ਫਾਜ਼ਿਲਕਾ, 25 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) –
ਆਲ ਇੰਡੀਆ ਆਂਗਨਵਾੜੀ ਵਰਕਰਜ਼/ਹੈਲਪਰਜ਼ ਯੂਨੀਅਨ (ਏਟਕ) ਦਾ ਇੱਕ ਵਫ਼ਦ ਜ਼ਿਲਾ ਪ੍ਰਧਾਨ ਵੀਰਾ ਖੰਨਾ ਦੀ ਪ੍ਰਧਾਨਗੀ ਵਿਚ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੂੰ ਮਿਲਿਆ। ਇਸ ਮੌਕੇ ਸੂਬਾਈ ਪ੍ਰਧਾਨ ਸਰੋਜ ਛਪੜੀਵਾਲਾ ਅਤੇ ਸੂਬਾਈ ਸਕੱਤਰ ਸੁਨੀਲ ਕੌਰ ਬੇਦੀ ਵਿਸ਼ੇਸ਼ ਰੂਪ ਨਾਲ ਸ਼ਾਮਲ ਹੋਏ।
ਜਾਣਕਾਰੀ ਦਿੰਦੇ ਹੋਏ ਸੂਬਾਈ ਪ੍ਰਧਾਨ ਸਰੋਜ ਛਪੜੀਵਾਲਾ ਨੇ ਕਿਹਾ ਕਿ ਆਂਗਨਵਾੜੀ ਵਰਕਰਾਂ ਤੋਂ ਹਮੇਸ਼ਾਂ ਵਾਧੂ ਕੰਮ ਜੋ ਵੀ ਸੈਂਟਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਸਮੇਂ ਸਮੇਂ ਤੇ ਸਕੀਮਾਂ ਚਲਾਈਆਂ ਜਾਂਦੀਆਂ ਹਨ ਉਹ ਕਰਵਾਇਆ ਜਾਂਦਾ ਹੈ। ਉਨਾਂ ਕਿਹਾ ਕਿ ਚਾਹੇ ਫਲਸਾਂ ਦਾ ਸਰਵੇ ਕਰਨਾ ਹੋਵੇ, ਨਸ਼ੇੜੀਆਂ ਦਾ ਸਰਵੇ ਕਰਨਾ ਹੋਵੇ, ਖੂਹਾਂ ਦਾ ਸਰਵੇ, ਬੀਪੀਐਲ ਸਰਵੇ, ਨੀਲੇ ਕਾਰਡ, ਕੋਹੜੀਟਾਂ ਦਾ ਸਰਵੇ, ਅੰਗਹੀਨ ਸਰਵੇ, ਮਾਈ ਭਾਗੋ ਸਕੀਮ, ਬੇਬੇ ਨਾਨਕੀ ਸਕੀਮ, ਜਨਗਣਨਾ, ਸਾਖ਼ਰਤਾ, ਸਵੱਛ ਭਾਰਤ ਮਿਸ਼ਨ, ਵੋਟਾਂ ਦਾ ਕੰਮ, ਸੈਮੀਨਾਰ,ਵੋਟਰ ਕਾਰਡ, ਸਰਕਾਰੀ ਪ੍ਰੋਗਰਾਮ ਵਿਚ ਇੱਕਠ ਕਰਨਾ ਆਦਿ ਕੰਮ ਆਂਗਨਵਾੜੀ ਵਰਕਰਾਂ ਤੋਂ ਕਰਵਾਏ ਜਾਂਦੇ ਹਨ। ਉਨਾਂ ਕਿਹਾ ਕਿ ਪਹਿਲਾਂ ਸਬਜ਼ੀਆਂ ਬੀਜਣ ਦਾ ਕੰਮ ਚਲਾਇਆ ਗਿਆ ਉਹ ਵਰਕਰਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਨਾਲ ਨੈਕੇ ਕਿਆਰੀਆਂ ਬਣਾਕੇ ਸਬਜੀਆਂ ਬੀਜੀਆ ਜਿਸ ਤੋਂ ਬਾਅਦ ਬੇਰੁਜ਼ਗਾਰਾਂ ਦੇ ਫਾਰਮ, ਪੈਨਸ਼ਨ ਦੇ ਫਾਰਮ ਲਈ ਆਧਾਰ ਕਾਰਡ ਨੰਬਰ ਅਤੇ ਅਕਾਊਂਟ ਨੰਬਰ ਦਾ ਸਰਵੇ ਕਰਵਾਉਣਾ ਸ਼ੁਰੂ ਕਰ ਦਿੱਤਾ ਗਿਆ। ਜਿਸ ਕਾਰਨ ਆਂਗਨਵਾੜੀ ਸੈਂਟਰ ਦਿਨ ਪ੍ਰਤੀ ਦਿਨ ਬੰਦ ਹੋਣ ਦੇ ਕੰਢੇ ਤੇ ਪਹੁੰਚ ਗਏ ਹਨ। ਉਨਾਂ ਕਿਹਾ ਕਿ ਇਨੇ ਕੰਮ ਕਵਾਏ ਜਾਣ ਕਾਰਨ ਆਂਗਨਵਾੜੀ ਵਰਕਰਾਂ ਨੂੰ ਆਪਦੇ ਬੱਚਿਆਂ ਅਤੇ ਸੈਂਟਰਾਂ ਦੇ ਬੱਚਿਆਂ ਦੇ ਲਈ ਸਮਾਂ ਨਹੀਂ ਮਿਲਦਾ।
ਜਿਸ ਸਬੰਧੀ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੇ ਕਿਹਾ ਕਿ ਉਨਾਂ ਨੇ ਆਂਗਨਵਾੜੀ ਵਰਕਰਾਂ ਦੀ ਬੇਰੁਜ਼ਗਾਰਾਂ ਦ ਫਾਰਮ ਭਰਨ ਲਈ ਡਿਊਟੀ ਨਹੀਂ ਲਗਾਈ ਅਤੇ ਨਾ ਹੀ ਕੋਈ ਹੋਰ ਡਿਊਟੀ ਲਗਾਈ ਜਾਵੇਗੀ। ਉਨਾਂ ਕਿਹਾ ਕਿ ਆਂਗਨਵਾੜੀ ਵਰਕਰ ਸੁਚਾਰੂ ਖੰਗ ਨਾਲ ਆਂਗਨਵਾੜੀ ਸੈਂਟਰ ਚਲਾਉਣ ਅਤੇ ਕਿਸੇ ਹੋਰ ਕੰਮ ਤੇ ਵਰਕਰਾਂ ਦੀ ਡਿਊਟੀ ਨਹੀਂ ਲਗਾਈ ਜਾਵੇਗੀ।ਇਸ ਮੌਕੇ ਜ਼ਿਲਾ ਸਕੱਤਰ ਹਰਜੀਤ ਅਬੋਹਰ, ਵਿੱਤ ਸਕੱਤਰ ਕ੍ਰਿਸ਼ਨਾ ਬਸਤੀ ਭੂਮਣਸ਼ਾਹ, ਬਲਾਕ ਪ੍ਰਧਾਨ ਮਨਜਿੰਦਰ ਕੌਰ ਅਬੋਹਰ ਅਤੇ ਹੋਰ ਹਾਜ਼ਰ ਸਨ।
Check Also
ਸਵ. ਜਤਿੰਦਰ ਬਰਾੜ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਨਿਰਦੇਸ਼ਿਤ ਕੀਤਾ ਨਾਟਕ ‘ਕੁਦੇਸਣ’ ਦਾ ਸਫ਼ਲ ਮੰਚਣ
ਅੰਮ੍ਰਿਤਸਰ, 3 ਜੁਲਾਈ (ਦੀਪ ਦਵਿੰਦਰ ਸਿੰਘ ) – ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਅਤੇ ਵਿਰਸਾ …
Punjab Post Daily Online Newspaper & Print Media