Tuesday, September 29, 2026

2000 ਰੁਪਏ `ਚ ਵੇਚੇ ਜਾ ਰਹੇ ਨੇ, ਬਾਦਲ ਸਹਿਬ ਦੀ ਫੋਟੋ ਵਾਲੇ ਨਵੇਂ ਸਾਈਕਲ?

ਹਰਚੋਵਾਲ (ਗੁਰਦਾਸਪੁਰ), 25 ਅਪ੍ਰੈਲ (ਗਗਨਦੀਪ ਸਿੰਘ ਰਿਆੜ) – PPN2504201735ਮਾਈ ਭਾਗੌ ਵਿਦਿਆ ਸਕੀਮ `ਰਾਜ ਨਹੀ ਸੇਵਾ` ਦੇ ਨਾਅਰੇ ਹੇਠ 2016 ਅਕਾਲੀ /ਭਾਜਪਾ ਗਠਜੋੜ ਸਰਕਾਰ ਵਲੋਂ ਗਿਆਰਵੀਂ, ਬਾਰਵੀ ਕਲਾਸ ਦੀਆਂ ਵਿਦਿਆਰਣਾਂ ਨੂੰ ਜੋ ਮੁਫਤ ਸਾਈਕਲ ਦਿੱਤੇ ਗਏ ਸਨ।ਹੁਣ ਇਹਨਾਂ ਨਵੇ ਸਾਈਕਲਾਂ ਜਿਹਨਾਂ ਦੀ ਅਜੇ ਪੈਕਿੰਗ ਵੀ ਹੋਈ ਹੈ ਇਕ ਇਕ ਕਰ ਕੇ ਵੇਚਣ ਦਾ ਇਕ ਵੱਡਾ ਸਕੈਡਲ ਸਾਹਮਣੇ ਆਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮਿਲੀ ਜਾਣਕਾਰੀ ਅਨੁਸਾਰ ਕਸਬਾ ਹਰਚੋਵਾਲ ਦੇ ਨਜ਼ਦੀਕੀ ਪਿੰਡ ਵਿਚ ਮਾਈ ਭਾਗੌ ਵਿਦਿਆ ਸਕੀਮ ਤਹਿਤ ਵਿਦਿਆਰਥਣਾਂ ਨੂੰ ਫ੍ਰੀ ਸਾਈਕਲ  ਦੇਣ ਦਾ ਸਰਕਾਰੀ ਸਕੂਲਾਂ ਵਿਚ ਉਪਰਾਲਾ ਕੀਤਾ ਗਿਆ ਸੀ।ਹੁਣ ਦੇਖਣ ਨੂੰ ਮਿਲਿਆ ਹੈ ਕਿ ਕਿਸੇ ਅਧਿਕਾਰੀ ਦੇ ਘਰੋ ਇਹ ਨਵੇਂ ਸਾਈਕਲ ਇਕ ਇਕ ਇਕ ਕਰ ਕੇ ਕਾਬੜੀਏ ਨੂੰ ਵੇਚੇ ਜਾ ਰਹੇ ਹਨ।ਮਾਈ ਭਾਗੋ ਸਕੀਮ ਦੇ ਸਾਈਕਲ ਵੇਚਣ ਦਾ ਸਕੈਡਲ ਉਸ ਸਮੇਂ ਸਾਹਮਣੇ ਆਇਆ, ਜਦ ਸਾਮ ਸਮੇਂ ਮਹਿੰਦਰਪਾਲ ਵਾਸੀ ਭਾਮੜੀ ਨਹਿਰ ਜੋ ਕਬਾੜੀਏ ਦਾ ਕੰਮ ਕਰਦਾ ਹੈ ਨੂੰ ਇੱਕ ਨਵਾਂ ਸਾਈਕਲ ਵੇਚਣ ਭਾਮ ਵਾਲੀ ਸਾਈਡ ਤੋਂ ਕੋਈ ਵਿਅਕਤੀ ਹਰਚੋਵਾਲ ਵੱਲ ਆ ਰਿਹਾ ਸੀ।ਜਦ ਇਸ ਨੂੰ ਰੋਕ ਕੇ ਪੁਛਿਆ ਗਿਆ ਤਾਂ ਉਸ ਨੇ ਜਵਾਬ ਦਿਤਾ ਕਿ ਇਹ ਨਵਾਂ ਸਾਈਕਲ ਕਿਸੇ ਦੇ ਘਰੋਂ ਇਕ ਹਜ਼ਾਰ ਰੁਪਏ `ਚ ਖ੍ਰਰੀਦ ਕੇ ਲਿਆਇਆ ਹੈ ਜੇਕਰ ਖ੍ਰਰੀਦਣਾ ਹੈ ਤਾਂ ਘੱਟੋ ਘੱਟ ਦੋ ਹਜ਼ਾਰ ਰੁਪਏ ਤੱਕ ਮਿਲ ਜਾਵੇਗਾ ਅਤੇ ਜੇਕਰ ਜਿਆਦਾਂ ਸਾਈਕਲਾਂ ਦੀ ਲੌੜ ਹੈ ਤਾਂ ਇਹ ਹੋਰ ਘਟ ਪੈਸਿਆਂ `ਚ ਮਿਲ ਜਾਣਗੇ । ਜਦ ਕਾਬੜੀਏ ਨੂੰ ਕਿਸੇ ਦੱਸ ਦਿਤਾ ਕਿ ਇਹ ਗ੍ਰਾਹਕ ਨਹੀ ਪੱਤਰਕਾਰ ਹਨ ਤਾਂ ਕਬਾੜੀਏ  ਨੇ ਆਖਿਆ ਕਿ ਇਹ ਸਾਈਕਲ ਨਹੀ ਵੇਚਣਾ ਉਸ ਨੇ ਆਪਣੇ ਲੜਕੇ ਵਾਸਤੇ ਮੁੱਲ ਲਿਆਦਾ ਹੈ।ਜਦ ਉਸ ਨੂੰ ਪੁਛਿਆ ਕਿ ਹੁਣੇ ਇਸ ਦੀ ਕੀਮਤ ਦੋ ਹਜ਼ਾਰ ਰੁਪਏ ਦੱਸ ਰਹੇ ਸੀ ਹੁਣ ਇਕਦਮ ਬਦਲ ਗਏ ਤਾਂ ਜਲਦੀ ਜਲਦੀ ਆਪਣਾ ਸਾਈਕਲ ਲੈ ਕੇ ਉਹ ਬਟਾਲੇ ਵਾਲੇ ਪਾਸੇ ਚੱਲ ਪਿਆ।ਇਲਾਕਾ ਵਾਸੀਆਂ ਨੇ ਮੰਗ ਹੈ ਕਿ ਜੇਕਰ ਮਾਈ ਭਾਗੋ ਵਿਦਿਆ ਸਕੀਮ ਸਾਈਕਲਾਂ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਤਾਂ ਵੱਡਾ ਸਕੈਡਲ ਸਾਹਮਣੇ ਆ ਸਕਦਾ ਹੈ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply