Friday, September 25, 2026

ਹਰਭਜਨ ਸਿੰਘ ਬਰਾੜ ਨੂੰ ਸਨਮਾਨ ਭੇਟ

ਅੰਮ੍ਰਿਤਸਰ, 27 ਅਪ੍ਰੈਲ (ਪੰਜਾਬ ਪੋਸਟ ਬਿਊਰੋ)  – PPN2704201705ਦੋਹਾਂ ਦੇਸ਼ਾਂ ਹਿੰਦ-ਪਾਕਿ ਦੇ ਵਿਛੜੇ ਲੋਕਾਂ ਨੂੰ ਮਿਲਾਉਣ ਅਤੇ ਸਭਿਆਚਾਰਕ ਸਰਗਰਮੀਆਂ ਚਲਾ ਰਹੇ ਸਾਈਂ ਮੀਆਂ ਮੀਰ ਇੰਟਰਨੈਸ਼ਨਲ ਫਾਊਂਡੇਸ਼ਨ ਪ੍ਰਧਾਨ ਹਰਭਜਨ ਸਿੰਘ ਬਰਾੜ ਨੂੰ ਪੰਜਾਬੀ ਸਾਹਿਤ ਸੰਗਠਨ ਦਿੱਲੀ ਤੇ ਸੱੱਚੇ ਪਾਤਸ਼ਾਹ ਪਤ੍ਰਿਕਾ ਵਲੋਂ ਦਿੱਤਾ ਸਨਮਾਨ ਅੱਜ ਸਿੱਖ ਚਿੰਤਕ ਦਿਲਜੀਤ ਸਿੰਘ ਬੇਦੀ ਨੇ ਭੇਟ ਕੀਤਾ।
ਇਸ ਸਮੇਂ ਬੇਦੀ ਨੇ ਕਿਹਾ ਕਿ ਬਰਾੜ ਪੰਜਾਬ ਦੇ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਵਿੱਚ ਸਭਿਆਚਾਰ ਮੇਲੇ ਕਰਵਾਉਂਦੇ ਰਹਿੰਦੇ ਹਨ।ਜਿਸ ਨਾਲ ਆਪਸੀ ਸਾਂਝ-ਪਿਆਰ ਵੱਧਦਾ ਤੇ ਸਭਿਆਚਾਰ ਵੀ ਪ੍ਰਫੁਲਤ ਹੁੰਦਾ ਹੈ।ਉਨ੍ਹਾਂ ਕਿਹਾ ਕਿ ਦਿੱਲੀ ਵਿਖੇ ਅਯੌਜਿਤ ਐਵਾਰਡ ਸਮਾਗਮ ਸਮੇਂ ਬਰਾੜ ਪੁੱਜ ਨਹੀਂ ਸੀ ਸਕੇ, ਇਸ ਲਈ ਇਹ ਸਨਮਾਨ ਅੱਜ ਏਥੇ ਉਨ੍ਹਾਂ ਨੂੰ ਭੇਟ ਕੀਤਾ ਗਿਆ ਹੈ। ਬਰਾੜ ਨੇ ਕਿਹਾ ਕਿ ਮੇਲਿਆਂ ਵਿਚ ਲੋਕਾਂ ਦੇ ਸ਼ਾਮਲ ਹੋਣ ਨੂੰ ਹੱਦਾਂ ਵਿੱਚ ਬੰਨ੍ਹਿਆਂ ਨਹੀਂ ਜਾ ਸਕਦਾ, ਇਸ ਦੀ ਮਿਸਾਲ ਪਿੰਡ ਫੂੱਲਾਂ ਵਾਲਾ ਵਿਖੇ ਹੋਇਆ ਮੇਲਾ ਹੈ। ਅੱਜ ਵੀ ਕਲਾਕਾਰਾਂ ਗਾਇਕਾਂ ਨੇ ਖੂਬ ਰੰਗ ਬੰਨ੍ਹਿਆ ਹੈ।
ਇਸ ਮੌਕੇ ਦਿਲਬਾਗ ਸਿੰਘ ਗਿੱਲ, ਗੁਰਸ਼ਰਨਬੀਰ ਸਿੰਘ, ਬਲਦੇਵ ਸਿੰਘ ਤਿੰਨੇ ਸਕੱਤਰ ਪੰਚਾਇਤ, ਗੁਰਦੀਪ ਸਿੰਘ ਪ੍ਰਿੰਸੀਪਲ ਮਾ:, ਡਾ: ਨਵਤੇਜ ਸਿੰਘ ਬੇਦੀ, ਪੋ੍ਰ: ਪ੍ਰਭਜੋਤ ਕੌਰ, ਨਵਜੋਤ ਸੋਢੀ, ਰੁਪਿੰਦਰ ਸਿੰਘ ਬੇਦੀ, ਮਨਜੀਤ ਸਿੰਘ ਛੀਨਾ ਐਡਵੋਕੇਟ, ਕੁਲਦੀਪ ਸਿੰਘ, ਕਿਰਪਾਲ ਸਿੰਘ ਪਾਲੀ, ਰਛਪਾਲ ਸਿੰਘ ਰਸੀਲਾ ਗਾਇਕ, ਮਨਜੀਤ ਸਿੰਘ ਰਿਆੜ, ਬਲਜੀਤ ਸਿੰਘ ਗਰੇਵਾਲ, ਦਰਸ਼ਨ ਸਿੰਘ ਪੰਨੂ ਅਤੇ ਕਾਲਾ ਪ੍ਰਧਾਨ ਆਦਿ ਹਾਜ਼ਰ ਸਨ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply