Monday, September 28, 2026

ਦੁਧ ਜਾਗਰੂਕਤਾ ਕੈਂਪ ਲਗਾਇਆ ਗਿਆ

PPN2604201712ਪਠਾਨਕੋਟ, 26 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪਠਾਨਕੋਟ ਦੇ ਦੁੱਧ ਖਪਤਕਾਰਾਂ ਨੂੰ ਦੁੱਧ ਵਿੱਚ ਹੋਣ ਵਾਲੀਆਂ ਮਿਲਾਵਟਾਂ ਸਬੰਧੀ ਜਾਗਰੂਕ ਕਰਨ ਦੇ ਮੰਤਵ ਨਾਲ ਡੇਅਰੀ ਵਿਕਾਸ ਵਿਭਾਗ ਵਲੋਂ ਇੰਦਰਜੀਤ ਸਿੰਘ ਡਾਇਰੈਕਟਰ ਡੇਅਰੀ ਦੇ ਹੁਕਮਾਂ ਤਹਿਤ ਅਤੇ ਕਸ਼ਮੀਰ ਸਿੰਘ ਡਿਪਟੀ ਡਾਇਰੈਕਟਰ ਡੇਅਰੀ ਪਠਾਨਕੋਟ ਦੀ ਯੋਗ ਅਗਵਾਈ ਹੇਠ ਮੁਹਲਾ ਵਡਵਾਲਾ (ਭੜੋਲੀ ਕਲਾਂ) ਵਿਖੇ ਦੁਧ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਵਿਭਾਗੀ ਟੀਮ ਨੇ ਦੁੱਧ ਦੇ ਸੈਂਪਲ ਟੈਸਟ ਕੀਤੇ ਤੇ ਫੈਟ, ਐਸ.ਐਨ.ਐਫ ਤੇ ਉਪਰਲੇ ਪਾਣੀ ਦੀ ਮਾਤਰਾ ਦੀ ਰਿਪੋਰਟ ਦਿੱਤੀ।ਇਸ ਮੌਕੇ ਲੋਕਾਂ ਨੂੰ ਦੁੱਧ ਵਿੱਚ ਹੋਣ ਵਾਲੀਆਂ ਮਿਲਾਵਟਾਂ ਬਾਰੇ ਜਾਣੂ ਕਰਵਾਇਆ ਗਿਆ।
ਵਿਭਾਗੀ ਟੀਮ ਦੇ ਬੁਲਾਰੇ ਰੋਹਨ ਕੁਮਾਰ ਨੇ ਦੱਸਿਆ ਹੈ ਕਿ ਵਿਭਾਗ ਵਲੋਂ 8 ਮਈ, 2017 ਨੂੰ ਪਸ਼ੂ ਪਾਲਕਾਂ ਲਈ ਡੇਅਰੀ ਫਾਰਮਿੰਗ ਦੇ ਪ੍ਰਬੰਧਾਂ ਦੀਆਂ ਤਕਨੀਕਾਂ ਦਾ ਗਿਆਨ ਦੇਣ ਲਈ ਸਿਖਲਾਈ ਚਲਾਈ ਜਾ ਰਹੀ ਹੈ, ਇਛੱੁਕ ਫਾਰਮਰ ਆਪਣਾ ਬਿਨੈਪੱਤਰ ਡੇਅਰੀ ਵਿਕਾਸ ਵਿਭਾਗ ਦੇ ਜਿਲਾ ਪ੍ਰਬੰਧਕੀ ਕੰਪਲੈਕਸ ਸਥਿਤ ਦਫ਼ਤਰ ਵਿਖੇ ਜਮਾ ਕਰਵਾ ਸਕਦੇ ਹਨ।ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦੁੱਧ ਚੰੰਗੇ ਦੋਧੀਆਂ ਅਤੇ ਆਪਣੇ ਜਾਣ-ਪਛਾਣ ਵਾਲੇ ਪਸ਼ੂ ਪਾਲਕਾਂ ਪਾਸੋ ਹੀ ਦੁੱਧ ਲੈ ਕੇ ਵਰਤਣ।ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਵਿੰਦਰ ਸਿੰਘ, ਕਰਨਪ੍ਰਤਾਪ ਸਿੰਘ, ਅਸ਼ਵਨੀ, ਵਿਲੀਅਮ, ਵਿਜੈ ਕੁਮਾਰ ਆਦਿ ਹਾਜ਼ਰ ਸਨ।

Check Also

ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply