ਬਠਿੰਡਾ, 29 ਅਪ੍ਰੈਲ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ/ਜਸਵਿੰਦਰ ਸਿੰਘ ਜੱਸੀ)- ਰਿਆਤ ਬਾਹਰਾ ਯੂਨੀਵਰਸਿਟੀ ਨੇ ਨਾ ਸਿਰਫ਼ ਆਪਣੇ ਵਿਦਿਆਰਥੀਆਂ ਦੇ ਲਈ ਨਵੇਂ ਅਤੇ ਆਧੁਨਿਕ ਕੋਰਸ ਸ਼ੁਰੂ ਕੀਤੇ, ਬਲਕਿ ਉਚ ਪੱਧਰੀ ਕੰਪਨੀਆਂ ਦੇ ਨਾਲ ਜੁੜ ਕੇ ਵਿਦਿਆਰਥੀਆਂ ਦੇ ਲਈ ਰੋਜ਼ਗਾਰ ਦੇ ਮੌਕੇ ਵੀ ਉਪਲੱਧਬ ਕਰਵਾਏ। ਇਹ ਵਿਚਾਰ ਪ੍ਰਗਟ ਕਰਦਿਆਂ ਵਾਇਸ ਚਾਂਸਲਰ ਰਾਜ ਸਿੰਘ ਰਿਆਤ ਬਾਹਰਾ ਗਰੁੱਪ ਯੂਨੀਵਰਸਿਟੀ ਨੇ ਦੱਸਿਆ ਕਿ ਆਪਣੇ ਵਿਦਿਆਰਥੀਆਂ ਦੇ ਲਈ ਨਵੇਂ ਅਤੇ ਆਧੁਨਿਕ ਪ੍ਰੋਫੈਸ਼ਨਲ ਕੋਰਸ ਸ਼ੁਰੂ ਕੀਤੇ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਅਧਾਰ ਰੱਖਣ ਵਾਲੀਆਂ ਕੰਪਨੀਆਂ ਨਾਲ ਕੋਰਸਾਂ ਵਿਚ ਕੌਸ਼ਲ ਵਿਕਾਸ ਵਿਚ ਕੋਈ ਘਾਟ ਨਹੀਂ ਛੱਡੀ। ਪ੍ਰੋਫੈਸ਼ਨਲ ਜਗਤ ਵਿਚ ਉਚ ਸਥਾਨ ਰੱਖ ਵਾਲੀਆਂ ਇਨਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਕੰਪਨੀਆਂ ਦੇ ਸਹਿਯੋਗ ਨਾਲ ਵਿਦਿਆਰਥੀਆਂ ਦਾ ਕੌਸ਼ਲ ਵਿਕਾਸ ਅਤੇ ਉਨਾਂ ਦੀ ਰੋਜ਼ਗਾਰ ਦੀ ਸੰਭਾਵਨਾਵਾਂ ਪੱਕੇ ਤੌਰ `ਤੇ ਅਜਿਹੇ ਪੱਧਰ `ਤੇ ਪਹੁੰਚ ਚੁੱਕੀਆਂ ਹਨ, ਕਿ ਭਵਿੱਖ `ਚ ਸ਼ੁਰੂਆਤੀ ਮੁਸ਼ਕਲਾਂ ਨਾਮਾਤਰ ਹੀ ਰਹਿ ਗਈਆਂ ਹਨ। ਗੂਗਲ ਦੇ ਸਹਿਯੋਗ ਨਾਲ ਰਿਆਤ ਬਾਹਰਾ ਦੇ ਵਿਦਿਆਰਥੀਆਂ ਦੇ ਲਈ ਸ਼ੁਰੂ ਕੀਤਾ ਗਿਆ ਬੀ.ਟੈਕ ਦੇ ਆਧੁਨਿਕ ਪ੍ਰੋਗਰਾਮ ਨੂੰ ਹੀ ਲੈ ਲਓ। ਉਥੇ ਹੀ ਓਰੇਕਲ ਦੇ ਸਹਿਯੋਗ ਨਾਲ ਆਈਓਟੀ ਅਤੇ ਜਾਵਾ ਵਿਚ, ਆਈ.ਬੀ.ਐਮ ਦੇ ਸਹਿਯੋਗ ਨਾਲ ਡਾਟਾਬੇਸ ਅਤੇ ਐਨਾਲਿਟਿਕਸ ਵਿਚ, ਸਾਈਮੰਸ ਦੇ ਸਹਿਯੋਗ ਨਾਲ ਡਿਜਾਇਨ ਅਤੇ ਡਿਵੈਲਪਮੈਂਟ ਵਿਚ ਵੀ ਬੀ.ਟੈਕ ਦੀ ਡਿਗਰੀ ਯੂਨੀਵਰਸਿਟੀ ਪ੍ਰਦਾਨ ਕਰਵਾਉਂਦਾ ਹੈ।
ਇੰਡੀਅਨ ਰੇਡਕਰਾਸ ਸੋਸਾਇਟੀ ਦੀ ਮਦਦ ਨਾਲ ਪੀ.ਜੀ.ਡਿਪਲੋਮਾ ਕੋਰਸ, ਫਿਜੀਸ਼ਿਅਨ ਅਸਿਸਟੈਂਟ ਵਿਚ ਬੀ.ਐਸ.ਸੀ. ਅਤੇ ਮੈਡੀਕਲ ਸਾਈਂਸ ਦੇ ਅਜਿਹੇ ਹੀ ਵੱਖ ਵੱਖ ਕੌਸ਼ਲ ਪ੍ਰੋਗਰਾਮਾਂ ਦੀ ਵੀ ਸਾਲ 2017 ਤੋਂ ਸ਼ੁਰੂਆਤ ਹੋ ਰਹੀ ਹੈ। ਰਿਆਤ ਬਾਹਰਾ ਯੂਨੀਵਰਸਿਟੀ ਨੇ ਸਿੱਖਿਆ ਦੀਆਂ ਆਧੁਨਿਕ ਜਰੂਰਤਾਂ ਨੂੰ ਪੂਰਾ ਕਰਨ ਲਈ ਫੁਲਰਟਾਲ, ਥੰਡਰਬਰਡ, ਗ੍ਰੀਨਵਿਲੇ, ਪੇਪਰਡਾਈਨ ਯੂਨੀਵਰਸਿਟੀ, ਫਰਮੈਨ, ਕਲਮਸਨ, ਐਂਡਰਸਨ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਆਫ ਸਾਉਥ ਕੈਰੋਲਿਨਾ।ਇਸ ਵਾਰ ਯੂਨੀਵਰਸਿਟੀ ਦੇ ਵੱਖ ਵੱਖ ਸਿੱਖਿਆ ਸੰਸਥਾਨਾਂ ਵਿਚ 375 ਕੰਪਨੀਆਂ ਨੇ ਦੌਰਾ ਕੀਤਾ ਅਤੇ ਉਨਾਂ ਵਿਦਿਆਰਥੀਆਂ ਨੂੰ ਵੱਧੀਆ ਸੇਲਰੀ ਪੈਕੇਜ ਦੇ ਨਾਲ ਰੋਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ। ਇੰਜੀਨਿਅਰਿੰਗ ਅਤੇ ਤਕਨੀਕ ਵਿਚ 183, ਮੈਨੇਜਮੈਂਟ ਅਤੇ ਕੰਪਿਊਟਰਸ ਵਿਚ 95, ਹੋਟਲ ਮੈਨੇਜਮੈਂਟ ਵਿਚ 35, ਫਾਰਮਾਸਿਯੁਟਿਕਲ ਅਤੇ ਹੇਲਥ ਸਾਈਂਸਿਜ ਵਿਚ 46 ਅਤੇ ਲਾ ਐਂਡ ਐਜੂਕੇਸ਼ਨ ਵਿਚ 20 ਕੰਪਨੀਆਂ ਨੇ ਕੈਂਪਸ ਦਾ ਦੌਰਾ ਕੀਤਾ।
ਵਿਦਿਆਰਥੀਆਂ ਦੀ ਆਰਥਿਕ ਮਦਦ ਦੇ ਦ੍ਰਿਸ਼ਟੀਕੋਣ ਨਾਲ ਜਿਨਾਂ ਵਿਦਿਆਰਥੀਆਂ ਦੇ ਮਾਤਾ ਪਿਤਾ ਦੋਵੇਂ ਇਸ ਦੁਨੀਆਂ ਵਿਚ ਨਹੀਂ ਹਨ, ਉਨਾਂ ਦੀ ਟਿਊਸ਼ਨ ਫੀਸ ਵਿਚ 100 ਫੀਸਦੀ ਛੂਟ, ਜਿਨਾਂ ਵਿਦਿਆਰਥੀਆਂ ਦੇ ਪਿਤਾ ਇਸ ਦੁਨਿਆ ਵਿਚ ਨਹੀਂ ਹਨ, ਉਨਾਂ ਦੀ ਟਿਊਸ਼ਨ ਫੀਸ ਵਿਚ 50 ਫੀਸਦੀ ਦੀ ਰਿਆਇਤ, ਮਾਤਾ ਪਿਤਾ ਦੀ ਇਕਲੌਤੀ ਬੱਚੀ ਵਿਦਿਆਰਥਣ ਨੂੰ 50 ਫੀਸਦੀ ਟਿਊਸ਼ਨ ਫੀਸ ਦੀ ਛੂਟ ਅਤੇ ਰਿਆਤ ਬਾਹਰਾ ਵਿਚ ਪੜਨ ਵਾਲੇ ਭਰਾਂ-ਭੈਣ ਨੂੰ 25 ਫੀਸਦੀ ਟਿਊਸ਼ਨ ਫੀਸ ਦੀ ਰਿਆਇਤ ਵਰਗੀ ਸੁਵਿਧਾਵਾਂ ਯੂਨੀਵਰਸਿਟੀ ਵੱਲੋਂ ਦਿੱਤੀ ਜਾਂਦੀ ਹੈ।
ਰਿਆਤ ਬਾਹਰਾ ਗਰੁੱਪ ਦੇਸ਼ ਭਰ ਵਿਚ ਆਪਣੇ 8 ਕੈਂਪਸ ਦਾ ਸੰਚਾਲਨ ਕਰ ਰਿਹਾ ਹੈ। ਅਨੋਖੇ ਕੌਸ਼ਲ ਵਿਕਾਸ ਕੇਂਦਰ, ਤਿੰਨ ਸੂਬਿਆਂ ਵਿਚ 6 ਕੈਂਪਸ ਅਤੇ 65 ਮਾਨਤਾ ਪ੍ਰਾਪਤ ਇੰਸਟੀਚਿਊਟ ਅਤੇ ਸਕੂਲ, ਇਹ ਸਭ ਮਿਲਕੇ ਰਿਆਤ ਬਾਹਰਾ ਯੂਨੀਵਰਸਿਟੀ ਨੂੰ ਸਿੱਖਿਆ ਦੀ ਦੁਨਿਆ ਵਿਚ ਵਿਦਵਤਾ ਦਾ ਕੇਂਦਰ ਬਨਾਉਂਦੇ ਹਨ। ਇਥੇ 35000 ਵਿਦਿਆਰਥੀ, ਨਰਸਰੀ ਤੋਂ ਲੈ ਕੇ ਪੀ.ਐਚ.ਡੀ. ਦਾ ਕੋਰਸ ਕਰ ਰਹੇ ਹਨ। ਕੈਂਪਸ ਵਿਚ 125 ਵੱਖ ਵੱਖ ਪਾਠਕ੍ਰਮ ਚਲਾਏ ਜਾ ਰਹੇ ਹਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media