ਅਲਗੋਕੋਠੀ/ਅਮਰਕੋਟ, 3 ਮਈ (ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ) –
ਪੁਲਿਸ ਥਾਣਾ ਵਲਟੋਹਾ ਦੇ ਅਧੀਨ ਪੈਦੇ ਪਿੰਡ ਵਾੜਾ ਤੇਲੀਆਂ ਵਿਖੇ ਇਕ ਬਜੁੱਰਗ ਅੋਰਤ ਦੀਆਂ ਸੋਨੇ ਦੀਆਂ ਵਾਲੀਆਂ ਖੋਹਣ ਦਾ ਸਮਾਚਾਰ ਪਾ੍ਰਪਤ ਹੋਇਆ ਹੈ ।ਜਾਣਕਾਰੀ ਦਿੰਦਿਆਂ ਮਾਤਾ ਅਮਰ ਕੋਰ ਵਾਸੀ ਮਾਹਣੇਕੇ ਨੇ ਦਸਿਆ ਕਿ ਉਹ ਬੱਸ `ਤੇ ਸਵਾਰ ਹੋ ਕੇ ਆਪਣੀ ਦੋਹਤੀ ਨੂੰ ਮਿਲਣ ਜਾ ਰਹੀ ਸੀ, ਜਦ ਪਿੰਡ ਵਾੜਾ ਤੇਲੀਆਂ ਦੇ ਨਜਦੀਕ ਉਤਰੀ ਤਾਂ ਮੋਟਰਸਾਈਕਲ` ਤੇ ਸਵਾਰ ਹੋ ਕੇ ਆ ਰਹੇ ਨੋਜਵਾਨਾਂ ਨੇ ਉਸ ਕੋਲ ਮੋਟਰਸਾਈਕਲ ਖੜਾ ਕਰ ਦਿਤਾ ਅਤੇ ਮੇਰੇ ਕੰਨ ਵਿਚ ਪਾਈਆਂ ਸੋਨੇ ਦੀਆਂ ਵਾਲੀਆਂ ਖਿੱਚ ਕੇ ਲੈ ਗਏ ।ਅੋਰਤ ਵਲੋਂ ਇਸ ਦੀ ਇਤਲਾਹ ਪੁਲਿਸ ਚੋੰਕੀ ਅਲਗੋਂਕੋਠੀ ਵਿਖੇ ਦਰਜ ਕਰਵਾ ਦਿਤੀ ਗਈ ਹੈ
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media