ਅੰਮ੍ਰਿਤਸਰ, 5 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰ ਪੋਰਟ ਵਿਖੇ ਸਵੇਰ ਦੀ ਸਭਾ ਦੌਰਾਨ ਪਿ੍ਰੰਸੀਪਲ ਮੈਡਮ ਰਵਿੰਦਰ ਕੌਰ ਬਮਰਾ ਦੀ ਪ੍ਰਧਾਨਗੀ ਵਿੱਚ ਹੈਡ ਬੁਆਏ ਅਤੇ ਹੈਡ ਗਰਲ ਨਿਯੁੱਕਤ ਕਰਨ ਦੀ ਰਸਮ ਅਦਾ ਕੀਤੀ ਗਈ।ਮਹਿਤਾਬ ਸਿੰਘ ਅਤੇ ਸਰਤਾਜ ਸਿੰਘ ਨੂੰ ਹੈਡ ਬੁਆਏ ਅਤੇ ਖੁਸ਼ਦੀਪ ਕੌਰ ਅਤੇ ਮਨਦੀਪ ਕੌਰ ਨੂੰ ਹੈਡ ਗਰਲ ਦੀ ਚੋਣ ਕਰ ਕੇ ਉਨਾਂ ਨੂੰ ਇਹ ਸਹੁੰ ਚੁਕਾਈ ਗਈ ਕਿ ਉਹ ਸਕੂਲ ਦੇ ਮਾਨ ਸਨਮਾਨ ਦੀ ਰੱਖਿਆ ਕਰਨਗੇ ਅਤੇ ਆਪਣੀਆਂ ਜਿਮੇਵਾਰੀਆਂ ਦਾ ਪਾਲਣ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕਰਨਗੇ।ਪਿ੍ਰੰਸੀਪਲ ਮੈਡਮ ਬਮਰਾ ਨੇ ਕਿਹਾ ਕਿ ਉਮੀਦ ਕਰਦੇ ਹਨ ਕਿ ਇਹ ਬੱਚੇ ਆਪਣੇ ਫਰਜ਼ ਇਮਾਨਦਰੀ ਨਾਲ ਪੂਰੇ ਕਰਦੇ ਹੋਏ ਅਨੁਸ਼ਾਸ਼ਨ ਕਾਇਮ ਰੱਖਣਗੇ ਅਤੇ ਸਕੂਲ ਨੂੰ ਤਰੱਕੀ ਦੇ ਰਾਹ `ਤੇ ਲਿਜਾਣ ਵਿੱਚ ਅਹਿਮ ਯੋਗਦਾਨ ਪਾਉਣਗੇ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media