ਹਰੇਕ ਤੰਦਰੁਸਤ ਇਨਸਾਨ ਖੂਨਦਾਨ ਲਈ ਅੱਗੇ ਆਵੇ- ਪਾਪਾਨੀ ਲਾਕਰਾ
ਬਠਿੰਡਾ, 10 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) –
ਰੈਡ ਕਰਾਸ ਹਸਪਤਾਲ ਭਲਾਈ ਸ਼ਾਖਾ ਵਲੋਂ 20ਵੀਂ ਪੰਜਾਬ ਬਟਾਲੀਅਨ ਐਨ.ਸੀ.ਸੀ ਦੇ ਸਹਿਯੋਗ ਨਾਲ ਸਥਾਨਕ ਰੈਡ ਕਰਾਸ ਭਵਨ ਵਿਖੇ ਸਵੈ-ਇੱਛੁਕ ਖੂਨਦਾਨ ਕੈਂਪ ਲਗਾਇਆ ਗਿਆ।ਜਿਸ ਵਿਚ ਹਸਪਤਾਲ ਭਲਾਈ ਸ਼ਾਖਾ ਦੇ ਚੇਅਰਪਰਸਨ ਅਤੇ ਪ੍ਰੋ-ਪ੍ਰੈਜ਼ੀਡੈਂਟ ਰੈਡ ਕਰਾਸ ਸ਼੍ਰੀਮਤੀ ਪਾਪਾਨੀ ਦਾਸ ਲਾਕਰਾ ਬਤੌਰ ਮੁੱਖ ਮਹਿਮਾਨ ਵਜੋ ਪਹੁੰਚੇ। ਜਦਕਿ ਵਿਸ਼ੇਸ਼ ਮਹਿਮਾਨਾਂ 20ਵੀਂ ਪੰਜਾਬ ਬਟਾਲੀਅਨ ਐਨ.ਸੀ.ਸੀ ਦੇ ਕਮਾਂਡਿੰਗ ਅਫਸਰ ਹਿੰਮਤ ਸਿੰਘ ਅਤੇ ਸਕੱਤਰ ਰੈਡ ਕਰਾਸ ਕਰਨਲ ਵੀਰੇਂਦਰ ਕੁਮਾਰ (ਰਿਟਾ:) ਨੇ ਵੀ ਖੂਨਦਾਨੀਆਂ ਦੀ ਹੌਂਸਲਾ ਅਫਜਾਈ ਕੀਤੀ। ਖੂਨਦਾਨ ਕੈਂਪ ਵਿਚ 30 ਨੌਜਵਾਨਾਂ ਅਤੇ ਐਨ.ਸੀ.ਸੀ ਕੈਡਟਸ ਨੇ ਸਵੈ-ਇੱਛਾ ਨਾਲ ਖੂਨਦਾਨ ਕੀਤਾ। ਕੈਂਪ ਦਾ ਉਦਘਾਟਨ ਕਰਨ ਉਪਰੰਤ ਮੱਖ ਮਹਿਮਾਨ ਸ਼੍ਰੀਮਤੀ ਪਾਪਾਨੀ ਦਾਸ ਲਾਕਰਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਕ ਵਿਅਕਤੀ ਵਲੋਂ ਦਾਨ ਕੀਤੇ ਖੂਨ ਨਾਲ 3 ਵਿਅਕਤੀਆਂ ਦੀ ਜ਼ਿੰਦਗੀ ਬੱਚਦੀ ਹੈ, ਸੋ ਹਰੇਕ ਤੰਦਰੁਸਤ ਵਿਅਕਤੀ ਨੂੰ ਸਵੈ-ਇੱਛਾ ਨਾਲ ਖੂਨਦਾਨ ਲਈ ਅੱਗੇ ਆਉਣਾ ਚਾਹੀਦਾ ਹੈ। ਉਨਾਂ ਦਸਿਆ ਕਿ ਖੂਨਦਾਨ ਦੇ ਖੇਤਰ ਵਿਚ ਬਠਿੰਡਾ ਜ਼ਿਲੇ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ।ਉਨਾਂ ਖੂਨਦਾਨ ਦੀ ਮੁਕੰਮਲ ਪ੍ਰਕਿਰਿਆ ਬਾਰੇ ਬੀ.ਟੀ.ਓ ਡਾ. ਇੰਦਰਦੀਪ ਸਿੰਘ ਸਰਾਂ ਤੋ ਜਾਣਕਾਰੀ ਵੀ ਲਈ।ਸਕੱਤਰ ਰੈਡ ਕਰਾਸ ਕਰਨਲ ਵੀਰੇਂਦਰ ਕੁਮਾਰ (ਰਿਟਾ:) ਨੇ ਦਸਿਆ ਕਿ ਰੈਡ ਕਰਾਸ ਦਾ ਹਸਪਤਾਲ ਭਲਾਈ ਵਿੰਗ ਸਿਹਤ ਸੰਭਾਲ ਸਬੰਧੀ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਓ ਹਿੱਤ ਜਾਗਰੂਕ ਵੀ ਕਰਦਾ ਹੈ ਅਤੇ ਸਮੇਂ ਸਮੇਂ ਸਿਰ ਨੌਜਵਾਨਾਂ ਨੂੰ ਖੂਨਦਾਨ ਲਹਿਰ ਵਿਚ ਸ਼ਾਮਿਲ ਕਰਨ ਲਈ ਸਵੈ-ਇਛੁੱਕ ਖੂਨਦਾਨ ਕੈਂਪ ਵੀ ਲਗਾਏ ਜਾਂਦੇ ਹਨ।ਫਸਟ ਏਡ ਲੈਕਚਰਾਰ ਨਰੇਸ਼ ਪਠਾਣੀਆਂ ਨੇ ਨੋਜਵਾਨਾਂ ਦੇ ਖੂਨਦਾਨ ਪ੍ਰਤੀ ਸ਼ੰਕੇ ਦੂਰ ਕਰਦਿਆਂ ਉਨਾਂ ਨੂੰ ਖੂਨਦਾਨ ਕਰਨ ਲਈ ਜਾਗਰੂਕ ਕੀਤਾ।ਕਮਾਂਡਿੰਗ ਅਫ਼ਸਰ ਹਿੰਮਤ ਸਿੰਘ ਨੇ ਖੁਦ ਖੂਨਦਾਨ ਕੀਤਾ ਅਤੇ ਐਨ.ਸੀ.ਸੀ ਕੈਡਟਸ ਨੂੰ ਅਪੀਲ ਕੀਤੀ ਕਿ ਖੂਨਦਾਨ ਲਹਿਰ ਵਿਚ ਵੱਧ ਤੋਂ ਵੱਧ ਯੋਗਦਾਨ ਪਾਇਆ ਜਾਵੇ।ਇਸ ਮੋਕੇ ਕਾਰਜਕਾਰੀ ਕਮੇਟੀ ਮੈਬਰ ਸ਼੍ਰੀਮਤੀ ਐਸ.ਐਲ ਲਾਟਿਕਾ ਅਤੇ ਹਸਪਤਾਲ ਭਲਾਈ ਸ਼ਾਖਾ ਦੀ ਮੈਬਰ ਸ਼੍ਰੀਮਤੀ ਵੀਨੂ ਗੋਇਲ ਵੀ ਹਾਜ਼ਰ ਹੋਏ।ਬਲੱਡ ਬੈਂਕ ਗਰਿਡ ਸਿਵਲ ਹਸਪਤਾਲ ਬਠਿੰਡਾ ਤੋਂ ਪਹੁੰਚੀ ਟੀਮ ਨੇ 30 ਯੂਨਿਟ ਖੂਨ ਇਕੱਤਰ ਕੀਤਾ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media