Saturday, March 7, 2026

ਡਾਕਟਰਾਂ ਤੋਂ ਬਿਨਾ ਸੁੰਨਸਾਨ ਹਾਲਤ ਵਿਚ ਪਿਆ ਹੈ ਜੰਡਿਆਲਾ ਗੁਰੂ ਦਾ ਜਨਾਨਾ ਹਸਪਤਾਲ

PPN2504201720
ਜੰਡਿਆਲਾ ਗੁਰੂ, 25 ਅਪ੍ਰੈਲ (ਪੰਜਾਬ ਪੋਸਟ- ਹਰਿੰਦਰਪਾਲ ਸਿੰਘ)  ਸਥਾਨਕ ਜੀ.ਟੀ ਰੋਡ ਅੰਮ੍ਰਿਤਸਰ ਬਾਈਪਾਸ ਤੋਂ ਸ਼ਹਿਰ ਵੱਲ ਆਉਂਦੀ ਜੁਬਲੀ ਰੋਡ ਸਥਿਤ ਜਨਾਨਾ ਹਸਪਤਾਲ (ਪੀ.ਐਚ.ਸੀ) ਡਾਕਟਰਾਂ ਤੋਂ ਬਿਨਾ ਸੁੰਨਸਾਨ ਹਾਲਤ ਵਿਚ ਪਿਆ ਹੈ ਅਤੇ ਮਰੀਜ਼ਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਮੌਕੇ ਤੋਂ ਇਕੱਤਰ ਜਾਣਕਾਰੀ ਵਿਚ ਹਸਪਤਾਲ ਵਿਚ ਮੌਜੂਦ ਇਕੋ ਇਕ ਸਟਾਫ ਨਰਸ ਬਲਜੀਤ ਕੌਰ ਨੇ ਦੱਸਿਆ ਕਿ 4 ਮਹੀਨੇ ਤੋਂ ਇਥੇ ਤਾਇਨਾਤ ਡਾਕਟਰਾਂ ਦੀ ਤਰੱਕੀ ਹੋਣ ਕਰ ਕੇ ਉਹਨਾਂ ਦੀ ਬਦਲੀ ਹੋ ਗਈ।ਉਹਨਾਂ ਦੱਸਿਆ ਕਿ ਅਗਰ ਕੋਈ ਨਾਰਮਲ ਕੇਸ ਆਉਂਦਾ ਹੈ ਤਾਂ ਉਸ ਨੂੰ ਇਥੇ ਹੀ ਹੱਲ ਕਰ ਲਿਆ ਜਾਂਦਾ ਹੈ, ਨਹੀਂ ਤਾ ਮਰੀਜ਼ ਨੂੰ ਮਾਨਾਂਵਾਲਾ ਸਰਕਾਰੀ ਹਸਪਤਾਲ ਭੇਜ ਦਿਤਾ ਜਾਂਦਾ ਹੈ।
ਇਸ ਸਮੇਂ ਸਾਰਾ ਹਸਪਤਾਲ, ਕਮਰੇ ਤੇ ਬੈਡ ਖਾਲੀ ਪਏ ਹੋਏ ਸਨ ਅਤੇ ਸਟਾਫ ਨਰਸ ਵੀ ਡਿਸਕ ਦੀ ਤਕਲੀਫ ਹੋਣ ਕਰ ਕੇ ਆਪਣੀ ਡਿਊਟੀ ਨਹੀਂ ਨਿਭਾਅ ਰਹੀ । ਸਟਾਫ ਨਰਸ ਨੇ ਦੱਸਿਆ ਕਿ ਉਸ ਦੇ ਨਾਲ ਮਦਦ ਕਰਨ ਲਈ ਤਿੰਨ ਹੈਲਪਰ ਨਰਸਾਂ ਵੀ ਹੁੰਦੀਆਂ ਹਨ, ਪਰ ਅਜ ਉਹ ਵੀ ਗੈਰ ਹਾਜਿਰ ਹਨ।ਇਸ ਸਬੰਧੀ ਸੀਨੀਅਰ ਮੈਡੀਕਲ ਅਫਸਰ ਮਾਨਾਂਵਾਲਾ ਜਗਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਇਹ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਭੇਜਿਆ ਹੈ।ਸੀ.ਐਮ.ਓ ਅੰਮ੍ਰਿਤਸਰ ਪ੍ਰਦੀਪ ਚਾਵਲਾ ਨਾਲ ਗੱਲ ਕੀਤੀ ਤਾਂ ਉਹਨਾਂ ਦੱਸਿਆ ਕਿ ਡਾਕਟਰਾਂ ਦੀ ਬਦਲੀ ਤੋਂ ਬਾਅਦ ਚੋਣਾਂ ਦੇ ਦਿਨਾਂ ਵਿਚ ਜ਼ਾਬਤਾ ਲੱਗਣ ਕਰਕੇ ਸਰਕਾਰ ਵਲੋਂ ਡਾਕਟਰ ਤਾਇਨਾਤ ਕਰਨ ਵਿੱਚ ਕੁੱਝ ਦੇਰੀ ਹੋ ਗਈ ਹੈ।ਉਨਾਂ ਨਵੀ ਸਰਕਾਰ ਨੂੰ ਇਸ ਸਬੰਧੀ ਸੂਚਿਤ ਕਰ ਦਿਤਾ ਹੈ, ਤੇ ਬਹੁਤ ਜਲਦੀ ਹੀ ਉਥੇ ਡਾਕਟਰ ਡਿਊਟੀ `ਤੇ ਪਹੁੰਚ ਜਾਣਗੇ।ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨਾਲ ਇਸ ਸਬੰਧੀ ਗੱੱਲ ਕਰਨੀ ਚਾਹੀ ਤਾਂ ਉਹਨਾਂ ਨਾਲ ਫੋਨ `ਤੇ ਸੰਪਰਕ ਨਹੀਂ ਹੋ ਸਕਿਆ।ਉਧਰ ਸ਼ਹਿਰ ਵਾਸੀਆਂ ਨੇ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਅਤੇ ਸਬੰਧਤ ਮਹਿਕਮੇ ਤੋਂ ਪੁਰਜ਼ੋਰ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਇਸ ਜਨਾਨਾ ਹਸਪਤਾਲ ਵਿੱਚ ਡਾਕਟਰਾਂ ਦੀ ਨਿਯੁੱਕਤੀ ਕੀਤੀ ਜਾਵੇ ਤਾਂ ਜੋ ਜਨਤਾ ਨੂੰ ਪਰੇਸ਼ਾਨ ਨਾ ਹੋਣਾ ਪਵੇ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply