Sunday, October 11, 2026

ਸੱਚਖੰਡ ਸ੍ਰੀ ਹਜ਼ੂਰ ਸਾਹਿਬ ਲਈ ਰਸਦ ਰਵਾਨਾ

PPN0905201718ਸਮਰਾਲਾ, 9 ਮਈ (ਪੰਜਾਬ ਪੋਸਟ- ਕੰਗ) – ਸੱਚਖੰਡ ਸ਼੍ਰੀ ਹਜ਼ੂਰ ਸਾਹਿਬ (ਸ਼੍ਰੀ ਨਾਂਦੇੜ ਸਾਹਿਬ) ਮਹਾਰਾਸ਼ਟਰ ਵਿਖੇ ਬਾਬਾ ਸ਼੍ਰੀਮਾਨ ਨਿਧਾਨ ਸਿੰਘ ਜੀ ਦੇ ਲੰਗਰਾਂ ਲਈ ਸਮਰਾਲਾ ਇਲਾਕੇ ਦੇ ਪਿੰਡ ਦੀਵਾਲਾ, ਬਲਾਲਾ, ਢੀਂਡਸਾ , ਬੰਬਾਂ, ਮੁਸ਼ਕਾਬਾਦ, ਬਗਲੀ, ਅਜਲੌਦ, ਮਾਣਕੀ, ਗਗੜਾ, ਸੇਹ, ਸਲੌਦੀ, ਜਰਗ, ਜਲਾਜਣ ਆਦਿ ਪਿੰਡਾਂ ਵਿੱਚੋਂ 1500 ਬੋਰੀਆਂ ਆਲੂ, 250 ਬੋਰੀਆਂ ਝੋਨਾ ਅਤੇ ਅਤੇ 200 ਬੋਰੀਆਂ ਕਣਕ ਵੱਖ ਵੱਖ ਟਰੱਕਾਂ ਵਿੱਚ ਲੱਦ ਕੇ ਪਿੰਡ ਦੀਵਾਲਾ ਤੋਂ ਰਵਾਨਾ ਕੀਤਾ ਗਿਆ।ਇਸ ਸੇਵਾ ਦੀ ਰਹਿਨੁਮਾਈ ਬਾਬਾ ਸੁਬੇਗ ਸਿੰਘ ਹਜ਼ੂਰ ਸਾਹਿਬ ਵਾਲੇ ਕਰ ਰਹੇ ਹਨ। ਜਥੇ ਦੀ ਟੀਮ ਵਿੱਚ ਹਰਭਜਨ ਸਿੰਘ ਭੋਲੀ ਦੀਵਾਲਾ, ਗੁਰਦੇਵ ਸਿੰਘ ਡਿੰਪਲ, ਸੁਖਵਿੰਦਰ ਸਿੰਘ ਲੱਖਾ, ਗੁਰਦੇਵ ਸਿੰਘ ਦੀਵਾਲਾ, ਰਣਜੀਤ ਸਿੰਘ, ਸਦਬਲਿਹਾਰ ਸਿੰਘ ਦੀਵਾਲਾ, ਚਮਕੌਰ ਸਿੰਘ ਘਣਗਸ, ਇਕਬਾਲ ਸਿੰਘ ਪਾਲੀ ਆਦਿ ਮੈਂਬਰ ਵੀ ਹਾਜ਼ਰ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply