ਬਠਿੰਡਾ, 2 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) –
ਬਠਿੰਡਾ ਪੁਲਿਸ ਦੀ ਕਾਰਗੁਜਾਰੀ ਨੂੰ ਹੋਰ ਵਧੀਆ ਬਣਾਉਣ ਲਈ ਅਤੇ ਮੁਲਾਜਮਾਂ ਨੂੰ ਅਨੁੁਸ਼ਾਸਿਤ ਅਤੇ ਚੁਸਤ ਦਰੁੱਸਤ ਰੱਖਣ ਲਈ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਵੱਲੋ ਪੁਲਿਸ ਲਾਈਨ ਬਠਿੰਡਾ ਵਿਖੇ ਜਨਰਲ ਪਰੇਡ ਕਰਵਾਈ ਗਈ।ਜਿਸ ਵਿਚ ਜਿਲੇ ਦੇ ਸਮੂਹ ਗਜਟਿਡ ਅਫਸਰਾਨ, ਮੁੱਖ ਅਫਸਰਾਨ, ਇੰਚਾਰਜ ਚੋਕੀਆ, ਸੀ.ਆਈ.ਏ-1 ਅਤੇ-2, ਸੰਮਨ ਸਟਾਫ, ਪੀ.ੳ.ਸਟਾਫ,ਨੈਬਕੋਰਟ, ਡੀ.ਪੀ.ੳ. ਬਠਿੰਡਾ ਦਾ ਸਟਾਫ, ਪੁਲਿਸ ਲਾਈਨ ਦਾ ਸਟਾਫ, ਐਮ.ਟੀ.ਸੈਕਸਨ, ਪੀ.ਸੀ.ਆਰ,ਡੀ.ਸੀ.ਆਰ, ਡੋਗ ਸੁਕਾਡ, ਟੀਅਰ ਗੈਸ, ਕਿਊ ਆਰ.ਟੀ-1 ਅਤੇ 2, ਏ.ਟੀ.ਐਸ ਟੀਮ, ਟਰੈਫਿਕ ਪੁਲਿਸ, ਕਮਾਡੋ ਫੋਰਸ, 75 ਬਟਾਲੀਅਨ ਪੀ.ਏ.ਪੀ, ਸਾਂਝ ਕੇਦਰਾ ਦਾ ਸਟਾਫ ਦਫਤਰ ਅਤੇ ਪੁਲਿਸ ਲਾਈਨ ਦੀਆ ਸਾਰੀਆਂ ਮੱਦਾ ਦੇ ਇੰਚਾਰਜ ਅਤੇ 50% ਫੀਲਡ ਸਟਾਫ ਨੇ ਹਿੱਸਾ ਲਿਆ।ਜਿੰਨਾਂ ਵਿਚ ਕੱਲ ਐਸ.ਪੀ/4, ਡੀ.ਐਸ.ਪੀ/4, ਇੰਸਪੈਕਟਰ/06,ਸਬ-ਇੰਸਪੈਕਟਰ16,ਸ:ਥ:/43,ਹੋਲਦਾਰ/27,ਸਿਪਾਹੀ/237,ਲੇਡੀ ਐਸ.ਆਈ/06, ਲੇਡੀ ਹੋਲਦਾਰ/03 ਲੇਡੀ ਸਿਪਾਹੀ/54 ਕੁੱਲ 401 ਕ੍ਰਮਚਾਰੀ ਹਾਜਰ ਹੋਏ। ਐਸ.ਐਸ.ਪੀ ਵੱਲੋ ਪਰੇਡ ਦਾ ਨਿਰੀਖਣ ਕੀਤਾ ਗਿਆ ਜੋ ਨਿਰੀਖਣ ਦੋਰਾਨ ਵਧੀਆ ਟਰਨ ਆਊਟ ਵਾਲੇ 14 ਕ੍ਰਮਚਾਰੀਆਂ ਨੂੰ ਦਰਜਾ ਤੀਜਾ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਪੈਟਰਨ ਮੁਤਾਬਿਕ ਵਰਦੀ ਨਾ ਪਹਿਨ ਕੇ ਸ਼ਾਮਲ ਹੋਏ ਕ੍ਰਮਚਾਰੀਆਂ ਨੂੰ ਸਜ਼ਾ ਦਿੱਤੀ ਗਈ।
ਪਰੇਡ ਦੀ ਸਮਾਪਤੀ ਉਪਰੰਤ ਐਸ.ਐਸ.ਪੀ ਨੇ ਸਮੂਹ ਕ੍ਰਮਚਾਰੀਆਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਕੁਰੱਪਸ਼ਨ ਕਰਨ ਵਾਲੇ ਕਿਸੇ ਵੀ ਕ੍ਰਮਚਾਰੀ ਨੂੰ ਬਖ਼ਸਿਆ ਨਹੀ ਜਾਵੇਗਾ। ਜਿਸ ਦੀ 0% ਟੋਲਰੈਸ ਹੋਵੇਗੀ ਅਤੇ ਸਮੂਹ ਕ੍ਰਮਚਾਰੀਆ ਨੂੰ ਆਪਣੇੇ ਆਪਣੇ ਕੰਮ (ਡਿਊਟੀ) ਵਿਚ ਵਧੀਆ ਪ੍ਰਫਾਰਮੈਂਸ ਦੇਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਜਿਲਾ ਬਠਿੰਡਾ ਵਿਚ ਨਸ਼ਿਆ ਦੀ ਰੋਕਥਾਮ ਲਈ ਸਮੂਹ ਕ੍ਰਮਚਾਰੀਆਂ ਨੂੰ ਅਪਣੇ-2 ਇਲਾਕੇ ਅੰਦਰ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਡਰੱਗ ਪੈਡਲਰਾਂ ਬਾਰੇ ਸੂਚਨਾ ਮੁਹੱਈਆ ਕਰਾਉਣ ਦੀ ਤਾਕੀਦ ਕੀਤੀ ਗਈ ਅਤੇ ਨਸ਼ਿਆਂ ਦੀ ਰੋਕਥਾਮ ਲਈ ਆਪਣਾ 100 ਪ੍ਰਤੀਸ਼ਤ ਯੋਗਦਾਨ ਦਿੱਤੇ ਜਾਣ ਲਈ ਪ੍ਰੇਰਿਤ ਕੀਤਾ।ਇਸ ਉਪਰੰਤ ਪਰੇਡ ਵਿਚ ਸ਼ਾਮਲ ਹੋਏ ਸਮੂਹ ਕ੍ਰਮਚਾਰੀਆ ਨੂੰੂ ਰਿਫਰੈਸਮੈਂਟ ਵੀ ਦਿੱਤੀ ਗਈ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media