Sunday, October 11, 2026

ਅਸ਼ੋਕ ਕੁਮਾਰ ਨਰੂਲਾ ਨਮਿਤ ਰਸਮ ਪਗੜੀ 11 ਮਈ ਨੂੰ

PPN0905201719ਅੰਮ੍ਰਿਤਸਰ, 9 ਮਈ (ਪੰਜਾਬ ਪੋਸਟ ਬਿਊਰੋ) – ਅਸ਼ੋਕ ਕੁਮਾਰ ਨਰੂਲਾ ਜਿਨ੍ਹਾਂ ਦਾ ਬੀਤੀ 8 ਮਈ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ ਸੀ। ਨਮਿਤ ਰਸਮ ਪਗੜੀ ਤੇ ਉਠਾਲਾ 11 ਮਈ ਦਿਨ ਵੀਰਵਾਰ ਨੂੰ ਆਰਿਆ ਸਮਾਜ ਮੰਦਰ ਸ਼ਕਤੀ ਨਗਰ, ਅੰਮ੍ਰਿਤਸਰ ਵਿਖੇ ਬਾਅਦ ਦੁਪਿਹਰ 2.00 ਤੋਂ 3.00 ਵਜੇ ਤੱਕ ਹੋਵੇਗਾ। ਮ੍ਰਿਤਕ ਦੇ ਨਜ਼ਦੀਕੀ ਪਰਿਵਾਰਕ ਮੈਂਬਰ ਅਮਿਤ ਕੁਮਾਰ ਅਨੁਸਾਰ ਤਕਰੀਬਨ 66 ਸਾਲਾ ਅਸ਼ੋਕ ਕੁਮਾਰ ਨਰੂਲਾ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਤਿੰਨ ਬੇਟੇ ਅਤੇ ਇਕ ਬੇਟੀ ਛੱਡ ਗਏ ਹਨ। ਵੱਖ ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਖੇਤਰ ਦੇ ਆਗੂ ਵੀ ਰਸਮ ਪਗੜੀ ਵਿੱਚ ਸ਼ਾਮਿਲ ਹੋ ਕੇ ਸਵ: ਅਸ਼ੋਕ ਕੁਮਾਰ ਨਰੂਲਾ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਗਏ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply