Friday, September 25, 2026

ਖ਼ਾਲਸਾ ਕਾਲਜ ਵਿਖੇ ਫਾਈਨਲ ਸਮੈਸਟਰ ਦੀਆਂ ਰੱਦ ਪ੍ਰੀਖਿਆਵਾਂ 9 ਮਈ ਤੋਂ

ਅੰਮਿ੍ਰਤਸਰ, 3 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) –PPN0305201713 ਸਥਾਨਕ ਖ਼ਾਲਸਾ ਕਾਲਜ ਵਿਖੇ ਅਕਾਦਮਿਕ ਮਾਹੌਲ ਦੇ ਮੁੜ ਸੁਰਜੀਤ ਹੋਣ ਉਪਰੰਤ ਬੀਤੇ ਦਿਨੀਂ 2 ਮਈ ਨੂੰ ਹੋਣ ਵਾਲੀਆਂ ਫਾਈਨਲ ਸਮੈਸਟਰ ਦੀ ਪ੍ਰੀਖਿਆਵਾਂ, ਜੋ ਕਿ ਰੱਦ ਕੀਤੀਆਂ ਗਈਆਂ ਸਨ, ਉਹ ਹੋਣ 9 ਮਈ ਦਿਨ ਮੰਗਲਵਾਰ ਤੋਂ ਸ਼ੁਰੂ ਹੋਣਗੀਆਂ।ਇਸ ਤੋਂ ਇਲਾਵਾ ਜੋ ਵਿਦਿਆਰਥੀ ਆਪਣੇ ਲੈਕਚਰ ਪੂਰੇ ਨਹੀਂ ਕਰ ਸਕੇ, ਉਹ 4 ਮਈ ਤੋਂ 7 ਮਈ ਤੱਕ ਵਾਧੂ ਕਲਾਸਾਂ ਲਗਾ ਕੇ ਆਪਣੇ ਲੈਕਚਰ ਪੂਰੇ ਕਰ ਸਕਦੇ ਹਨ।
ਕਾਲਜ ਵੱਲੋਂ ਜਾਰੀ ਬਿਆਨ ’ਚ ਜਾਣਕਾਰੀ ਹਿੱਤ ਦੱਸਿਆ ਗਿਆ ਕਿ ਕਾਲਜ ਵਲੋਂ ਵਿਦਿਆਰਥੀਆਂ ਨੂੰ ਐਸ.ਐਮ.ਐਸ ਅਤੇ ਨੋਟਿਸ ਬੋਰਡਾਂ ਰਾਹੀਂ ਜਾਣੂ ਕਰਵਾਉਣ ਲਈ ਸਟਾਫ਼ ਨੂੰ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ। ਕਾਲਜ ਵਿਖੇ ਵਿਦਿਆਰਥੀ ਹਰਪ੍ਰੀਤ ਸਿੰਘ ਵੱਲੋਂ ਕੀਤੀ ਗਈ ਖੁਦਕਸ਼ੀ ਉਪਰੰਤ ਜਾਰੀ ਮੁਜਾਹਰੇ ਸਦਕਾ ਪ੍ਰੀਖਿਆਵਾਂ ਰੱਦ ਕੀਤੀਆਂ ਗਈਆਂ ਸਨ। ਵਿਦਿਆਰਥੀਆਂ ਦਾ ਇਹ ਧਰਨਾ ਕੱਲ ਦੇਰ ਰਾਤ 1:00 ਵਜੇ ਦੇ ਕਰੀਬ ਮੈਨੇਜ਼ਮੈਂਟ ਨਾਲ ਹੋਏ ਸਮਝੌਤੇ ਉਪਰੰਤ ਸਮਾਪਤ ਹੋ ਗਿਆ ਸੀ।
ਦੱਸਣਯੋਗ ਹੈ ਕਿ ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਅੱਜ ਸ਼ੁਰੂ ਹੋਈ ਪ੍ਰੀਖਿਆ ਦੌਰਾਨ ਵਿਦਿਆਰਥਣਾਂ ਨੇ ਅਨੁਸ਼ਾਸ਼ਨ ਤਹਿਤ ਆਪਣੇ ਇਮਤਿਹਾਨ ਵੀ ਦਿੱਤੇ। ਇਸ ਤੋਂ ਇਲਾਵਾ ਕੁੱਝ ਸ਼ਰਾਰਤੀ ਲੋਕਾਂ ਵੱਲੋਂ ਸ਼ੋਸ਼ਲ ਮੀਡੀਆਂ ’ਤੇ ਖ਼ਾਲਸਾ ਕਾਲਜ ਮੈਨੇਜ਼ਮੈਂਟ ਅਤੇ ਵਿਦਿਆਰਥੀ ਹਰਪ੍ਰੀਤ ਸਿੰਘ ਸਬੰਧੀ ਗ਼ਲਤ ਅਫ਼ਵਾਹਾਂ ਜਾਹਿਰ ਕਰਕੇ ਆਮ ਲੋਕਾਂ ਨੂੰ ਗੁੰਮਰਾਹ ਕਰਨ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਦਾ ਕਿ ਮੈਨੇਜ਼ਮੈਂਟ ਨੇ ਖੰਡਨ ਕੀਤਾ ਹੈ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply