Sunday, November 1, 2026

ਨੈਸ਼ਨਲ ਲੋਕ ਅਦਾਲਤ ਸਬੰਧੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਮੀਟਿੰਗ ਆਯੋਜਿਤ

ਬਠਿੰਡਾ, 6 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – PPN06052017158 ਜਲਾਈ ਨੂੰ ਲੱਗਣ ਵਾਲੇ ਨੈਸ਼ਨਲ ਲੋਕ ਅਦਾਲਤ ਨੂੰ ਦੇਖਦੇੇ ਹੋਏ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਸਹਿਤ-ਚੇਅਰਮੈਨ,ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਪਰਮਜੀਤ ਸਿੰਘ ਦੀ ਪ੍ਰਧਾਨਗੀ ਹੇਠ ਸਮੇਤ ਸੀ.ਜੇ.ਐਮ/ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਸ੍ਰੀਮਤੀ ਅਮਿਤਾ ਸਿੰਘ ਨੇ ਬਠਿੰਡਾ ਜਿਲ੍ਹਾ ਦੇ ਸਾਰੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸਾਹਿਬਨ ਨਾਲ ਬੀਮਾਂ ਕੰਪਨੀਆਂ ਦੇ ਮੈਨੇਜਰ ਅਤੇ ਬੈਕਾਂ ਦੇ ਮੈਨੇਜਰ ਸਾਹਿਬਾਨ ਨਾਲ ਮੀਟਿੰਗ ਕੀਤੀ। ਇਸ ਮੀਟਿੰਗ ਦੀ ਪ੍ਰਧਾਨਗੀ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਸਹਿਤ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਨੇ ਕੀਤੀ ਅਤੇ ਇਸ ਮੀਟਿੰਗ ਵਿਚ ਮੋਟਰ ਐਕਸੀਡੈਂਟ ਕੇਸਾਂ, ਬੈਕ ਕੇਸਾਂ ਅਤੇ 138 ਨੈਗੋਸ਼ੇਬਲ ਇੰਸਟੋਮੈਂਟਸ ਕੇਸਾਂ ਅਤੇ ਹੋਰ ਲੋਕ ਅਦਾਲਤ ਦੇ ਕੇਸਾਂ ਦੇ ਨਿਪਟਾਰੇ ਨੂੰ ਵਧਾਉਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।ਉਨ੍ਹਾਂ ਨੇ ਲੋਕ ਅਦਾਲਤ ਦੇ ਵੱਧ ਤੋਂ ਵੱਧ ਫਾਇਦਾ ਉਠਾਉਣ ਬਾਰੇ ਵਕੀਲਾਂ ਅਤੇ ਕੰਪਨੀਆਂ ਨੂੰ ਕਿਹਾ ਕਿਉਂਕਿ ਇਹ ਲਿਟੀਗੈਂਟਸ (ਲੋਕਾਂ) ਦਾ ਸਮਾਂ, ਖਰਚਾ ਅਤੇ ਮਾਨਸਿਕ ਪ੍ਰੇਸ਼ਾਨੀ ਨੂੰ ਦੂਰ ਕਰਦੀ ਹੈ।ਜੋ ਕੇਸ ਲੋਕ ਅਦਾਲਤ ਵਿਚ ਨਿਪਟਾਏ ਜਾਂਦੇ ਹਨ ਉਹ ਹਮੇਸ਼ਾ ਲਈ ਖਤਮ ਹੋ ਜਾਂਦੇ ਹਨ ਕਿਉਂਕਿ ਇਨ੍ਹਾਂ ਦਾ ਫੈਸਲਾ ਅਤਿੰਮ ਹੁੰਦਾ ਹੈ ਅਤੇ ਇਸ ਦੀ ਕੋਈ ਅਪੀਲ ਨਹੀਂ ਹੁੰਦੀ। ਇਸ ਤੋਂ ਅੱਗੇ ਸੀ.ਜੇ.ਐਮ/ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਸ੍ਰੀਮਤੀ ਅਮਿਤਾ ਸਿੰਘ ਨੇ ਦੱਸਿਆ ਕਿ ਹਰ ਤਰ੍ਹਾਂ ਦੀ ਕੇਸ ਜਿਵੇਂ ਕਿ ਫੌਜਦਾਰੀ ਕਮਪਾਊਡਏਬਲ ਕੇਸ, 138 ਨੈਗੋਸ਼ੇਬਲ ਇੰਸਟੋਮੈਂਟਸ ਕੇਸ, ਬੈਕ ਰਿਕਵਰੀ ਕੇਸ, ਐਕਸੀਡੈਂਟ ਕੇਸ, ਮੈਟਰੀਮੋਨੀਅਲ ਕੇਸ, ਲੇਬਰ ਡਿਸਪਊਂਟ ਕੇਸ, ਜ਼ਮੀਨ ਐਕੋਜੀਸ਼ਨ ਕੇਸ, ਬਿਜਲੀ ਅਤੇ ਪਾਣੀ ਦੇ ਬਿਲ (ਜਿਸ ਵਿਚ ਚੋਰੀ ਦੇ ਕੇਸ ਸ਼ਾਮਿਲ ਨਹੀਂ ਹੋਣਗੇ) ਸਰਵਿਸ ਮੈਟਰ (ਜੋ ਕੇ ਤਨਖਾਹ ਭੱਤੇ ਅਤੇ ਰਿਟਾਇਰਮੈਂਟ ਲਾਭ ਸ਼ਾਮਿਲ ਹਨ), ਰੈਵਿਨਿਊ ਅਤੇ ਹੋਰ ਸਿਵਲ ਕੇਸ ਆਉਣ ਵਾਲੀ ਨੈਸ਼ਨਲ ਲੋਕ ਅਦਾਲਤ 08.07.2017 ਨੂੰ ਲਗਾਏ ਜਾ ਸਕਦੇ ਹਨ। ਆਮ ਲੋਕਾਂ ਨੂੰ ਇਕ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਨ੍ਹਾਂ ਲੋਕ ਅਦਾਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ।

Check Also

ਵਿਰਸਾ ਵਿਹਾਰ ਦੇ ਫਾਊਂਡਰ ਮੈਂਬਰ ਤੇ ਸ਼਼੍ਰੋਮਣੀ ਕਵੀ ਹੁੰਦਲ ਨੂੰ ਸਮਰਪਿਤ ਪੰਜਾਬੀ ਨਾਟਕ ‘ਤੂੰ ਬੁੱਲੇ ਵਾਂਗੂੰ ਬੋਲ’ ਦਾ ਮੰਚਣ

ਅੰਮ੍ਰਿਤਸਰ, 31 ਅਕਤੂਬਰ (ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਸੁਸਾਇਟੀ ਅੰਮ੍ਰਿਤਸਰ ਵੱਲੋਂ ਮੰਚ-ਰੰਗਮੰਚ ਅੰਮ੍ਰਿਤਸਰ ਦੇ …

Leave a Reply