ਅੰਮ੍ਰਿਤਸਰ, 10 ਮਈ (ਪੰਜਾਬ ਪੋਸਟ- ਮਨਜੀਤ ਸਿੰਘ) –
ਬੀਤੇ ਦਿਨੀਂ ਅੰਮਿ੍ਰਤਸਰ ਵਿਖੇ ਹੋਈ ਹਵਾਈ ਫੌਜ ਦੀ ਭਰਤੀ ਰੈਲੀ, ਜਿਸ ਵਿਚ ਪੰਜਾਬ ਦੇ 10 ਜਿਲਿਆਂ ਵਿਚੋਂ ਗੈਰ ਤਕਨੀਕੀ ਵਰਗ ਵਿਚ ਏਅਰਮੈਨ ਭਰਤੀ ਕੀਤੇ ਜਾਣੇ ਸਨ, ਵਿਚੋਂ 130 ਉਮੀਦਵਾਰ ਭਰਤੀ ਹੋਣ ਵਿਚ ਕਾਮਯਾਬ ਰਹੇ। ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ, ਜਿੰਨਾਂ ਨੇ ਇਸ ਭਰਤੀ ਲਈ ਹਵਾਈ ਫੌਜ ਨੂੰ ਹਰ ਤਰਾਂ ਦੀ ਮਦਦ ਦੇ ਕੇ ਲੰਮੇ ਅਰਸੇ ਬਾਅਦ ਅੰਮਿ੍ਰਤਸਰ ਵਿਚ ਹਵਾਈ ਫੌਜ ਦੀ ਭਰਤੀ ਲਈ ਰੈਲੀ ਕਰਵਾਈ ਸੀ, ਨੇ ਇਹ ਜਾਣਕਾਰੀ ਦਿੰਦੇ ਦੱਸਿਆ ਕਿ 10 ਜਿਲਿਆਂ ਜਿਸ ਵਿਚ ਅੰਮ੍ਰਿਤਸਰ, ਤਰਨਤਾਰਨ, ਮੋਗਾ, ਮੁਕਤਸਰ, ਫਿਰੋਜ਼ਪੁਰ, ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ ਅਤੇ ਫਰੀਦਕੋਟ ਸ਼ਾਮਿਲ ਹਨ, ਤੋਂ 6519 ਨੌਜਵਾਨਾਂ ਨੇ ਸ਼ਮੂਲੀਅਤ ਕੀਤੀ। ਉਨਾਂ ਦੱਸਿਆ ਕਿ ਚਾਰ ਦਿਨ ਚੱਲੀ ਇਸ ਰੈਲੀ ਵਿਚ ਦੌੜ, ਸਰੀਰਕ ਯੋਗਤਾ ਟੈਸਟ ਮੁੱਖ ਸਨ, ਵਿਚੋਂ 1567 ਨੌਜਵਾਨ ਪਾਸ ਹੋਏ ਅਤੇ ਇੰਨਾਂ ਨੂੰ ਲਿਖਤੀ ਪ੍ਰੀਖਿਆ ਵਿਚ ਬੈਠਣ ਦੀ ਆਗਿਆ ਦਿੱਤੀ ਗਈ। ਇਸ ਟੈਸਟ ਵਿਚੋਂ 130 ਵਿਦਿਆਰਥੀ ਪਾਸ ਹੋ ਕੇ ਫੌਜ ਵਿਚ ਭਰਤੀ ਹੋਏ।
ਸੰਘਾ ਨੇ ਜਿੱਥੇ ਪਾਸ ਹੋਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ, ਉਥੇ ਰੈਲੀ ਵਿਚੋਂ ਅਸਫਲ ਹੋਏ ਉਮੀਦਵਾਰਾਂ ਨੂੰ ਕਿਹਾ ਕਿ ਉਹ ਇਸ ਰੈਲੀ ਤੋਂ ਮਿਲੇ ਸਬਕ ਨੂੰ ਧਿਆਨ ਵਿਚ ਰੱਖਦੇ ਹੋਏ ਅੱਗੇ ਹੋਣ ਵਾਲੀ ਭਰਤੀ ਲਈ ਡਟ ਕੇ ਤਿਆਰੀ ਕਰਨ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅੰਮ੍ਰਿਤਸਰ ਵਿਚ ਭਰਤੀ ਰੈਲੀ ਕਰਵਾਉਣ ਦਾ ਮਕਸਦ ਜਿੱਥੇ ਨੌਜਵਾਨਾਂ ਨੂੰ ਰੋਜ਼ਗਾਰ ਦਾ ਮੌਕਾ ਦੇਣਾ ਸੀ, ਉਥੇ ਹਵਾਈ ਫੌਜ ਦੀ ਭਰਤੀ ਲਈ ਤਿਆਰ ਕਰਨਾ ਵੀ ਸੀ।ਡਿਪਟੀ ਕਮਿਸ਼ਨਰ ਨੇ ਇਸ ਰੈਲੀ ਲਈ ਸਾਥ ਦੇਣ ਵਾਲੀਆਂ ਸਾਰੀਆਂ ਗੈਰ ਸਰਕਾਰੀ ਸੰਸਥਾਵਾਂ ਅਤੇ ਹਸਤੀਆਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਵੀ ਕੀਤਾ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media