ਕੰਪੋਨੈਂਟ ਦੇ ਸਾਬਕਾ ਜਿਲਾ ਕੋਆਰਡੀਨੇਟਰ ਨਿਸ਼ਾਂਤ ਅਗਰਵਾਲ ਨੇ ਕਿਹਾ ਕਿ ਜਿਲਾ ਫਾਜ਼ਿਲਕਾ ਦੇ ਦਿਵਿਆਂਗ ਬੱਚੇ ਵੋਕੇਸ਼ਨਲ ਪ੍ਰਾਜੈਕਟ ਅਧੀਨ ਵੱਖ ਵੱਖ ਤਰਾਂ ਦੀਆਂ ਮੋਮਬੱਤੀਆਂ ਤਿਆਰ ਕਰ ਰਹੇ ਹਨ। ਸਭਿਆਚਾਰਕ ਗਤੀਵਿਧੀਆਂ ਅਧੀਨ ਬੱਚਿਆਂ ਵੱਲੋਂ ਬੈਂਡ ਸੈਟ ਅਤੇ ਬੋਲਣ ਅਤੇ ਸੁਨਣ ਤੋਂ ਅਮਸਰੱਥ ਬੱਚਿਆਂ ਵੱਲੋਂ ਸੰਕੇਤਿਕ ਭਾਸ਼ਾ ਵਿਚ ਰਾਸ਼ਟਰੀ ਗੀਤ ਤਿਆਰ ਕਰਵਾਇਆ ਗਿਆ ਹੈ। ਕੈਂਪ ਵਿਚ ਫਾਜ਼ਿਲਕਾ ਦੀ ਸਮਾਜਸੇਵੀ ਸੰਸਥਾਂ ਏ ਹੋਪ ਵੈਲਫੇਅਰ ਫਾਊਂਡੇਸ਼ਨ ਦੇ ਚੇਅਰਮੈਨ ਅਰੁਣ ਵਧਵਾ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਜੱਸਲ ਵੱਲੋਂ ਬੱਚਿਆਂ ਤੇ ਮਾਪਿਆਂ ਨੂੰ ਬਿਸਕੁੱਟ ਵੰਡੇ ਗਏ। ਇਸ ਮੌਕੇ ਨਿਸ਼ਾਂਤ ਅਗਰਵਾਲ, ਏਪੀਸੀ ਜਨਰਲ ਵਿਕਰਮ ਬਜਾਜ, ਦਰਸ਼ਨ ਵਰਮਾ, ਸਤਿੰਦਰ ਸਚਦੇਵਾ, ਪਰਮਜੀਤ ਸਿੰਘ, ਸੁਰਿੰਦਰ ਕੁਮਾਰ, ਬੀਪੀਈਓ ਦਫਤਰ ਤੋਂ ਮੈਡਮ ਕਮਲੇਸ਼, ਰਿੰਕੂ ਬਾਲਾ, ਦੀਪਕ ਗੋਇਲ ਦੇ ਨਾਲ ਆਈਈਆਰਟੀ’ਜ ਅਮਨ ਗੁੰਬਰ, ਰੂਪ ਸਿੰਘ, ਗੁਰਮੀਤ ਸਿੰਘ, ਘਨਸ਼ਾਮ ਕੋਸ਼ਿਕ, ਹਰਪਾਲ ਚੰਦ, ਰਾਜ ਕੁਮਾਰ, ਹਰੀਸ਼, ਸੁਮਨ, ਨਿਸ਼ਾ ਬਜਾਜ ਤੋਂ ਇਲਾਵਾ ਆਈਈ ਵਾਲੰਟੀਅਰਜ਼ ਨੇ ਕੈਂਪ ਵਿਚ ਵਿਸ਼ੇਸ਼ ਤੌਰ ਤੇ ਸਹਿਯੋਗ ਦਿਤਾ।
Check Also
ਸਵ. ਜਤਿੰਦਰ ਬਰਾੜ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਨਿਰਦੇਸ਼ਿਤ ਕੀਤਾ ਨਾਟਕ ‘ਕੁਦੇਸਣ’ ਦਾ ਸਫ਼ਲ ਮੰਚਣ
ਅੰਮ੍ਰਿਤਸਰ, 3 ਜੁਲਾਈ (ਦੀਪ ਦਵਿੰਦਰ ਸਿੰਘ ) – ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਅਤੇ ਵਿਰਸਾ …
Punjab Post Daily Online Newspaper & Print Media