ਬਠਿੰਡਾ, 27 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) –
ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਫਿਜੀਕਲ ਕਾਲਜ ਵੱਲੋਂ ਖੇਡ ਦਿਵਸ ਮਨਾਇਆ ਗਿਆ।ਖੇਡਾਂ ਤੇ ਸਭਿਆਚਾਰ ਦੇ ਸੁਮੇਲ ਦੀਆ ਗਤੀਵਿਧੀਆ ਨੇ ਇਸ ਮੌਕੇ ਖੂਬ ਰੰਗ ਬੰਨਿਆ। ਗੁਰੂ ਕਾਸ਼ੀ ਯੂਨੀਵਰਸਿਟੀ ਦੇ ਡਾਇਰੈਕਟਰ ਸਪੋਰਟਸ ਡਾ.ਰਵਿੰਦਰ ਸੂਮਲ ਨੇ ਦੱਸਿਆ ਕਿ ਜੂਨੀਅਰ, ਸੀਨੀਅਰ ਅਤੇ ਖੋਜ ਨਾਲ ਸਬੰਧਤ ਵਿਦਿਆਰਥੀਆਂ ਨੇ ਇਸ ਪ੍ਰੋਗਰਾਮ ਵਿੱਚ ਹੁੰਮ੍ਹੁਮਾ ਕੇ ਭਾਗ ਲਿਆ। ਗੁਰੂ ਕਾਸ਼ੀ ਯੁਨੀਵਰਸਿਟੀ ਦੇ ਉਪਕੁਲਪਤੀ ਕਰਨਲ ਡਾ. ਭੁਪਿੰਦਰ ਸਿੰਘ ਧਾਲੀਵਾਲ ਨੇ ਮੁੱਖ ਮਹਿਮਾਨ ਵਜੋਂ ਪ੍ਰੋਗਰਾਮ ਵਿੱਚ ਸਮੂਲੀਅਤ ਕਰਕੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਵਿੱਚ ਵਾਧਾ ਕੀਤਾ। ਡਾ. ਧਾਲੀਵਾਲ ਨੇ ਇਸ ਮੌਕੇ ਵਿਚਾਰ ਸਾਂਝੇ ਕਰਦਿਆ ਫਿਜੀਕਲ ਕਾਲਜ ਦੇ ਡੀਨ ਡਾ. ਸੂਮਲ, ਸਮੂਹ ਸਟਾਫ ਅਤੇੇ ਵਿਦਿਆਰਥੀਆਂ ਨੂੰ ਇਸ ਪ੍ਰੋਗਰਾਮ ਦੇ ਵਧੀਆ ਆਯੋਜਨ ਸਬੰਧੀ ਵਧਾਈ ਦੇ ਪਾਤਰ ਦਰਸਾਇਆ, ਨਾਲ ਹੀ ਉਨ੍ਹਾ ਗੁਰੂ ਕਾਸ਼ੀ ਯੁਨੀਵਰਸਿਟੀ ਦੇ ਹੋਰਨਾ ਕਾਲਜਾਂ ਦੇ ਡੀਨ ਸਹਿਬਾਨਾ ਨੂੰ ਸਲਾਹ ਦਿੱਤੀ ਕਿ ਵਿਦਿਆਰਥੀਆਂ ਨੂੰ ਪੜਾਈ ਦੇ ਨਾਲ ਨਾਲ ਖੇਡਾਂ ਪ੍ਰਤੀ ਵੀ ਪ੍ਰੇਰਿਤ ਕੀਤਾ ਜਾਵੇ ਤਾਂ ਜੋੋ ਚੰਗੇਰੀ ਸਿਹਤ ਦੇ ਧਨੀ ਹੋ ਕੇ ਵਿਦਿਆਰਥੀ ਕੌਮ ਦਾ ਸਰਮਾਇਆ ਬਣ ਸਕਣ।
ਪ੍ਰੋਗਰਾਮ ਦਾ ਆਕਰਸ਼ਨ 2016,2017 ਦੀ ਸਲਾਨਾ ਸਪੋਰਟਸ ਰਿਪੋਰਟ ਡਾ. ਸਮੂਲ ਸਿੰਘ ਵੱਲੋਂ ਸਭ ਦੇ ਸਨਮੁੱਖ ਕੀਤੀ ਗਈ ਜਿਸ ਵਿੱਚ ਯੂਨੀਵਰਸਿਟੀ ਦੀਆਂ ਪਿਛਲੇ ਵਰ੍ਹੇ ਦੀਆਂ ਖੇਡ ਉਪਲੱਭਧੀਆਂ ਸਭ ਉਪਸਥਿਤ ਨਾਲ ਸਾਝੀਆਂ ਕੀਤੀਆਂ ਗਈਆਂ। ਗੁਰੂ ਕਾਸ਼ੀ ਯੁਨੀਵਰਸਿਟੀ ਦੇ ਪ੍ਰੋਵਾਈਸ ਚਾਂਸਲਰ ਡਾ. ਜਗਪਾਲ ਸਿੰਘ ਨੇ ਦੱਸਿਆ ਕਿ ਆਲ ਇੰਡੀਆ ਯੂਨੀਵਰਸਿਟੀ ਵਿੱਚੋਂ ਮੈਡਲ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਇਸ ਮੌਕੇ ਨਗਦ ਰਾਸ਼ੀ ਅਤੇ ਸਰਟੀਫਿਕੇਟ ਨਾਲ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ ਗਿਆ।ਸਰਵੋਤਮ ਪ੍ਰਦਰਸ਼ਨ ਵਾਲੇ ਵਿਦਿਆਰਥੀਆਂ ਨੂੰ ਯੁਨੀਵਰਸਿਟੀ ਕਲਰ ਨਾਲ ਵੀ ਸਨਮਾਨਿਆ ਗਿਆ।ਰਜਿਸਟਰਾਰ ਡਾ. ਜਗਤਾਰ ਸਿੰਘ ਧੀਮਾਨ ਨੇ ਫਿਜੀਕਲ ਐਜੂਕੇਸ਼ਨ ਕਾਲਜ ਦੇ ਇਸ ਵਧੀਆ ਸਮਾਗਮ ਆਯੋਜਨ ਸਬੰਧੀ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਨਾਲ ਹੀ ਯੂਨੀਵਰਸਿਟੀ ਦੀ ਸਮੁੱਚੀ ਮੈਨੇਜਮੈਂਟ ਦਾ ਧੰਨਵਾਦ ਕੀਤਾ ਜੋ ਕਿ ਸਪੋਰਟਸ ਲਈ ਸੰਭਵ ਸਹਾਇਤਾ ਜਲਦੀ ਮੁਹੱਈਆ ਕਰਵਾਉਦੇ ਹਨ, ਇਸੇ ਸਦਕਾ ਵਿਦਿਆਰਥੀਆਂ ਦੀ ਸਰਵਪੱਖੀ ਸਖਸ਼ੀਅਤ ਦਾ ਵਿਕਾਸ ਯਕੀਨੀ ਬਣਾਇਆ ਜਾ ਸਕਦਾ ਹੈ। ਇਸ ਮੌਕੇ ਯੂਨੀਵਰਸਿਟੀ ਦੇ ਡੀਨ ਡਾਇਰੈਕਟਰਜ਼ ਅਤੇ ਹੋਰ ਅਫਸਰਾਂ ਤੋਂ ਬਿਨਾ ਫਿਜੀਕਲ ਐਜੂਕੇਸ਼ਨ ਕਾਲਜ ਦਾ ਸਮੁੱਚਾ ਸਟਾਫ਼ ਤਨਦੇਹੀ ਨਾਲ ਮੌਜੂਦ ਰਿਹਾ।
Check Also
ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ
ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …
Punjab Post Daily Online Newspaper & Print Media