Monday, November 23, 2026

ਪੀ.ਐਚ.ਡੀ ਚੈਂਬਰ ਵੱਲੋਂ ਜੀ.ਐਸ.ਟੀ ਬਾਰੇ ਅੰਮਿ੍ਰਤਸਰ ਵਿਚ ਵਰਕਸ਼ਾਪ

PPN2804201709ਅੰਮਿ੍ਤਸਰ, 28 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ) – ਕੇਂਦਰ ਸਰਕਾਰ ਵੱਲੋਂ ਐਲਾਨੇ ਗਏ ਨਵੇਂ ਟੈਕਸ ਜੀ.ਐਸ.ਟੀ ਨੂੰ ਲਾਗੂ ਕਰਵਾਉਣ ਵਿਚ ਜਿੱਥੇ ਸਰਕਾਰ ਬਿਲਕੁੱਲ ਤਿਆਰ ਹੈ, ਉਥੇ ਇਸ ਨੂੰ ਲਾਗੂ ਕਰਨ ਵਿਚ ਵਪਾਰੀਆਂ ਅਤੇ ਕਾਰੋਬਾਰੀਆਂ ਨੂੰ ਆਉਣ ਵਾਲੀਆਂ ਦਿੱਕਤਾਂ ਦੀ ਮਦਦ ਲਈ ਵੀ ਅਸੀਂ ਹਰ ਤਰਾਂ ਦੀ ਸਹਾਇਤਾ ਦੇਣ ਲਈ ਤਿਆਰ ਹਾਂ। ਉਕਤ ਸਬਦਾਂ ਦਾ ਪ੍ਰਗਟਾਵਾ ਜਿਲੇ ਦੇ ਡਿਪਟੀ ਕਮਿਸ਼ਨਰ ਸ. ਕਮਲਦੀਪ ਸਿੰਘ ਸੰਘਾ ਨੇ ਪੀ ਐਚ ਡੀ ਚੈਂਬਰ ਵੱਲੋਂ ਅੰਮਿ੍ਰਤਸਰ ਵਿਚ ਕਰਵਾਈ ਗਈ ਵਰਕਸ਼ਾਪ ਵਿਚ ਬਤੌਰ ਮੁੱਖ ਮਹਿਮਾਨ ਸੰਬੋਧਨ ਕਰਦੇ ਕੀਤਾ।  ਸੰਘਾ ਨੇ ਚੈਂਬਰ ਨੂੰ ਵਧਾਈ ਦਿੰਦੇ ਕਿਹਾ ਕਿ ਉਨਾਂ ਨੇ  ਇਸ ਨਵੇਂ ਟੈਕਸ ਲਈ ਵਪਾਰੀਆਂ ਨੂੰ ਪੇਸ਼ ਆਉਣ ਵਾਲੀਆਂ ਦਿੱਕਤਾਂ ’ਤੇ ਸਭ ਤੋਂ ਪਹਿਲੀ ਜਾਣਕਾਰੀ ਭਰਪੂਰ ਵਰਕਸ਼ਾਪ ਅੰਮਿ੍ਰਤਸਰ ਵਿਚ ਕਰਵਾ ਕੇ ਸੱਚਮੁੱਚ ਵਧੀਆ ਕਾਰਜ ਕੀਤਾ ਹੈ।
ਸੰਘਾ ਨੇ ਕਿਹਾ ਕਿ ਇਹ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਟੈਕਸ ਸੁਧਾਰ ਹੈ, ਜੋ ਕਿ ਇਕ ਜੁਲਾਈ ਤੋਂ ਲਾਗੂ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਤੁਹਾਡੇ ਵੱਲੋਂ ਦਿੱਤਾ ਟੈਕਸ ਰਾਸ਼ਟਰ ਦੇ ਨਿਰਮਾਣ ਵਿਚ ਮਦਦਗਾਰ ਹੁੰਦਾ ਹੈ, ਇਸ ਲਈ ਇਸ ਵਿਚ ਕੁਤਾਹੀ ਨਹੀਂ ਹੋਣੀ ਚਾਹੀਦੀ ਅਤੇ ਆਪਣੇ ਆਪ ਨੂੰ ਇਸ ਨਵੇਂ ਟੈਕਸ ਲਈ ਤਿਆਰ ਕਰਨਾ ਇਕ ਸ਼ੁੱਭ ਕੰਮ ਹੈ। ਉਨਾਂ ਕਿਹਾ ਕਿ ਜੀ ਐਸ ਟੀ ਲਾਗੂ ਹੋਣ ਨਾਲ ਆਸ ਹੈ ਕਿ ਟੈਕਸ ਦੇਣਾ ਅਸਾਨ ਅਤੇ ਵਪਾਰ ਕਰਨਾ ਸੌਖਾ ਹੋਵੇਗਾ।ਸੰਘਾ ਨੇ ਕਿਹਾ ਕਿ ਹਰ ਤਬਦੀਲੀ ਕਈ ਨਵੀਆਂ ਚੁਣੌਤੀਆਂ ਅਤੇ ਸੰਭਾਵਨਾਵਾਂ ਲੈ ਕੇ ਆਉਂਦੀ ਹੈ ਅਤੇ ਸਾਨੂੰ ਇਸ ਲਈ ਤਿਆਰ ਰਹਿਣਾ ਚਾਹੀਦਾ ਹੈ।
ਇਸ ਮੌਕੇ ਆਪਣੇ ਸੰਬੋਧਨ ਵਿਚ ਸ੍ਰੀ ਬੀ ਐਸ ਮੀਨਾ ਨੇ ਕਿਹਾ ਕਿ ਅਸੀਂ ਵਪਾਰੀਆਂ ਨੂੰ ਸਿੱਖਿਅਤ ਕਰਨ ਅਤੇ ਜੀ.ਐਸ.ਟੀ ਲਈ ਤਿਆਰ ਕਰਨ ਵਿਚ ਦਿਨ ਰਾਤ ਇਕ ਕਰ ਰਹੇ ਹਾਂ ਅਤੇ ਸਾਡੇ ਦਫਤਰ ਇਸ ਵਾਰ ਸ਼ਨਿਚਰਵਾਰ ਤੇ ਐਤਵਾਰ ਵੀ ਖੁੱਲੇ ਰਹਿਣਗੇ।ਉਨਾਂ ਦੱਸਿਆ ਕਿ ਸਾਡੇ ਫੀਲਡ ਅਧਿਕਾਰੀ ਘਰ-ਘਰ ਜਾ ਕੇ ਇਸ ਦੇ ਕੋਡ ਕਾਰੋਬਾਰੀਆਂ ਤੱਕ ਪਹੁੰਚਾ ਰਹੇ ਹਨ। ਪੀ.ਐਚ.ਡੀ ਚੈਂਬਰ ਦੇ ਪ੍ਰਧਾਨ  ਆਰ. ਐਸ ਸਚਦੇਵਾ ਨੇ ਇਸ ਸੈਮੀਨਾਰ ਵਿਚ ਪਹੁੰਚਣ ’ਤੇ  ਸੰਘਾ ਨੂੰ ਜੀ ਆਇਆਂ ਕਿਹਾ ਅਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ। ਹੋਰਨਾਂ ਤੋਂ ਇਲਾਵਾ ਇਸ ਸੈਮੀਨਾਰ ਨੂੰ ਪਵਨ ਗਰਗ, ਜੈਦੀਪ ਸਿੰਘ, ਪੀ ਐਲ ਸੇਠ, ਦੀਪਕ ਖੰਨਾ, ਅਸ਼ੋਕ ਸੇਠੀ ਅਤੇ ਪਵਨ ਪਾਹਵਾ ਨੇ ਵੀ ਸੰਬੋਧਨ ਕੀਤਾ।

Check Also

ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ

ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …

Leave a Reply