Tuesday, July 21, 2026

ਜੈਨ ਸਮਾਜ ਨੇ ਨਵੀਂ ਕਾਰਜਕਾਰਣੀ ਦਾ ਕੀਤਾ ਐਲਾਨ

ਫਾਜ਼ਿਲਕਾ, 6 ਮਈ (ਪੰਜਾਬ ਪੋਸਟ- ਵਿਨੀਤ ਅਰੋੜਾ) – PPN0605201704ਸੈਨ ਸਮਾਜ ਫਾਜ਼ਿਲਕਾ ਦੀ ਇੱਕ ਮੀਟਿੰਗ ਸਥਾਨਕ ਬੀਕਾਨੇਰੀ ਰੋਡ ਤੇ ਸਥਿਤ ਗਰੀਬ ਚੰਦ ਧਰਮਸ਼ਾਲਾ ਵਿਚ ਹੋਈ। ਜਿਸ ਵਿਚ ਸਮੂਹ ਸੈਨ ਸਮਾਜ ਦੇ ਮੈਂਬਰ ਸ਼ਾਮਲ ਹੋਏ ਅਤੇ ਸੈਨ ਸਮਾਜ ਨੂੰ ਮਜ਼ਬੂਤ ਕਰਨ ਦਾ ਸੰਕਲਪ ਲਿਆ ਗਿਆ।
ਸੈਨ ਸਮਾਜ ਦੇ ਸਾਰਿਆਂ ਮੈਂਬਰਾਂ ਨੇ ਰਮੇਸ਼ਵਰ ਚੌਹਾਨ ਨੂੰ ਸੈਨ ਸਮਾਜ ਫਾਜ਼ਿਲਕਾ ਦਾ ਸਰਪ੍ਰਸਤ ਨਿਯੁਕਤ ਕਰਦੇ ਹੋਏ ਅੱਠ ਮੈਂਬਰਾਂ ਤੇ ਆਧਾਰਤ ਇੱਕ ਕਮੇਟੀ ਦਾ ਗਠਨ ਕੀਤਾ ਗਿਆ। ਜਿਸ ਵਿਚ ਰਮੇਸ਼ਵਰ ਚੋਹਾਨ, ਮੋਹਨ ਲਾਲ ਸੈਨ, ਵਰਿੰਦਰ ਕੁਮਾਰ ਸੈਨ, ਆਨੰਦ ਸੈਨ, ਦੀਪੂ ਸੈਨ, ਸ਼੍ਰੀ ਭਗਵਾਨ ਸੈਨ, ਦੀਨੇਸ਼ ਸੈਨ, ਸੁਨੀਲ ਸੈਨ ਦੇ ਨਾਂ ਦੀ ਚੋਣ ਕੀਤੀ ਗਈ।ਗਠਿਤ ਕਮੇਟੀ ਨੇ ਨਵੀਂ ਕਾਰਜਕਾਰਣੀ ਦਾ ਐਲਾਣ ਕਰਦੇ ਹੋਏ ਦਿਨੇਸ਼ ਸੈਨ ਬਾਬੂ ਨੂੰ ਪ੍ਰਧਾਨ, ਸੁਨੀਲ ਸੈਨ ਨੂੰ ਸਕੱਤਰ, ਵਰਿੰਦਰ ਕੁਮਾਰ ਸੈਨ ਨੂੰ ਵਿੱਤ ਸਕੱਤਰ ਨਿਯੁੱਕਤ ਕੀਤਾ ਗਿਆ।ਨਵੀਂ ਕਾਰਜਕਾਰਣੀ ਦੇ ਸਮੂਹ ਸੈਨ ਸਮਾਜ ਦਾ ਉਨ੍ਹਾਂ ਦੀ ਨਿਯੁਕਤੀ ਲਈ ਧੰਨਵਾਦ ਕਰਦੇ ਹੋਏ ਕਿਹਾ ਕਿ ਸਮਾਜ ਵੱਲੋਂ ਚਾਹੇ ਜੋ ਜਿੰਮੇਵਾਰੀ ਸੋਂਪੀ ਗਈ ਹੈ ਉਹ ਉਸਦਾ ਪਾਲਣ ਕਰਦੇ ਹੋਏ ਸਮਾਜ ਨੂੰ ਤਰੱਕੀ ਵੱਲ ਲੈਕੇ ਜਾਣਗੇ।ਨਵੇਂ ਨਿਯੁਕਤ ਮੈਂਬਰਾਂ ਨੇ ਸ਼੍ਰੀ ਸ਼੍ਰੀ 1008 ਸੰੰਤ ਸ਼੍ਰੋਮਣੀ ਸ਼੍ਰੀ ਸੈਨ ਜੀ ਮਹਾਰਾਜ ਦੇ ਮੰਦਰ ਅਤੇ ਧਰਮਸ਼ਾਲਾ ਲਈ ਉਸਾਰੀ ਸਥਾਨ ਦੀ ਵਿਵਸਥਾ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਹਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply